ਵਿਆਹ ਕਰਵਾ ਕੇ ਵਿਦੇਸ਼ ਜਾ ਵਸੀ ਪਤਨੀ ਨੇ ਚਾੜ੍ਹਿਆ ਚੰਨ, ਹੈਰਾਨ ਕਰ ਦੇਵੇਗੀ ਪੂਰੀ ਘਟਨਾ

12/10/2021 6:44:15 PM

ਲੁਧਿਆਣਾ (ਰਾਜ) : ਵਿਦੇਸ਼ ਜਾਣ ਦਾ ਝਾਂਸਾ ਦੇ ਕੇ ਵਿਆਹੁਤਾ ਵਲੋਂ ਆਪਣੇ ਪਤੀ ਨਾਲ ਧੋਖਾਦੇਹੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵਿਆਹ ਤੋਂ ਬਾਅਦ ਉਹ ਵਿਦੇਸ਼ ਜਾ ਵਸੀ ਅਤੇ ਫਿਰ ਬਲੈਕਮੇਲ ਕਰਕੇ ਸਾਰੇ ਗਹਿਣੇ ਅਤੇ ਸਾਮਾਨ ਵੀ ਲੈ ਗਈ। ਇਥੇ ਹੀ ਬਸ ਨਹੀਂ ਇਸ ਤੋਂ ਬਾਅਦ ਉਸ ਨੇ ਅਦਾਲਤ ’ਚ ਤਲਾਕ ਦਾ ਕੇਸ ਵੀ ਦਾਇਰ ਕਰ ਦਿੱਤਾ। ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਤਾਂ ਜਾਂਚ ’ਚ ਦੋਸ਼ ਸਹੀ ਪਾਏ ਜਾਣ ਤੋਂ ਬਾਅਦ ਦੋਸ਼ੀ ਲਿਪਿਕਾ ਗੁਲਾਟੀ ਅਤੇ ਉਸ ਦੇ ਭਰਾ ਮੋਹਿਤ ਗੁਲਾਟੀ ਖ਼ਿਲਾਫ਼ ਥਾਣਾ ਪੀ. ਏ. ਯੂ. ’ਚ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਇਹ ਕੇਸ ਗੁਰਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ।

ਇਹ ਵੀ ਪੜ੍ਹੋ : ਅੰਮ੍ਰਿਤਸਰ ਦੀ ਮਸ਼ਹੂਰ ਵੱਲਾ ਸਬਜ਼ੀ ਮੰਡੀ ’ਚ ਵੱਡੀ ਵਾਰਦਾਤ, ਮੂੰਹ ’ਤੇ ਚਾਕੂ ਮਾਰ-ਮਾਰ ਕਤਲ ਕੀਤੀ ਜਨਾਨੀ

ਗੁਰਵਿੰਦਰ ਸਿੰਘ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੇ ਲੜਕੇ ਜਗਜੀਤ ਸਿੰਘ ਦਾ ਵਿਆਹ ਜਨਵਰੀ 2014 ਨੂੰ ਮੁਲਜ਼ਮ ਔਰਤ ਨਾਲ ਹੋਇਆ ਸੀ। ਪੰਜ ਸਾਲ ਬਾਅਦ ਉਨ੍ਹਾਂ ਦੀ ਨੂੰਹ ਲਿਪਿਕਾ ਆਸਟ੍ਰੇਲੀਆ ਚਲੀ ਗਈ। ਲੜਕੇ ਨੂੰ ਕਿਹਾ ਗਿਆ ਸੀ ਕਿ ਉਹ ਉਥੇ ਜਾ ਕੇ ਉਸ ਨੂੰ ਵੀ ਕੁਝ ਸਮੇਂ ਬਾਅਦ ਬੁਲਾ ਲਵੇਗੀ ਪਰ ਪਤਨੀ ਨੇ ਉਸ ਨੂੰ ਨਹੀਂ ਬੁਲਾਇਆ। ਇਸ ਤੋਂ ਬਾਅਦ ਪਤਨੀ ਨੇ ਅਦਾਲਤ ’ਚ ਤਲਾਕ ਦਾ ਕੇਸ ਕਰ ਦਿੱਤਾ। ਮੁਲਜ਼ਮ ਜਨਾਨੀ ਅਤੇ ਉਸ ਦੇ ਭਰਾ ਨੇ ਬਹਾਨਾ ਲਾਇਆ ਕਿ ਜੇਕਰ ਗਹਿਣੇ ਅਤੇ ਸਾਮਾਨ ਵਾਪਸ ਕਰ ਦੇਣਗੇ ਤਾਂ ਉਹ ਕੇਸ ਵਾਪਸ ਲੈ ਲੈਣਗੇ। ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਨੇ ਗਹਿਣੇ ਅਤੇ ਸਾਮਾਨ ਵਾਪਸ ਕਰ ਦਿੱਤਾ ਪਰ ਇਸ ਦੇ ਬਾਵਜੂਦ ਮੁਲਜ਼ਮਾਂ ਨੇ ਕੇਸ ਵਾਪਸ ਨਹੀਂ ਲਿਆ ਅਤੇ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਸ ਨੇ ਇਨਸਾਫ਼ ਲਈ ਸੀ. ਪੀ. ਨੂੰ ਸ਼ਿਕਾਇਤ ਦਿੱਤੀ। ਦੂਜੇ ਪਾਸੇ ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਸ੍ਰੀ ਕੀਰਤਪੁਰ ਸਾਹਿਬ ’ਚ ਖ਼ੌਫਨਾਕ ਵਾਰਦਾਤ, ਚਾਚੇ ਨੇ ਬੇਰਿਹਮੀ ਨਾਲ ਕਤਲ ਕੀਤਾ 21 ਸਾਲਾ ਭਤੀਜਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Gurminder Singh

This news is Content Editor Gurminder Singh