ਮੀਂਹ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਤਨੀ ਦੀ ਮੌਤ (ਵੀਡੀਓ)

02/01/2019 3:14:20 PM

ਮਾਨਸਾ (ਅਮਰਜੀਤ)— ਮਾਨਸਾ ਦੇ ਵਾਰਡ ਨੰਬਰ-3 ਵਿਚ ਮੀਂਹ ਕਾਰਨ ਇਕ ਗਰੀਬ ਪਰਿਵਾਰ ਦੀ ਛੱਤ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਛੱਤ ਡਿੱਗੀ ਉਸ ਸਮੇਂ ਪ੍ਰਵਾਸੀ ਮਜ਼ਦੂਰ ਪ੍ਰੇਮ ਕਰਣ ਅਤੇ ਉਸ ਦੀ ਪਤਨੀ ਸੁੱਤੇ ਹੋਏ ਸਨ , ਜੋ ਕਿ ਮਲਬੇ ਹੇਠਾਂ ਆ ਗਏ। ਧਮਾਕੇ ਦੀ ਆਵਾਜ਼ ਸੁਣ ਕੇ ਇਕੱਠੇ ਹੋਏ ਲੋਕਾਂ ਨੇ ਤੁਰੰਤ ਮਲਬੇ ਹੇਠੋਂ ਦੋਵਾਂ ਪਤੀ-ਪਤਨੀ ਨੂੰ ਬਾਹਰ ਕੱਢਿਆ ਪਰ 34 ਸਾਲਾ ਗੁੱਡੂ ਰਾਣੀ ਦੀ ਮੌਤ ਚੁੱਕੀ ਸੀ ਅਤੇ ਪਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ ਹੈ।

ਗੁਆਂਢੀਆਂ ਨੇ ਦੱਸਿਆ ਕਿ ਪੀੜਤ ਪਰਿਵਾਰ ਮਾਲੀ ਦਾ ਕੰਮ ਕਰਦਾ ਸੀ ਅਤੇ ਇਨ੍ਹਾਂ ਕੋਲ ਰਹਿਣ ਲਈ ਇਕ ਹੀ ਕਮਰਾ ਸੀ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਪੀੜਤ ਨੂੰ ਉਚਿਤ ਮੁਆਵਜ਼ਾ ਦਿੱਤਾ ਜਾਏ।

cherry

This news is Content Editor cherry