ਵਿਆਹ ਦੇ ਬੰਧਨ 'ਚ ਬੱਝਣ ਤੋਂ ਪਹਿਲਾਂ ਖੂਨ ਦੀ ਕੁੰਡਲੀ ਮਿਲਾਉਣ ਦਾ ਟਰੈਂਡ

12/09/2018 12:46:09 PM

ਲੁਧਿਆਣਾ (ਸਹਿਗਲ) - ਅਰੇਂਜ ਮੈਰਿਜ ਦੇ ਟ੍ਰੈਂਡ 'ਚ ਇਕ ਨਵਾਂ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਕਈ ਕਾਰਨਾਂ ਕਾਰਨ ਅੱਜ ਵਿਆਹ ਤੋਂ ਪਹਿਲਾਂ ਹੀ ਕਈ ਮੁੰਡੇ ਅਤੇ ਕੁੜੀ ਦੇ ਪਰਿਵਾਰ ਵਾਲੇ ਡਾਕਟਰਾਂ ਕੋਲ ਮੈਡੀਕਲ ਚੈੱਕਅਪ ਕਰਵਾ ਰਹੇ ਹਨ। ਇਸ ਦਾ ਇਕ ਵੱਡਾ ਕਾਰਨ ਵਿਆਹ ਤੋਂ ਬਾਅਦ ਦੇ ਝਗੜੇ ਹਨ ਅਤੇ ਅਦਾਲਤਾਂ ਦੀਆਂ ਫਾਈਲਾਂ ਮੈਡੀਕਲ ਆਧਾਰ 'ਤੇ ਤਲਾਕ ਦੇ ਕੇਸਾਂ ਨਾਲ ਭਰੀਆਂ ਪਈਆਂ ਹਨ। ਕੇਸ ਫਾਈਲਾਂ ਕਰਨ ਵਾਲੇ ਪਰਿਵਾਰ ਵਲੋਂ ਜੱਦੀ ਬੀਮਾਰੀ ਬਾਰੇ ਵਿਆਹ ਤੋਂ ਪਹਿਲਾਂ ਨਾ ਦੱਸਣ ਨੂੰ ਆਧਾਰ ਬਣਾਇਆ ਜਾ ਰਿਹਾ ਹੈ, ਇਸ ਲਈ ਕੁੰਡਲੀ ਮਿਲਾਉਣ ਦੇ ਨਾਲ-ਨਾਲ ਖੂਨ ਦੀ ਕੁੰਡਲੀ ਮਿਲਾਉਣ ਦਾ ਟ੍ਰਰੈਂਡ ਹੁਣ ਵਧ ਗਿਆ ਹੈ।

ਬਾਅਦ 'ਚ ਪਛਤਾਉਣ ਤੋਂ ਚੰਗਾ ਖੂਨ ਦੀ ਕੁੰਡਲੀ ਮਿਲਾ ਲਈ ਜਾਵੇ
ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਜਾਂਦੀਆਂ ਹਨ ਤਾਂ ਮੁੰਡੇ ਅਤੇ ਕੁੜੀ ਦਾ ਮੈਡੀਕਲ ਚੈੱਕਅਪ ਕਰਵਾਉਣ ਬਾਰੇ ਕੋਈ ਨਹੀਂ ਸੋਚਦਾ ਜਦਕਿ ਵਿਆਹ ਤੋਂ ਪਹਿਲਾਂ ਮੈਡੀਕਲ ਕਰਵਾਉਣ ਨਾਲ ਦੋਵਾਂ ਦੀਆਂ ਕੁਝ ਜੱਦੀ ਬੀਮਾਰੀਆਂ ਦਾ ਪਤਾ ਲਗਾਇਆ ਜਾ ਸਕਦਾ ਹੈ। ਇਸ ਸਬੰਧ 'ਚ ਗੱਲਬਾਤ ਕਰਨ 'ਤੇ ਕੁਝ ਲੋਕਾਂ ਦਾ ਕਹਿਣਾ ਹੈ ਕਿ ਵਿਆਹ ਤੋਂ ਬਾਅਦ ਪਛਤਾਉਣ ਤੋਂ ਚੰਗਾ ਹੈ ਕਿ ਪਹਿਲਾਂ ਮੈਡੀਕਲ ਜਾਂਚ ਕਰਵਾ ਲਈ ਜਾਵੇ ਤਾਂਕਿ ਸਾਲਾਂ ਤੱਕ ਤੁਹਾਡਾ ਰਿਸ਼ਤਾ ਸਿਹਤਮੰਦ ਅਤੇ ਖੁਸ਼ਹਾਲ ਬਣਿਆ ਰਹੇ। ਬਦਲਵੀ ਜੀਵਲਸ਼ੈਲੀ ਕਾਰਨ ਅੱਜ ਕੱਲ ਕਈ ਬੀਮਾਰੀਆਂ ਘੱਟ ਉਮਰ 'ਚ ਹੀ ਸਰੀਰ ਨੂੰ ਘੇਰ ਲੈਂਦੀਆਂ ਹਨ। ਜੇਕਰ ਇਨ੍ਹਾਂ ਬੀਮਾਰੀਆਂ ਦਾ ਪਤਾ ਵਿਆਹ ਤੋਂ ਪਹਿਲਾਂ ਲੱਗ ਜਾਵੇ ਤਾਂ ਉਨ੍ਹਾਂ ਤੋਂ ਬਚਣਾ ਜਾਂ ਉਨ੍ਹਾਂ ਦਾ ਇਲਾਜ ਕਰਵਾ ਬੇਹੱਦ ਸੌਖਾ ਹੋ ਸਕਦਾ ਹੈ।

rajwinder kaur

This news is Content Editor rajwinder kaur