ਕਈ ਟਰੇਨਾਂ ਰੱਦ, ਕਈਆਂ ਦੇ ਰੂਟ ਬਦਲੇ

Thursday, Mar 15, 2018 - 07:42 AM (IST)

ਕਈ ਟਰੇਨਾਂ ਰੱਦ, ਕਈਆਂ ਦੇ ਰੂਟ ਬਦਲੇ

ਚੰਡੀਗੜ੍ਹ  (ਲਲਨ) - ਜੇਕਰ ਤੁਸੀਂ ਆਉਣ ਵਾਲੇ ਦਿਨਾਂ 'ਚ ਟਰੇਨ 'ਤੇ ਸਫਰ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਆਪਣੀ ਯੋਜਨਾ ਨੂੰ ਬਦਲਣਾ ਹੋਵੇਗਾ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀਆਂ ਕਈ ਟਰੇਨਾਂ ਨੂੰ 1 ਹਫਤੇ ਲਈ ਰੱਦ ਕੀਤਾ ਗਿਆ ਹੈ। ਰੇਲਵੇ ਨੇ ਕਈ ਟਰੇਨਾਂ ਦੇ ਰੂਟਾਂ ਨੂੰ ਵੀ ਨੂੰ ਬਦਲਿਆ ਹੈ। ਚੰਡੀਗੜ੍ਹ ਰੇਲਵੇ ਸਟੇਸ਼ਨ ਤੋਂ ਜਿਥੇ ਪਹਿਲਾਂ ਸਿਰਫ 4 ਟਰੇਨਾਂ ਨੂੰ ਰੱਦ ਕੀਤਾ ਸੀ, ਹੁਣ ਇਹ ਗਿਣਤੀ ਵਧ ਗਈ ਹੈ।  
ਰੇਲਵੇ ਅਧਿਕਾਰੀਆਂ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਚੰਡੀਗੜ੍ਹ-ਦੱਪਰ ਵਿਚ ਰੇਲ ਟਰੈਕ ਦੀ ਡਬਲਿੰਗ ਦਾ ਕੰਮ ਚੱਲ ਰਿਹਾ ਹੈ। ਇਸ ਕਾਰਨ ਟਰੇਨਾਂ ਨੂੰ ਰੱਦ ਕੀਤਾ ਗਿਆ। ਮੁਸਾਫਿਰਾਂ ਦੀਆਂ ਮੁਸ਼ਕਲਾਂ ਹੁਣ ਵਧਣ ਵਾਲੀਆਂ ਹਨ। ਪਹਿਲਾਂ ਰੇਲਵੇ ਨੇ ਚੰਡੀਗੜ੍ਹ-ਦੱਪਰ ਵਿਚ ਰੇਲਵੇ ਟਰੈਕ ਦੀ ਡਬਲਿੰਗ ਸਬੰਧੀ 11 ਤੋਂ 16 ਮਾਰਚ ਤਕ 3 ਟਰੇਨਾਂ ਨੂੰ ਚੰਡੀਗੜ੍ਹ-ਸਹਾਰਨਪੁਰ ਅਤੇ ਅੰਬਾਲੇ ਵਿਚਕਾਰ ਰੱਦ ਕਰਨ ਦਾ ਫੈਸਲਾ ਕੀਤਾ ਸੀ।  
ਇਨ੍ਹਾਂ ਟਰੇਨਾਂ ਦਾ ਬਦਲਿਆ ਰੂਟ
* ਜੈਪੁਰ-ਚੰਡੀਗੜ੍ਹ ਇੰਟਰਸਿਟੀ ਐਕਸਪ੍ਰੈੱਸ  (19717/19718)  ਟਰੇਨ 16 ਤੋਂ 24 ਮਾਰਚ ਤਕ ਕੁਰੂਕਸ਼ੇਤਰ ਰੇਲਵੇ ਸਟੇਸ਼ਨ ਤੋਂ ਚੱਲੇਗੀ
* ਚੰਡੀਗੜ੍ਹ-ਅਜਮੇਰ ਗਰੀਬ ਰੱਥ ਐਕਸਪ੍ਰੈੱਸ  (12983/ 12984) ਟਰੇਨ 16, 18, 20, 23 ਮਾਰਚ ਅਤੇ 17, 19, 21,  24 ਮਾਰਚ ਤਕ ਅੰਬਾਲਾ ਜੰਕਸ਼ਨ ਤੋਂ ਚੱਲੇਗੀ
* ਫਿਰੋਜ਼ਪੁਰ-ਚੰਡੀਗੜ੍ਹ ਐਕਸਪ੍ਰੈੱਸ  (14614/14613) ਟਰੇਨ 17 ਤੋਂ 25 ਮਾਰਚ ਨੂੰ ਲੁਧਿਆਣਾ ਸਟੇਸ਼ਨ ਤਕ ਚੱਲੇਗੀ
* ਰਾਮਨਗਰ-ਚੰਡੀਗੜ੍ਹ ਐਕਸਪ੍ਰੈੱਸ  (12527/12528) ਟਰੇਨ 19 ਮਾਰਚ ਨੂੰ ਅੰਬਾਲਾ ਤੋਂ ਚੱਲੇਗੀ
* ਚੰਡੀਗੜ੍ਹ-ਪਾਟਲੀਪੁੱਤਰ ਐਕਸਪ੍ਰੈੱਸ  (22355/22356)  ਟਰੇਨ 18 ਤੋਂ 21 ਤੇ 19 ਤੋਂ 22 ਮਾਰਚ ਤਕ ਅੰਬਾਲਾ ਜੰਕਸ਼ਨ ਤੋਂ ਚੱਲੇਗੀ
* ਚੰਡੀਗੜ੍ਹ-ਅੰਮ੍ਰਿਤਸਰ ਇੰਟਰਸਿਟੀ ਐਕਸਪ੍ਰੈੱਸ (12242/ 12241) ਟਰੇਨ 17 ਤੋਂ 25 ਮਾਰਚ ਤਕ ਮੋਹਾਲੀ ਰੇਲਵੇ ਸਟੇਸ਼ਨ ਤੋਂ ਚੱਲੇਗੀ
* ਡਿਬਰੂਗੜ੍ਹ-ਚੰਡੀਗੜ੍ਹ ਐਕਸਪ੍ਰੈੱਸ (15903/15904)  ਟਰੇਨ 16, 19, 23 ਤੇ 18, 21, 25 ਮਾਰਚ ਤਕ ਅੰਬਾਲਾ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ
* ਕਾਲਕਾ-ਬਾੜਮੇਰ ਐਕਸਪ੍ਰੈੱਸ (14888/24888) ਟਰੇਨ 16 ਤੋਂ 24 ਅਤੇ 17 ਤੋਂ 26 ਮਾਰਚ ਤਕ ਬਠਿੰਡਾ ਤੋਂ ਹੋ ਕੇ ਚੱਲਣਗੀਆਂ।
* ਕਾਲਕਾ-ਦਿੱਲੀ ਪੈਸੰਜਰ (54303/54304) ਟਰੇਨ 16 ਤੋਂ 25 ਤੇ 17 ਤੋਂ 26 ਮਾਰਚ ਤਕ ਅੰਬਾਲਾ ਕੈਂਟ ਤੋਂ ਚੱਲੇਗੀ।


Related News