ਝੋਨਾ ਵੇਚਣ ਆਏ ਕਿਸਾਨ ਦੀ ਮੌਤ

11/11/2018 3:52:41 PM

ਮਾਨਸਾ(ਅਮਰਜੀਤ)— ਮਾਨਸਾ ਦੀ ਅਨਾਜ ਮੰਡੀਆਂ ਵਿਚ ਕਿਸਾਨ ਕਾਫੀ ਦਿਨਾਂ ਤੋਂ ਖਜਲ-ਖੁਆਰ ਹੋ ਰਹੇ ਹਨ, ਇੱਥੋਂ ਤੱਕ ਕਿ ਉਹ ਰਾਤਾਂ ਤੱਕ ਉਥੇ ਹੀ ਘੱਟ ਰਹੇ ਹਨ। ਇਸੇ ਤਰ੍ਹਾਂ ਮਾਨਸਾ ਦੇ ਕਸਬਾ ਭੀਖੀ ਦੀ ਅਨਾਜ ਮੰਡੀ ਵਿਚ ਆਪਣੇ ਝੋਨੇ ਦੀ ਫਸਲ ਨੂੰ ਵੇਚਣ ਲਈ 62 ਸਾਲਾ ਅਜਮੇਰ ਸਿੰਘ ਆਇਆ ਹੋਇਆ ਸੀ ਪਰ ਰਾਤ ਦੇ ਸਮੇਂ ਝੋਨੇ ਦੀ ਰੱਖਵਾਲੀ ਕਰਦੇ ਸਮੇਂ ਅਵਾਰਾ ਪਸ਼ੂ ਉਸ ਦੇ ਪਿੱਛੇ ਪੈ ਗਿਆ ਅਤੇ ਉਸ ਨੇ ਅਜਮੇਰ ਸਿੰਘ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਹ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।

ਮ੍ਰਿਤਕ ਕਿਸਾਨ ਦੇ ਪਰਿਵਾਰਕ ਮੈਂਬਰਾਂ ਅਤੇ ਆੜ੍ਹਤੀਆਂ ਨੇ ਦੱਸਿਆ ਅਜਮੇਰ ਸਿੰਘ ਬਹੁਤ ਮਿਹਨਤੀ ਅਤੇ ਗਰੀਬ ਕਿਸਾਨ ਸੀ। ਉਹ ਆਪਣੀ ਫਸਲ ਲੈ ਕੇ ਸ਼ਨੀਵਾਰ ਨੂੰ ਮੰਡੀ ਵਿਚ ਆਇਆ ਸੀ, ਜਿਸ ਦੀ ਐਤਵਾਰ ਨੂੰ ਭਾਵ ਅੱਜ ਬੋਲੀ ਲੱਗਣੀ ਸੀ, ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਕਿਸਾਨਾਂ ਨੇ ਸਰਕਾਰ ਤੋਂ ਕਿਸਾਨ ਦੀ ਆਰਥਿਕ ਮਦਦ ਕਰਨ ਦੀ ਅਪੀਲ ਕੀਤੀ ਹੈ।

ਦੂਜੇ ਪਾਸੇ ਭੀਖੀ ਦੀ ਪੁਲਸ ਨੇ ਕਿਸਾਨ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਕਰਵਾ ਕੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਹੈ। ਜਾਂਚ ਅਧਿਕਾਰੀ ਦਲੇਲ ਸਿੰਘ ਨੇ ਦੱਸਿਆ ਮ੍ਰਿਤਕ ਕਿਸਾਨ ਦੇ ਬੇਟੇ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

cherry

This news is Content Editor cherry