ਪ੍ਰੋ ਲੀਗ 'ਚ ਕਮੀਆਂ ਦੂਰ ਕਰਕੇ ਓਲੰਪਿਕ 'ਚ ਸਰਵਸ੍ਰੇਸ਼ਠ ਪ੍ਰਦਰਸ਼ਨ ਕਰੇਗੀ ਟੀਮ : ਮਨਪ੍ਰੀਤ

11/14/2019 11:38:54 AM

ਸਪੋਰਟਸ ਡੈਸਕ— ਓਲੰਪਿਕ ਕੁਆਲੀਫਾਇਰ ਟੂਰਨਾਮੈਂਟ ਦੀ ਬਿਹਤਰੀਨ ਟੀਮਾਂ ਨੂੰ ਹਰਾ ਕੇ ਓਲੰਪਿਕ 'ਚ ਜਗ੍ਹਾ ਪੱਕੀ ਕਰਨ ਵਾਲੀ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ, ਮਨਦੀਪ ਸਿੰਘ ਅਤੇ ਵਰੁਣ ਆਪਣੇ ਪਿੰਡ ਪਹੁੰਚੇ ਹਨ। ਮਨਪ੍ਰੀਤ ਨੇ ਕਿਹਾ ਕਿ ਖਿਡਾਰੀਆਂ ਦਾ ਉਤਸ਼ਾਹ ਸਿਖਰਾਂ 'ਤੇ ਹੈ ਅਤੇ ਜੋ ਥੋੜ੍ਹੀ-ਬਹੁਤ ਕਮੀ ਰਹਿ ਗਈ ਹੈ ਤਾਂ ਉਸ ਨੂੰ ਓਲੰਪਿਕ ਤੋਂ ਪਹਿਲਾਂ ਜਨਵਰੀ 2020 'ਚ ਸ਼ੁਰੂ ਹੋ ਰਹੇ ਪ੍ਰੋ ਲੀਗ ਟੂਰਨਾਮੈਂਟ 'ਚ ਦੂਰ ਕਰ ਲਿਆ ਜਾਵੇਗਾ। ਮਨਪ੍ਰੀਤ ਨੇ ਕਿਹਾ ਕਿ ਕੋਚ ਗ੍ਰਾਮ ਰੀਡ ਦੇ ਮਾਰਗਦਰਸ਼ਨ 'ਚ ਅਸੀਂ ਖੁਦ ਨੂੰ ਸਾਬਤ ਕੀਤਾ ਹੈ।

ਪੂਰੀ ਟੀਮ ਇਕ ਪਰਿਵਾਰ ਦੀ ਤਰ੍ਹਾਂ ਹੈ ਅਤੇ ਆਪਸੀ ਤਾਲਮੇਲ ਵਧ ਰਿਹਾ ਹੈ। ਸਾਡੀ ਇਹੋ ਕੋਸ਼ਿਸ਼ ਰਹਿੰਦੀ ਹੈ ਕਿ ਵਿਰੋਧੀ ਟੀਮ ਨੂੰ ਆਸਾਨੀ ਨਾਲ ਗੋਲ ਨਾ ਕਰਨ ਦਿੱਤਾ ਜਾਵੇ ਅਤੇ ਸ਼ੁਰੂਆਤ 'ਚ ਹੀ ਸਾਡੀ ਟੀਮ ਵੱਲੋਂ ਗੋਲ ਕਰਕੇ ਵਿਰੋਧੀ ਟੀਮ 'ਤੇ ਆਸਾਨੀ ਨਾਲ ਦਬਾਅ ਬਣਾਇਆ ਜਾਵੇ। ਹਾਕੀ ਦੇ ਮੱਕਾ ਪਿੰਡ ਮਿੱਠਾਪੁਰ ਦੇ ਖਿਡਾਰੀਆਂ ਨੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਪਿੰਡ ਪਹੁੰਚੇ ਕਪਤਾਨ ਮਨਪ੍ਰੀਤ ਸਿੰਘ 'ਕੋਰੀਅਨ' ਸਮੇਤ ਮਨਦੀਪ ਸਿੰਘ ਅਤੇ ਵਰੁਣ ਨੇ ਆਪਣੇ ਭਵਿੱਖ 'ਚ ਹਾਕੀ ਟੂਰਨਾਮੈਂਟ, ਟੀਮ ਦੀ ਰਣਨੀਤੀ ਅਤੇ ਓਲੰਪਿਕ ਦੀ ਤਿਆਰੀ 'ਤੇ ਗੱਲਬਾਤ ਕੀਤੀ। ਮਨਪ੍ਰੀਤ ਸਿੰਘ ਆਪਣੇ ਸਾਥੀ ਖਿਡਾਰੀਆਂ ਦੇ ਨਾਲ 17 ਨਵੰਬਰ ਨੂੰ ਭਾਰਤੀ ਹਾਕੀ ਟੀਮ ਦੇ ਕੈਂਪ 'ਚ ਸ਼ਾਮਲ ਹੋਣ ਲਈ ਰਵਾਨਾ ਹੋਣਗੇ।

33 ਮੁੱਖ ਖਿਡਾਰੀਆਂ 'ਚ 13 ਪੰਜਾਬੀ

ਕਪਤਾਨ ਮਨਪ੍ਰੀਤ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਨਦੀਪ, ਵਰੁਣ ਅਤੇ ਤਲਵਿੰਦਰ ਇਕ ਹੀ ਪਿੰਡ, ਇਕ ਹੀ ਸਕੂਲ ਅਤੇ ਇਕੋ ਹੀ ਅਕੈਡਮੀ 'ਚੋਂ ਨਿਕਲੇ। ਗੁਰੂ ਨਾਨਕ ਪਬਲਿਕ ਸਕੂਲ 'ਚ ਪੜ੍ਹਾਈ ਕੀਤੀ।  ਵਰੁਣ ਅਤੇ ਤਲਵਿੰਦਰ ਸਿੰਘ ਮੇਰੇ ਤੋਂ ਇਕ ਸਾਲ ਜੂਨੀਅਰ ਹਨ ਅਤੇ ਮਨਦੀਪ ਦੋ ਸਾਲ ਜੂਨੀਅਰ ਹੈ। ਇਕ ਹੀ ਸਕੂਲ 'ਚ ਪੜ੍ਹਾਈ ਦੇ ਬਾਅਦ ਅਸੀਂ ਲਗਭਗ 6 ਸਾਲਾਂ ਤਕ ਸੁਰਜੀਤ ਹਾਕੀ ਸੋਸਾਇਟੀ 'ਚ ਹਾਕੀ ਖੇਡਣ ਦੇ ਨਾਲ ਭਾਰਤੀ ਟੀਮ 'ਚ ਇਕੱਠੇ ਹੀ ਖੇਡ ਰਹੇ ਹਾਂ। ਮਨਪ੍ਰੀਤ ਟੀਮ ਦੇ ਕਪਤਾਨ ਅਤੇ ਮੈਦਾਨ 'ਤੇ ਮਿਡ-ਫੀਲਡਰ ਦੀ ਭੂਮਿਕਾ 'ਚ ਰਹਿੰਦੇ ਹਨ ਜਦਕਿ ਵਰੁਣ ਫੁਲਬੈਕ ਅਤੇ ਮਨਦੀਪ ਸਟ੍ਰਾਈਕਰ ਪੋਜ਼ੀਸ਼ਨ 'ਤੇ ਆਪਣੀ ਭੂਮਿਕਾ ਨਿਭਾਉਂਦੇ ਹਨ। ਪਿੰਡ ਮਿੱਠਾਪੁਰ ਦੇ ਹੀ ਤਲਵਿੰਦਰ ਸਿੰਘ ਵੀ ਲੰਬੇ ਸਮੇਂ ਤਕ ਭਾਰਤੀ ਟੀਮ ਦਾ ਹਿੱਸਾ ਰਹੇ ਹਨ ਪਰ ਇਨ੍ਹਾਂ ਦਿਨਾਂ 'ਚ ਟੀਮ 'ਚੋਂ ਬਾਹਰ ਹਨ। ਉਮੀਦ ਹੈ ਕਿ ਉਹ ਛੇਤੀ ਹੀ ਭਾਰਤੀ ਟੀਮ 'ਚ ਵਾਪਸੀ ਕਰਨਗੇ। ਇਸ ਸਮੇਂ 33 ਕੋਰ ਮੈਂਬਰਾਂ ਦੀ ਟੀਮ ਤਿਆਰ ਹੈ। ਇਸ 'ਚ 12-13 ਪੰਜਾਬ ਦੇ ਖਿਡਾਰੀ ਹਨ। ਪਿੰਡ ਮਿੱਠਾਪੁਰ ਦੇ ਅਸੀਂ ਤਿੰੰਨਾਂ ਦੇ ਨਾਲ ਪਿੰਡ ਖੁਸਰੋਪੁਰ ਦਾ ਹਾਰਦਿਕ ਵੀ ਸ਼ਾਮਲ ਹੈ।

ਮਨਪ੍ਰੀਤ ਨੂੰ ਦੋਸਤਾਂ ਨੇ ਦਿੱਤਾ 'ਕੋਰੀਅਨ' ਨਾਂ

ਮਨਪ੍ਰੀਤ ਨੇ ਦੱਸਿਆ ਕਿ ਉਨ੍ਹਾਂ ਨੇ ਪਿੰਡ ਤੋਂ ਹੀ ਹਾਕੀ ਦੀ ਸ਼ੁਰੂਆਤ ਕੀਤੀ ਸੀ। ਉਦੋਂ ਦੋਸਤਾਂ ਨੇ ਉਸ ਨੂੰ ਕੋਰੀਅਨ ਕਹਿਣਾ ਸ਼ੁਰੂ ਕੀਤਾ ਸੀ ਕਿਉਂਕਿ ਹਾਈਟ ਇੰਨੀ ਜ਼ਿਆਦਾ ਨਹੀਂ ਸੀ ਅਤੇ ਵਾਲ ਵੀ ਛੋਟੇ-ਛੋਟੇ ਹੁੰਦੇ ਸਨ। ਦੋਸਤਾਂ ਨੂੰ ਲਗਦਾ ਸੀ ਕਿ ਜਿਵੇਂ ਉਹ ਕੋਰੀਆ ਦੇਸ਼ ਦਾ ਬੰਦਾ ਹੋਵੇ। ਮੈਂ ਵੀ ਉਸੇ ਤਰ੍ਹਾਂ ਲਗਦਾ ਹਾਂ। ਇਸ ਲਈ ਉਨ੍ਹਾਂ ਨੇ 'ਕੋਰੀਅਨ' ਕਹਿਣਾ ਸ਼ੁਰੂ ਕੀਤਾ ਸੀ ਅਤੇ ਮੈਂ ਟੀਮ ਅਤੇ ਕੌਮਾਂਤਰੀ ਪੱਧਰ 'ਤੇ 'ਕੋਰੀਅਨ' ਦੇ ਨਾਂ ਨਾਲ ਹੀ ਬੁਲਾਇਆ ਜਾਂਦਾ ਹੈ।

Tarsem Singh

This news is Content Editor Tarsem Singh