ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਬਜਟ ਨੂੰ ਦਿੱਤਾ ਅੰਤਿਮ ਰੂਪ

03/07/2021 6:46:49 PM

ਜਲੰਧਰ (ਧਵਨ)– ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਪੰਜਾਬ ਦੇ 2021-22 ਦੇ ਸੂਬਾ ਬਜਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਮਨਪ੍ਰੀਤ ਆਪਣੀ ਸਰਕਾਰੀ ਰਿਹਾਇਸ਼ ’ਤੇ ਬਜਟ ਨੂੰ ਲੈ ਕੇ ਪਹਿਲਾਂ ਅਧਿਕਾਰੀਆਂ ਨਾਲ ਚਰਚਾ ਕਰਦੇ ਰਹੇ ਅਤੇ ਬਾਅਦ ’ਚ ਉਨ੍ਹਾਂ ਖੁਦ ਬਜਟ ਨੂੰ ਲੈ ਕੇ ਆਰਥਿਕ ਹਾਲਾਤ ਦਾ ਅਧਿਐਨ ਕੀਤਾ। ਪੰਜਾਬ ’ਚ ਕੈਪਟਨ ਸਰਕਾਰ ਵਲੋਂ ਆਪਣਾ ਅੰਤਿਮ ਬਜਟ ਸੋਮਵਾਰ 8 ਮਾਰਚ ਨੂੰ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਨੂੰ ਭਗਵੰਤ ਮਾਨ ਦੀਆਂ ਖਰੀਆਂ-ਖਰੀਆਂ, ਦਿੱਤਾ ਵੱਡਾ ਬਿਆਨ

ਕੈਪਟਨ ਸਰਕਾਰ ਵਲੋਂ ਪਿਛਲੇ ਸਾਲ ਪੇਸ਼ ਕੀਤੇ ਗਏ ਬਜਟ ਦੀ ਆਰਥਿਕ ਮਾਹਿਰਾਂ ਨੇ ਸ਼ਲਾਘਾ ਕੀਤੀ ਸੀ ਪਰ ਪਿਛਲੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਕੁਝ ਦਿਨ ਬਾਅਦ ਹੀ ਕੋਰੋਨਾ ਮਹਾਮਾਰੀ ਨੇ ਪੈਰ ਪਸਾਰ ਲਏ ਸਨ, ਜਿਸ ਕਾਰਨ ਸੂਬੇ ’ਚ ਲਾਕਡਾਊਨ ਅਤੇ ਕਰਫਿਊ ਲਾਗੂ ਕਰਨਾ ਪਿਆ ਸੀ। ਇਸ ਕਾਰਨ ਬਜਟ ਪੂਰੀ ਤਰ੍ਹਾਂ ਗੜਬੜਾ ਗਿਆ ਸੀ। ਆਰਥਿਕ ਸਥਿਤੀ ਨੂੰ ਧੱਕਾ ਲੱਗਾ ਅਤੇ ਹੁਣ ਸੂਬੇ ਦੀ ਅਰਥ-ਵਿਵਸਥਾ ਦੁਬਾਰਾ ਮਜ਼ਬੂਤ ਹੋ ਰਹੀ ਹੈ। ਮੌਜੂਦਾ ਸਮੇਂ ’ਚ ਕੋਰੋਨਾ ਮਹਾਮਾਰੀ ’ਤੇ ਕਾਬੂ ਪਾਉਣ ਲਈ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਨਾਲ ਹੀ ਆਰਥਿਕ ਹਾਲਾਤਾਂ ਨੇ ਵੀ ਕਰਵਟ ਲੈ ਲਈ ਹੈ। ਕਿਉਂਕਿ ਇਹ ਕਾਂਗਰਸ ਸਰਕਾਰ ਦਾ ਆਖਰੀ ਬਜਟ ਹੈ, ਇਸ ਲਈ ਸਾਰੇ ਵਰਗਾਂ ਲਈ ਕੁਝ ਨਾ ਕੁਝ ਰਿਆਇਤਾਂ ਦੀ ਪਿਟਾਰੀ ਖੁੱਲ ਸਕਦੀ ਹੈ।

ਇਹ ਵੀ ਪੜ੍ਹੋ : ਰਵਨੀਤ ਬਿੱਟੂ ਤੇ ਬਲਬੀਰ ਰਾਜੇਵਾਲ ਵਿਚਾਲੇ ਖੜਕੀ, ਫੇਸਬੁੱਕ ’ਤੇ ਪੋਸਟ ਸਾਂਝੀ ਕਰਕੇ ਪੁੱਛੇ ਸਵਾਲ

ਨੋਟ- ਪੰਜਾਬ ਸਰਕਾਰ ਦੇ ਆਖਰੀ ਬਜਟ ਤੋਂ ਤੁਹਾਨੂੰ ਕੀ ਉਮੀਦਾਂ ਹਨ, ਕੁਮੈਂਟ ਕਰਕੇ ਦੱਸੋ?

 

Gurminder Singh

This news is Content Editor Gurminder Singh