ਕਿਸਾਨ ਅੰਦੋਲਨ ''ਚ ਰੰਗਿਆ ਇਹ ਵਿਆਹ, ਵੇਖ ਤੁਸੀਂ ਵੀ ਕਰੋਗੇ ਵਾਹ-ਵਾਹ

12/12/2020 6:02:47 PM

ਤਪਾ ਮੰਡੀ (ਸ਼ਾਮ,ਗਰਗ): ਨੇੜਲੇ ਪਿੰਡ ਆਲੀਕੇ ਵਿਖੇ ਇੱਕ ਵਿਆਹ ਸਮਾਗਮ 'ਚ ਨੱਚਣ-ਟੱਪਣ ਦੇ ਨਾਲ ਕਿਸਾਨੀ ਅੰਦੋਲਨ ਨਾਲ ਸੰਬੰਧਤ ਗਾਣੇ ਗਾਏ ਤੇ ਬੋਲੀਆਂ ਪਾਈਆਂ ਗਈਆਂ। ਰਾਤ ਸਮੇਂ ਨਾਨਕੇ ਪਰਿਵਾਰ ਵੱਲੋਂ ਪਿੰਡ 'ਚ ਜਾਗੋ ਕੱਢੀ ਗਈ। ਜਿਸ ਵਿੱਚ ਰਿਵਾਇਤੀ ਗੀਤਾਂ ਤੋਂ ਹੱਟਕੇ ਨਾਨਕੇ ਮੇਲ ਨੇ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਲਈ ਧਰਨੇ ਤੇ ਬੈਠੇ ਕਿਸਾਨਾਂ ਨਾਲ ਹਮਦਰਦੀ ਪ੍ਰਗਟਾਉਦਿਆਂ ਅਤੇ ਉਨ੍ਹਾਂ ਹੌਂਸਲੇ ਬੁਲੰਦ ਕਰਨ ਲਈ ਪਿੰਡ ਵਿੱਚ ਕਿਸਾਨ ਅੰਦੋਲਨ ਨੂੰ ਤੇਜ਼ ਕਰਨ ਲਈ ਜਾਗੋ ਦਾ ਪ੍ਰਯੋਗ ਕੀਤਾ ਗਿਆ। 

ਇਹ ਵੀ ਪੜ੍ਹੋ: ਪਿੰਡ ਬੱਡੂਵਾਲ ਦੇ ਨੌਜਵਾਨ ਸੰਦੀਪ ਸਿੰਘ ਨੇ ਰਚਿਆ ਇਤਿਹਾਸ, ਦਰਜ ਕਰਾਇਆ ਚੌਥਾ ਵਰਲਡ ਰਿਕਾਰਡ

ਇਸ ਸਮੇਂ ਉਨ੍ਹਾਂ ਨੇ ਬੋਲੀ ਪਾਈ 'ਜੱਟਾਂ ਖਿੱਚ ਤਿਆਰੀਆਂ ਪੇਚਾ ਪੈ ਗਿਆ ਦਿੱਲੀ ਨਾਲ' ਇਸ ਸਮੇਂ ਇਹ ਵੀ ਕਿਹਾ ਗਿਆ ਕਿ ਜੱਟਾਂ ਜਾਗ ਬਈ ਹੁਣ ਜਾਗੋ ਆਈ ਐ। ਇਸ ਤਰ੍ਹਾਂ ਦੇ ਟੋਟਕੇ ਗਾਏ ਗਏ। ਦਿਲਚਸਪ ਗੱਲ ਇਹ ਵੀ ਰਹੀ ਕਿ ਜੰਝ ਚੜ੍ਹਨ ਤੋਂ ਪਹਿਲਾਂ ਲਾੜਾ ਮਨਜਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਸਮੇਤ ਬਰਾਤੀਆਂ ਗੁਰਦੁਆਰਾ ਸਾਹਿਬ ਵਿਖੇ ਕਿਸ਼ਾਨੀ ਸੰਘਰਸ ਨੂੰ ਫਤਿਹ ਕਰਨ ਲਈ ਅਰਦਾਸ ਕੀਤੀ। ਇਸ ਸਮੇਂ ਉਨ੍ਹਾਂ ਦੇ ਹੱਥਾਂ 'ਚ ਕਿਸਾਨ ਯੂਨੀਅਨ ਦੇ ਝੰਡੇ ਫੜ੍ਹੇ ਹੋਏ ਸਨ ਅਤੇ ਲਾੜਾ ਟਰੈਕਟਰ ਤੇ ਸਵਾਰ ਹੋ ਕੇ ਲਾੜੀ ਨੂੰ ਵਿਆਹੁਣ ਲਈ ਕਿਸਾਨੀ ਝੰਡਾ ਲੈ ਕੇ ਮਲੇਰਕੋਟਲਾ ਨੇੜੇ ਇੱਕ ਪਿੰਡ ਪੰਜਗੁਰਾਂਈ ਵਿਖੇ ਢੁੱਕਣ ਲਈ ਰਵਾਨਾ ਹੋਏ। ਇਸ ਤਰ੍ਹਾਂ ਵਿਆਹ ਸਮਾਗਮ ਵਿੱਚ ਵੀ ਕਿਸਾਨੀ ਅੰਦੋਲਨ ਬਰਾਤੀਆਂ ਦੇ ਮੂੰਹ ਚੜ ਕੇ ਬੋਲ ਰਿਹਾ ਸੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦੀ ਹਮਾਇਤ 'ਚ ਗਏ ਮੁਨੀਮ ਦੀ ਦਿੱਲੀ ਵਿਖੇ ਮੌਤ

ਬਾਰਾਤ ਰਵਾਨਾ ਹੋਣ ਸਮੇਂ ਲਾੜਾ ਮਨਜਿੰਦਰ ਸਿੰਘ,ਰਿਸ਼ਤੇਦਾਰ ਅਤੇ ਭਾਕਿਯੂ(ਸਿਧੂਪੁਰ) ਇਕਾਈ ਆਲੀਕੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਨੂੰ ਰੱਦ ਕਰਨ ਲਈ ਲੋਕਾਂ ਨੂੰ ਵਿਆਹ ਸਮਾਗਮਾਂ ਰਾਹੀਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਮੋਕੇ ਲਾੜੇ ਦਾ ਫੁੱਫੜ ਰਾਮ ਸਿੰਘ,ਮਾਲਾ ਰਾਵਲ ਸਿੰਘ,ਸਤਨਾਮ ਸਿੰਘ,ਜੁਗਰਾਜ ਸਿੰਘਆਦਿ ਸਕੇ ਸੰਬੰਧੀਆਂ ਅਤੇ ਰਿਸਤੇਦਾਰ ਹਾਜ਼ਰ ਸਨ।

ਇਹ ਵੀ ਪੜ੍ਹੋ: ਖੁਸ਼ੀਆਂ ਵਾਲੇ ਘਰ 'ਚ ਪਏ ਕੀਰਨੇ, ਆਨੰਦ ਕਾਰਜ ਕਰਵਾਉਣ ਜਾ ਰਹੇ ਲਾੜੇ ਦੇ ਮਾਮੇ ਦੀ ਸੜਕ ਹਾਦਸੇ 'ਚ ਮੌਤ

Shyna

This news is Content Editor Shyna