ਵਿਆਹੁਤਾ ਦੀ ਅਸ਼ਲੀਲ ਫੋਟੋ ਤਿਆਰ ਕਰ ਮੰਗੀ ਫਿਰੌਤੀ

01/28/2019 5:03:44 PM

ਗੁਰਦਾਸਪੁਰ (ਵਿਨੋਦ)—ਇਕ ਵਿਆਹੁਤਾ ਦੀ ਅਸ਼ਲੀਲ ਫੋਟੋ ਤਿਆਰ ਕਰ ਕੇ ਉਸ ਦੇ ਸਹਾਰੇ ਵਿਆਹੁਤਾ ਦੇ ਪਤੀ ਤੋਂ ਫਿਰੌਤੀ ਮੰਗਣ ਅਤੇ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦੇਣ ਵਾਲੇ 2 ਦੋਸ਼ੀਆਂ ਵਿਰੁੱਧ ਸਿਟੀ ਪੁਲਸ ਨੇ ਕੇਸ ਦਰਜ ਕੀਤਾ ਹੈ।

ਡੀ. ਐੱਸ. ਪੀ. ਸਿਟੀ ਦੇਵਦੱਤ ਸ਼ਰਮਾ ਨੇ ਦੱਸਿਆ ਕਿ ਗੁਰਦਾਸਪੁਰ ਵਾਸੀ ਇਕ ਵਿਅਕਤੀ ਨੇ 2 ਨਵੰਬਰ 2018 ਨੂੰ ਜ਼ਿਲਾ ਪੁਲਸ ਮੁਖੀ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਦਾ ਗੁਰਦਾਸਪੁਰ ਦੇ ਮੁਹੱਲਾ ਆਦਰਸ਼ ਨਗਰ ਵਾਸੀ ਵਨੀਸ਼ ਜੌਲੀ ਪੁੱਤਰ ਪਰਮਜੀਤ ਜੌਲੀ ਅਤੇ ਪੰਕਜ ਗੁਪਤਾ ਪੁੱਤਰ ਵਿਕਾਸ ਗੁਪਤਾ ਨੇ ਉਸ ਦੀ ਪਤਨੀ ਦੀਆਂ ਅਸ਼ਲੀਲ ਫੋਟੋਆਂ ਤਿਆਰ ਕਰ ਰੱਖੀਆਂ ਹਨ ਅਤੇ ਉਹ ਉਸ ਫੋਟੋ ਦੇ ਆਧਾਰ 'ਤੇ ਮੇਰੇ ਤੋਂ ਪੈਸਿਆਂ ਦੀ ਫਿਰੌਤੀ ਮੰਗਦੇ ਹਨ। ਫਿਰੌਤੀ ਦੇਣ ਤੋਂ ਮਨ੍ਹਾ ਕਰਨ 'ਤੇ ਉਹ ਉਸ ਨੂੰ ਜਾਨ ਤੋਂ ਮਾਰ ਦੇਣ ਦੀ ਧਮਕੀਆਂ ਦਿੰਦੇ ਹਨ।

ਡੀ. ਐੱਸ. ਪੀ. ਨੇ ਦੱਸਿਆ ਕਿ ਇਸ ਸ਼ਿਕਾਇਤ ਦੀ ਜਾਂਚ ਐੱਸ.ਪੀ. ਹੈੱਡਕੁਆਰਟਰ ਗੁਰਦਾਸਪੁਰ ਵੱਲੋਂ ਕੀਤੀ ਗਈ ਸੀ ਅਤੇ ਉਨ੍ਹਾਂ ਦੀ ਰਿਪੋਰਟ ਦੇ ਆਧਾਰ 'ਤੇ ਦੋਵੇਂ ਮੁਲਜ਼ਮ ਪਾਏ ਗਏ ਸਨ। ਜਿਸ 'ਤੇ ਇਨ੍ਹਾਂ ਦੋਵਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ, ਪਰ ਮੁਲਜ਼ਮ ਫਰਾਰ ਦੱਸੇ ਜਾਂਦੇ ਹਨ।

Shyna

This news is Content Editor Shyna