ਵਿਆਹ ਤੋਂ ਦੋ ਮਹੀਨੇ ਬਾਅਦ ਹੀ ਮੰਦਬੁੱਧੀ ਦਾ ਸ਼ਿਕਾਰ ਹੋਈ 19 ਸਾਲਾ ਮੁਟਿਆਰ, ਹੁਣ ਬੰਨ੍ਹੀ ਸੰਗਲਾਂ ਨਾਲ

09/01/2020 6:38:41 PM

ਵਲਟੋਹਾ (ਬਲਜੀਤ) : ਵਿਧਾਨ ਸਭਾ ਹਲਕਾ ਖੇਮਕਰਨ ਦੇ ਪਿੰਡ ਘਰਿਆਲਾ ਵਿਖੇ ਗ਼ਰੀਬ ਪਰਿਵਾਰ ਰੱਬ ਦੀ ਕਰੋਪੀ ਦਾ ਸ਼ਿਕਾਰ ਬਣਿਆ ਹੋਇਆ ਹੈ। ਗ਼ਰੀਬੀ ਕਾਰਣ ਉਸ ਪਰਿਵਾਰ ਦੀ ਜਵਾਨ ਧੀ ਮੌਤ ਦੇ ਮੂੰਹ ਵਿਚ ਜਾ ਰਹੀ ਹੈ। ਇਸ ਸਬੰਧੀ ਮੁਸ਼ਕਲ ਉਜਾਗਰ ਕਰਦਿਆਂ ਪੀੜਤ ਲੜਕੀ ਵੀਰਪਾਲ ਕੌਰ ਉਮਰ 19 ਸਾਲ ਦੇ ਪਿਤਾ ਦੇਸਾ ਸਿੰਘ ਨੇ ਦੱਸਿਆ ਕਿ ਉਸ ਨੇ ਬੜੇ ਹੀ ਰੀਝਾਂ 'ਤੇ ਚਾਵਾਂ ਨਾਲ ਤਿੰਨ ਸਾਲ ਪਹਿਲਾਂ ਆਪਣੀ ਧੀ ਵੀਰਪਾਲ ਕੌਰ ਦਾ ਵਿਆਹ ਅੰਨਗੜ੍ਹ ਅੰਮ੍ਰਿਤਸਰ ਵਿਖੇ ਕੀਤਾ ਸੀ ਪਰ ਵਿਆਹ ਦੇ ਦੋ ਮਹੀਨੇ ਬਾਅਦ ਹੀ ਉਸ ਦੀ ਧੀ ਮੰਦਬੁੱਧੀ ਦਾ ਸ਼ਿਕਾਰ ਹੋ ਗਈ, ਜਿਸ ਕਾਰਨ ਉਸ ਦੇ ਸਹੁਰਾ ਪਰਿਵਾਰ ਉਸ ਨੂੰ ਸਾਡੇ ਘਰ ਛੱਡ ਗਿਆ। ਹੁਣ ਇਸ ਦੀ ਸਾਂਭ-ਸੰਭਾਲ ਕਰਨ ਲਈ ਸਾਨੂੰ ਸੰਗਲਾਂ ਨਾਲ ਬੰਨ੍ਹ ਕੇ ਰਾਖੀ ਕਰਨੀ ਪੈ ਰਹੀ ਹੈ, ਅਸੀਂ ਮਾਂ-ਬਾਪ ਹਾਂ ਕਦੀ ਕਦਾਈਂ ਜਦੋਂ ਆਪਣੀ ਧੀ ਦੇ ਸੰਗਲ ਖੋਲ੍ਹਦੇ ਹਾਂ ਤਾਂ ਉਹ ਭੱਜ ਜਾਂਦੀ ਹੈ। ਫਿਰ ਇਸ ਨੂੰ ਲੱਭ ਕੇ ਲਿਆਉਣਾ ਪੈਂਦਾ ਹੈ। 

ਇਹ ਵੀ ਪੜ੍ਹੋ :  ਬਰਥਡੇ ਮਨਾਉਣ ਤੋਂ ਬਾਅਦ ਐੱਲ. ਪੀ. ਯੂ. ਦੀ ਵਿਦਿਆਰਥਣ ਨੂੰ ਮਾਰੀ ਗੋਲੀ

ਪੀੜਤ ਕੁੜੀ ਦੀ ਮਾਂ ਰਾਣੀ ਕੌਰ ਨੇ ਦੱਸਿਆ ਕਿ ਉਸ ਦੇ ਦੋ ਮੁੰਡੇ ਤੇ ਇਕ ਕੁੜੀ ਹੈ। ਇਸ ਪੀੜਤ ਕੁੜੀ ਦੇ ਇਲਾਜ ਲਈ ਅਸੀਂ ਦਰਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹੋਏ ਪਏ ਹਾਂ। ਮੇਰੇ ਪਤੀ ਰਿਕਸ਼ਾ ਚਾਲਕ ਹੈ ਤੇ ਰਿਕਸ਼ਾ ਚਲਾ ਘਰ ਦਾ ਗੁਜ਼ਾਰਾ ਹੀ ਬਣੀ ਮੁਸ਼ਕਲ ਨਾਲ ਹੁੰਦਾ ਹੈ। ਉੱਪਰੋਂ ਅਸੀਂ ਇਸ ਕੁੜੀ ਦੇ ਦਵਾਈ ਦੇ ਬੋਝ ਥੱਲੇ ਦੱਬੇ ਪਏ ਹਾਂ। 

ਇਹ ਵੀ ਪੜ੍ਹੋ :  ਪੰਜਾਬ ਵਿਚ ਭਾਰੀ ਮੀਂਹ ਦੀ ਅੰਦਾਜ਼ਾ

ਇਹ ਕੁੜੀ ਕਈ ਵਾਰ ਤਾਂ ਉਹ ਰੋਟੀ ਖਾ ਲੈਂਦੀ ਹੈ ਪਰ ਕਈ ਵਾਰ ਤਾਂ ਉਹ ਕਈ-ਕਈ ਦਿਨ ਭੁੱਖੀ ਰਹਿੰਦੀ ਹੈ, ਪੀੜਤ ਲੜਕੀ ਦੇ ਵਾਰਿਸਾਂ ਨੇ ਸਰਕਾਰ, ਪ੍ਰਸ਼ਾਸਨ ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮੰਗ ਕੀਤੀ ਕਿ ਮੰਦਬੁੱਧੀ ਦਾ ਸ਼ਿਕਾਰ ਹੋਈ ਲੜਕੀ ਦੇ ਇਲਾਜ ਲਈ ਮਦਦ ਕੀਤੀ ਜਾਵੇ।

ਇਹ ਵੀ ਪੜ੍ਹੋ :  ਜ਼ਮੀਨ ਦੇ ਝਗੜੇ 'ਚ ਅੱਧੀ ਰਾਤ ਨੂੰ ਖੇਡੀ ਖ਼ੂਨੀ ਖੇਡ, ਭਤੀਜੇ ਨੇ ਤਲਵਾਰਾਂ ਨਾਲ ਵੱਢਿਆ ਤਾਇਆ

Gurminder Singh

This news is Content Editor Gurminder Singh