ਵਿਆਹ ਤੋਂ ਪਹਿਲੀ ਰਾਤ ਕੁੜੀ ਨੇ ਚਾੜ੍ਹਿਆ ਚੰਨ, ਮਾਪਿਆਂ ਦੇ ਉੱਡੇ ਹੋਸ਼

12/17/2019 10:26:52 AM

ਬਨੂੜ (ਗੁਰਪਾਲ): ਥਾਣਾ ਸ਼ੰਭੂ ਅਧੀਨ ਪੈਂਦੇ ਇਕ ਪਿੰਡ ਦੀ ਨੌਜਵਾਨ ਲੜਕੀ ਵਿਆਹ ਤੋਂ ਪਹਿਲੀ ਰਾਤ ਘਰੋਂ ਸ਼ਗਨਾਂ ਦੇ ਇਕੱਠੇ ਹੋਏ ਪੈਸੇ ਅਤੇ ਸੋਨਾ ਲੈ ਕੇ ਫ਼ਰਾਰ ਹੋ ਗਈ। ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਦੇ ਇਕ ਵਸਨੀਕ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸ ਦੀ 25 ਸਾਲਾ ਪੁੱਤਰੀ ਦਾ ਕੱਲ ਵਿਆਹ ਸੀ। ਲੜਕੀ ਵਿਆਹ ਤੋਂ ਪਹਿਲੀ ਰਾਤ ਸ਼ਗਨਾਂ ਦੇ ਇਕੱਤਰ ਹੋਏ ਪੈਸੇ ਅਤੇ 2 ਤੋਲੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ।ਸ਼ਿਕਾਇਤ ਵਿਚ ਦਰਜ ਕਰਵਾਇਆ ਹੈ ਕਿ ਸ਼ਾਇਦ ਉਹ ਆਪਣੇ ਪ੍ਰੇਮੀ ਨਾਲ ਚਲੀ ਗਈ ਹੈ। ਏ. ਐੱਸ. ਆਈ. ਜੋਗਿੰਦਰ ਸਿੰਘ ਨੇ ਦੱਸਿਆ ਕਿ ਉਕਤ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Shyna

This news is Content Editor Shyna