ਵਿਆਹ ''ਚ ਪਸੰਦੀਦਾ ਗਾਣਾ ਚਲਾਉਣ ''ਤੇ ਹੋਈ ਤਕਰਾਰ, ਕੀਤੀ ਕੁੱਟ-ਮਾਰ

01/05/2019 6:32:47 PM

ਫ਼ਰੀਦਕੋਟ (ਰਾਜਨ) : ਵਿਆਹ 'ਚ ਆਪਣੀ ਪਸੰਦ ਦਾ ਗਾਣਾ ਚਲਾਉਣ ਕਰਕੇ ਹੋਈ ਤਕਰਾਰ ਦੀ ਰੰਜਿਸ਼ ਕਾਰਨ ਪਿੰਡ ਗੋਲੇਵਾਲਾ ਨਿਵਾਸੀ ਨਿਸ਼ਾਨ ਸਿੰਘ ਪੁੱਤਰ ਰਵਿੰਦਰ ਸਿੰਘ ਨੂੰ ਕੁੱਟ-ਮਾਰ ਕਰਕੇ ਜ਼ਖ਼ਮੀ ਕਰਨ ਦੇ ਮਾਮਲੇ ਵਿਚ ਥਾਣਾ ਸਦਰ ਵਿਖੇ ਗੋਲੇਵਾਲਾ ਨਿਵਾਸੀ 3 ਵਿਅਕਤੀਆਂ ਖਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਸ਼ਿਕਾਇਤਕਰਤਾ ਨਿਸ਼ਾਨ ਸਿੰਘ ਨੇ ਦੋਸ਼ ਲਾਇਆ ਕਿ ਜਦੋਂ ਉਹ ਕਾਰ 'ਤੇ ਫ਼ਿਰੋਜ਼ਪੁਰ ਆਪਣੇ ਘਰ ਜਾ ਰਿਹਾ ਸੀ ਤਾਂ ਸੁਖਦੀਪ ਸਿੰਘ, ਗੁਰਨੈਬ ਸਿੰਘ ਅਤੇ ਸੰਦੀਪ ਸਿੰਘ ਨੇ ਉਸ ਦੀ ਕਾਰ ਪਿੰਡ ਗੋਲੇਵਾਲਾ ਵਿਖੇ ਰੁਕਵਾ ਕੇ ਘੇਰ ਲਿਆ ਅਤੇ ਉਸ ਦੀ ਕੁੱਟ-ਮਾਰ ਕਰਕੇ ਸੱਟਾਂ ਮਾਰੀਆਂ ਤੇ ਕਾਰ ਦਾ ਵੀ ਨੁਕਸਾਨ ਕੀਤਾ। ਉਸ ਨੇ ਦੋਸ਼ ਲਾਇਆ ਕਿ ਵਿਆਹ ਵਿਚ ਆਪਣੀ ਪਸੰਦ ਦਾ ਗਾਣਾ ਚਲਾਉਣ ਸਬੰਧੀ ਉਸ ਦੀ ਉਕਤ ਸਾਰਿਆਂ ਨਾਲ ਬਹਿਸ ਹੋ ਗਈ ਸੀ ਅਤੇ ਇਸ ਰੰਜਿਸ਼ ਕਾਰਨ ਇਨ੍ਹਾਂ ਨੇ ਮੇਰੇ ਸੱਟਾਂ ਮਾਰੀਆਂ।