ਮਹੀਨੇ ਪਹਿਲਾਂ ਵਿਆਹੀ ਕੁੜੀ ਨੇ ਪਤੀ ਤੋਂ ਦੁੱਖੀ ਹੋ ਕੀਤੀ ਖੁਦਕੁਸ਼ੀ

03/17/2018 2:49:30 PM

ਬਟਾਲਾ (ਸੈਂਡੀ) : ਬੀਤੀ ਰਾਤ ਬੀਕੋ ਕੰਪਲੈਕਸ ਦੇ ਨੇੜੇ ਝੁੱਗੀਆਂ 'ਚ ਰਹਿੰਦੀ ਇਕ ਨਵਵਿਆਹੁਤਾ ਵਲੋਂ ਆਪਣੇ ਪਤੀ ਤੋਂ ਦੁੱਖੀ ਹੋ ਕੇ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐੱਸ. ਆਈ. ਰਾਮ ਸਿੰਘ ਨੇ ਦੱਸਿਆ ਕਿ ਜੋਤੀ ਪੁੱਤਰੀ ਪਪੀਆ ਨੇ ਦੋ ਮਹੀਨੇ ਪਹਿਲਾਂ ਆਪਣੇ ਗੁਆਂਢ 'ਚ ਰਹਿੰਦੇ ਇਕ ਸੂਰਜ ਨਾਂ ਦੇ ਨੌਜਵਾਨ ਨਾਲ ਲਵ-ਮੈਰਿਜ ਕੀਤੀ ਸੀ ਅਤੇ ਵਿਆਹ ਤੋਂ 1 ਮਹੀਨੇ ਬਾਅਦ ਹੀ ਦੋਵਾਂ ਦਾ ਲੜਾਈ-ਝਗੜਾ ਸ਼ੁਰੂ ਹੋ ਗਿਆ। ਬੀਤੇ ਕੱਲ ਉਸਦਾ ਆਪਣੇ ਪਤੀ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਅਤੇ ਇਸਦੇ ਪਤੀ ਨੇ ਉਸਦੀ ਕੁੱਟਮਾਰ ਕੀਤੀ। ਜਿਸ ਉਪਰੰਤ ਜੋਤੀ ਨੇ ਆਪਣੇ ਘਰ 'ਚ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮਾਮਲੇ ਦੀ  ਜਾਂਚ ਕਰ ਰਹੇ ਐੱਸ. ਆਈ. ਨੇ ਦੱਸਿਆ ਕਿ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਜੋਤੀ ਦੇ ਪਤੀ ਸੂਰਜ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।