ਵਿਧਾਨ ਸਭਾ ਚੋਣਾਂ ਦੀ ਤਿਆਰੀ ''ਚ ਜੁੱਟੀ ਕਾਂਗਰਸ, ਮਨਪ੍ਰੀਤ ਬਾਦਲ ਪੁੱਜੇ ਜਲੰਧਰ (ਤਸਵੀਰਾਂ)

06/30/2016 1:31:24 PM

ਜਲੰਧਰ : ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਨੇ ਜ਼ੋਰਾਂ-ਸ਼ੋਰਾਂ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਿੱਥੇ ਕਾਂਗਰਸ ਸੂਬਾ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਰੋਜ਼ਾਨਾ ਇਕ ਹਲਕੇ ''ਚ ਜਾ ਰਹੇ ਹਨ, ਉੱਥੇ ਹੀ ਪਾਰਟੀ ਦੇ ਬਾਕੀ ਆਗੂ ਵੀ ਆਪਣੇ ਪੱਧਰ ''ਤੇ ਲੋਕਾਂ ਨਾਲ ਸੰਪਰਕ ਕਰਨ ''ਚ ਜੁੱਟ ਗਏ ਹਨ।
ਇਸੇ ਤਹਿਤ ਕਾਂਗਰਸੀ ਆਗੂ ਮਨਪ੍ਰੀਤ ਬਾਦਲ ਵੀਰਵਾਰ ਨੂੰ ਜਲੰਧਰ ਪੁੱਜੇ ਹਨ। ਮਨਪ੍ਰੀਤ ਬਾਦਲ ਸਾਰਾ ਦਿਨ ਸ਼ਹਿਰ ''ਚ ਹੀ ਰਹਿਣਗੇ ਅਤੇ ਲੋਕਾਂ ਨਾਲ ਮੁਲਾਕਾਤ ਕਰਨਗੇ। ਇਸ ਦੀ ਸ਼ੁਰੂਆਤ ਉਨ੍ਹਾਂ ਨੇ ਸਵੇਰ ਦੇ ਸਮੇਂ ਬਰਲਟਨ ਪਾਰਕ ਤੋਂ ਕੀਤੀ। ਮਨਪ੍ਰੀਤ ਬਾਦਲ ਨੇ ਪਾਰਕ ''ਚ ਜੌਗਿੰਗ ਦੇ ਨਾਲ-ਨਾਲ ਲੋਕਾਂ ਨਾਲ ਵੀ ਗੱਲਬਾਤ ਕੀਤੀ। 
ਉਨ੍ਹਾਂ ਨੇ ਕਾਂਗਰਸ ਦੀਆਂ ਗਤੀਵਿਧੀਆਂ ਬਾਰੇ ਲੋਕਾਂ ਨੂੰ ਜਾਣੂੰ ਕਰਵਾਇਆ ਅਤੇ ਨਾਲ ਹੀ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕੀਤੀ। ਜ਼ਿਕਰਯੋਗ ਹੈ ਕਿ ਮਨਪ੍ਰੀਤ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਭਤੀਜੇ ਹਨ। ਉਨ੍ਹਾਂ ਨੇ ਅਕਾਲੀ ਦਲ ਤੋਂ ਵੱਖ ਹੋ ਕੇ ਆਪਣੀ ਵੱਖਰੀ ਪੀਪੁਲਜ਼ ਪਾਰਟੀ ਆਫ ਪੰਜਾਬ (ਪੀ. ਪੀ. ਪੀ.) ਬਣਾ ਲਈ ਸੀ ਪਰ ਬਾਅਦ ''ਚ ਉਹ ਕਾਂਗਰਸ ''ਚ ਸ਼ਾਮਲ ਹੋ ਗਏ ਸਨ।

Babita Marhas

This news is News Editor Babita Marhas