ਮਾਨਸਾ : ਮਾਪਿਆਂ ਵਾਂਗ ਡਾਕਟਰ ਬਣਨਗੇ ਇਹ ਬੱਚੇ

06/14/2019 5:20:25 PM

ਮਾਨਸਾ (ਸੰਦੀਪ ਮਿੱਤਲ, ਬਲਵਿੰਦਰ,ਅਮਰਜੀਤ) : ਏਮਜ਼ ਪ੍ਰੀਖਿਆ ਦੇ ਨਤੀਜੇ ਐਲਾਨੇ ਜਾ ਚੁੱਕੇ ਨੇ ਜਿਸ 'ਚ ਪੰਜਾਬ ਦੇ ਮਾਨਸਾ ਜਿਲੇ ਦੇ 3 ਡਾਕਟਰਾਂ ਦੇ ਘਰ ਖੁਸ਼ੀ ਦਾ ਮਾਹੌਲ ਹੈ। ਕਿਉਂਕਿ ਤਿੰਨਾਂ ਡਾਕਟਰਾਂ ਦੇ ਬੱਚਿਆਂ ਨੇ ਇਸ ਪ੍ਰੀਖਿਆ 'ਚ ਚੰਗੀ ਪੋਜੀਸ਼ਨ ਹਾਸਲ ਕੀਤੀ ਹੈ। ਇਸ ਨੂੰ ਲੈ ਕੇ ਆਈ.ਐੱਮ.ਏ. ਨੇ ਤਿੰਨਾਂ ਡਾਕਟਰਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ। ਦੱਸ ਦੇਈਏ ਕਿ ਡਾਕਟਰ ਪੁਰਸ਼ੋਤਮ ਜਿੰਦਲ ਦੇ ਬੇਟੇ ਧਰੁਵ ਜਿੰਦਲ ਨੇ 37ਵਾ ਰੈਂਕ ਹਾਸਲ ਕੀਤਾ, ਡਾਕਟਰ ਰਵਿੰਦਰ ਦੇ ਪੁੱਤਰ ਹਰਕੀਰਤ ਬਰਾੜ ਨੇ 185 ਰੈਂਕ ਹਾਸਲ ਕੀਤਾ ਅਤੇ ਡਾਕਟਰ ਟੀ.ਪੀ.ਐੱਸ. ਰੇਖੀ ਦੀ ਬੇਟੀ ਹਰਸ਼ਿਤਾ ਨੇ 553ਵਾਂ ਰੈਂਕ ਹਾਸਲ ਕੀਤਾ।

ਡਾਕਟਰ ਬਣ ਕੇ ਕਰਾਂਗਾ ਲੋਕਾਂ ਦੀ ਸੇਵਾ : ਧਰੁਵ
ਏਮਜ਼ ਦੀ ਪ੍ਰੀਖਿਆ ਵਿਚੋਂ 37ਵਾਂ ਰੈਂਕ ਪ੍ਰਾਪਤ ਕਰਨ ਵਾਲੇ ਧਰੁਵ ਜਿੰਦਲ ਨੇ ਇਸ ਦਾ ਸਿਹਰਾ ਆਪਣੇ ਮਾਪਿਆਂ ਅਤੇ ਅਧਿਆਪਕਾਂ ਨੂੰ ਦਿੰਦਿਆਂ ਕਿਹਾ ਕਿ ਉਹ ਐੈੱਮ.ਬੀ.ਬੀ.ਐੈੱਸ. ਕਰਨ ਉਪਰੰਤ ਦਿਲ ਅਤੇ ਛਾਤੀ ਦੇ ਰੋਗਾਂ ਸਬੰਧੀ ਐੈੱਮ.ਡੀ. ਕਰਕੇ ਲੋਕਾਂ ਦੀ ਸੇਵਾ ਕਰੇਗਾ।

ਡਾਕਟਰੀ ਨੂੰ ਪੈਸ਼ੇ ਪੱਖੋਂ ਨਹੀਂ, ਸੇਵਾ ਪੱਖੋਂ ਨਿਭਾਵਾਂਗਾ : ਗੁਰਕੀਰਤ
ਏਮਜ਼ ਦੀ ਪ੍ਰੀਖਿਆ ਵਿਚ ਸਥਾਨਕ ਸ਼ਹਿਰ ਦੇ ਡਾ. ਰਵਿੰਦਰ ਸਿੰਘ ਬਰਾੜ ਅਤੇ ਡਾ. ਕਵਲਪ੍ਰੀਤ ਕੌਰ ਦੇ ਪੁੱਤਰ ਗੁਰਕੀਰਤ ਬਰਾੜ ਦੇ 185ਵਾਂ ਰੈਂਕ ਪ੍ਰਾਪਤ ਕਰਨ 'ਤੇ ਬਰਾੜ ਪਰਿਵਾਰ ਦੇ ਘਰ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਆਪਣੀ ਇਸ ਕਾਮਯਾਬੀ 'ਤੇ ਗੁਰਕੀਰਤ ਬਰਾੜ ਨੇ ਕਿਹਾ ਕਿ ਵਾਹਿਗੁਰੂ ਦੇ ਆਸ਼ੀਰਵਾਦ, ਮਾਤਾ ਪਿਤਾ ਦੇ ਸਹਿਯੋਗ ਅਤੇ ਅਧਿਆਪਕਾਂ ਦੀ ਮਿਹਨਤ ਕਾਰਨ ਉਸ ਨੇ ਇਹ ਮੁਕਾਮ ਹਾਸਲ ਕੀਤਾ ਹੈ। ਉਸ ਨੇ ਦਾਅਵੇ ਨਾਲ ਕਿਹਾ ਕਿ ਭਵਿੱਖ ਵਿਚ ਵੀ ਉਹ ਸਾਰਿਆਂ ਦੇ ਸਹਿਯੋਗ ਨਾਲ ਆਪਣੀ ਮੰਜ਼ਿਲਾਂ ਨੂੰ ਛੂੰਹਦਾ ਹੋਇਆ ਮਾਨਸਾ ਦਾ ਨਾਂ ਹਿੰਦੁਸਤਾਨ ਵਿਚੋਂ ਚਮਕਰਾਏਗਾ। ਗੁਰਕੀਰਤ ਨੇ ਕਿਹਾ ਕਿ ਉਹ ਡਾਕਟਰੀ ਕਿੱਤੇ ਨੂੰ ਪੈਸ਼ੇ ਪੱਖੋਂ ਨਹੀਂ, ਸਗੋਂ ਸੇਵਾ ਪੱਖੋਂ ਨਿਭਾਵੇਗਾ।

ਗਰੀਬਾਂ ਨੂੰ ਮੁਫਤ ਸੇਵਾਵਾਂ ਦੇਣਾ ਮੁੱਖ ਮਕਸਦ : ਹਰਸ਼ਿਤਾ
ਏਮਜ਼ ਦੀ ਪ੍ਰੀਖਿਆ ਵਿਚੋਂ 553ਵਾਂ ਰੈਂਕ ਪ੍ਰਾਪਤ ਕਰਨ ਵਾਲੀ ਹਰਸ਼ਿਤਾ ਨੇ ਇਸ ਸਫਲਤਾ ਲਈ ਆਪਣੇ ਮਾਤਾ-ਪਿਤਾ ਅਤੇ ਸਮੁੱਚੇ ਅਧਿਆਪਕਾਂ ਨੂੰ ਸਿਹਰਾ ਦਿੰਦਿਆਂ ਕਿਹਾ ਕਿ ਸਭ ਦੇ ਸਹਿਯੋਗ ਨਾਲ ਹੀ ਉਸ ਨੇ ਇਸ ਪ੍ਰੀਖਿਆ ਵਿਚੋਂ ਸਫਲਤਾ ਪ੍ਰਾਪਤ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਉਹ ਸਪੈਸ਼ਲ ਕਾਰਡੀਓਲਿਸਟ ਸਬੰਧੀ ਐੈੱਮ.ਡੀ. ਕਰਕੇ ਨਿਸਵਾਰਥ ਲੋਕਾਂ ਦੀ ਸੇਵਾ ਕਰੇਗੀ।


cherry

Content Editor

Related News