ਹੁਣ ਵਿਆਹ ਸਮਾਗਮਾਂ 'ਚ ਨਹੀਂ ਉੱਡੇਗਾ ਡਰੋਨ, ਦੋਆਬਾ 'ਚ ਲੱਗੀ ਪਾਬੰਦੀ

10/10/2019 11:09:07 AM

ਜਲੰਧਰ— ਸੂਬੇ 'ਚ ਡਰੋਨ ਨੂੰ ਲੈ ਕੇ ਜ਼ਬਰਦਸਤ ਸਨਸਨੀ ਫੈਲੀ ਹੋਈ ਹੈ। ਡਰੋਨ ਦੇ ਜ਼ਰੀਏ ਪੰਜਾਬ 'ਚ ਹਥਿਆਰਾਂ ਸਮੇਤ ਡਰੱਗਜ਼ ਦੀ ਖੇਪ ਪਹੁੰਚਾਈ ਗਈ ਹੈ। ਪਾਕਿਸਤਾਨ ਦੀ ਨਾਪਾਕ ਹਰਕਤ ਦਾ ਇਹ ਅਸਰ ਹੋਇਆ ਹੈ ਕਿ ਦੋਆਬਾ 'ਚ ਹੁਣ ਕਿਸੇ ਵੀ ਵਿਆਹ ਸਮਾਗਮ 'ਚ ਡਰੋਨ ਉਡਾਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਸਰਕਾਰ ਨੇ ਇਹ ਆਦੇਸ਼ ਜਾਰੀ ਕੀਤਾ ਹੈ ਕਿ ਹੁਣ ਬਿਨਾਂ ਇਜਾਜ਼ਤ ਡਰੋਨ ਨਹੀਂ ਉਡਾਏ ਜਾ ਸਕਣਗੇ। ਡੀ. ਸੀ. ਨੂੰ ਇਸ ਦਾ ਨੋਡਲ ਅਧਿਕਾਰੀ ਬਣਾਇਆ ਗਿਆ ਹੈ, ਜਿਨ੍ਹਾਂ ਦੀ ਇਜਾਜ਼ਤ 'ਤੇ ਹੀ ਇਲਾਕੇ 'ਚ ਡਰੋਨ ਉਡਾਇਆ ਜਾ ਸਕੇਗਾ। 

ਦੱਸਣਯੋਗ ਹੈ ਕਿ ਡਰੋਨ ਦੇ ਜ਼ਰੀਏ ਪੰਜਾਬ 'ਚ ਹਥਿਆਰਾਂ ਸਮੇਤ ਡਰੱਗ ਦੀ ਖੇਪ ਪਹੁੰਚਾਈ ਗਈ ਹੈ। ਇਸ ਦਾ ਨੈੱਟਵਰਕ ਬ੍ਰੇਕ ਹੋਣ ਤੋਂ ਬਾਅਦ ਪੰਜਾਬ 'ਚ ਸੁਰੱਖਿਆ ਏਜੰਸੀਆਂ ਵੱਲੋਂ ਜ਼ਬਰਦਸਤ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਏਜੰਸੀਆਂ ਦੀ ਸੂਚਨਾ ਹੈ ਕਿ ਪੰਜਾਬ 'ਚ ਡਰੋਨ ਜ਼ਰੀਏ ਹਮਲੇ ਵੀ ਹੋ ਸਕਦੇ ਹਨ। ਇਸ ਇਨਪੁਟ ਤੋਂ ਬਾਅਦ ਸਰਕਾਰ ਨੇ ਦੋਆਬਾ 'ਚ ਡਰੋਨ 'ਤੇ ਪਾਬੰਦੀ ਲਗਾ ਦਿੱਤੀ ਹੈ। ਜੇਕਰ ਕਿਸੇ ਨੂੰ ਕਿਸੇ ਪ੍ਰੋਗਰਾਮ ਜਾਂ ਵਿਆਹ 'ਚ ਫੋਟੋਗ੍ਰਾਫਰ ਨੂੰ ਡਰੋਨ ਉਡਾਉਣਾ ਹੈ ਤਾਂ ਡੀ. ਸੀ. ਤੋਂ ਇਜਾਜ਼ਤ ਲੈਣੀ ਹੋਵੇਗੀ। 

ਏਜੰਸੀਆਂ ਦਾ ਇਨਪੁਟ ਹੈ ਕਿ ਪੰਜਾਬ 'ਚ ਪਠਾਨਕੋਟ ਏਅਰਬੇਸ, ਆਦਮਪੁਰ ਹਵਾਈ ਸੈਨਾ ਅੱਡਾ, ਜਲੰਧਰ 'ਚ ਇੰਡੀਅਨ ਆਇਲ ਟਰਮੀਨਲ ਤੋਂ ਇਲਾਵਾ ਹਲਵਾਰਾ ਸਮੇਤ ਕਈ ਇਲਾਕਿਆਂ 'ਤੇ ਅੱਤਵਾਦੀਆਂ ਦੀ ਨਜ਼ਰ ਹੈ ਅਤੇ ਉਹ ਇਨ੍ਹÎਾਂ 'ਤੇ ਡਰੋਨ ਜ਼ਰੀਏ ਹਮਲਾ ਕਰ ਸਕਦੇ ਹਨ। ਹਾਲ ਹੀ 'ਚ ਪਾਕਿਸਾਨ ਨੇ ਅਜਿਹੇ ਡਰੋਨ ਦਾ ਇਸਤੇਮਾਲ ਕੀਤਾ ਹੈ, ਜੋ 10-15 ਕਿਲੋ ਭਾਰ ਉਠਾ ਕੇ ਉੱਡਣ ਦੀ ਸਮਰਥਾ ਰੱਖਦਾ ਹਨ। ਇਨ੍ਹਾਂ ਡਰੋਨ ਦੇ ਸਹਾਰੇ ਹੀ ਹਥਿਆਰਾਂ ਦੀ ਖੇਪ ਭੇਜੀ ਗਈ ਸੀ। ਆਈ. ਜੀ. ਜੋਨਲ ਨੋਨਿਹਾਲ ਸਿੰਘ ਦਾ ਕਹਿਣਾ ਹੈ ਕਿ ਡਰੋਨ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਡੀ.ਸੀ. ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ।

shivani attri

This news is Content Editor shivani attri