ਅੱਜ ਹੋਵੇਗਾ ਮੰਨਾ ਕਤਲ ਕਾਂਡ ''ਚ ਰਾਜੂ ਬਿਸੋਡੀ ਦਾ ਪੁਲਸ ਰਿਮਾਂਡ ਖਤਮ , ਚਾਰ ਮੁਲਜ਼ਮ ਅਜੇ ਵੀ ਫਰਾਰ

01/24/2021 6:16:16 PM

ਮਲੋਟ (ਜੁਨੇਜਾ): ਕਰੀਬ ਸਵਾ ਸਾਲ ਪਹਿਲਾਂ ਮਲੋਟ ਵਿਖੇ ਹੋਏ ਮਨਪ੍ਰੀਤ ਸਿੰਘ ਮੰਨਾ ਦੇ ਕਤਲ ਮਾਮਲੇ ਵਿਚ ਮੁੱਖ ਸਾਜਿਸ਼ ਘਾੜੇ ਰਾਜੂ ਬਿਸੋਡੀ ਦਾ ਪੁਲਸ ਰਿਮਾਂਡ ਅੱਜ ਖ਼ਤਮ ਹੋ ਰਿਹਾ ਹੈ। ਇਸ ਮਾਮਲੇ ਵਿਚ ਜੇਕਰ ਪੁੱਛਗਿੱਛ ਵਿਚ ਪੁਲਿਸ ਦੇ ਹੱਥ ਕੁਝ ਲੱਗਾ ਤਾਂ ਪੁਲਸ ਹੋਰ ਰਿਮਾਂਡ ਮੰਗ ਸਕਦੀ ਹੈ। 

ਇਹ ਵੀ ਪੜ੍ਹੋ:  ਫਿਰ ਤੁਰਿਆ ਖਨੌਰੀ ਬਾਰਡਰ ਤੋਂ 3000 ਟਰੈਕਟਰਾਂ ਦਾ ਕਾਫਲਾ, ਕਿਸਾਨਾਂ ਦੀ ਕੇਂਦਰ ਨੂੰ ਵੱਡੀ ਚੇਤਾਵਨੀ (ਵੀਡੀਓ)

ਜ਼ਿਕਰਯੋਗ ਹੈ ਕਿ 2 ਦਸੰਬਰ 2019 ਨੂੰ ਸਕਾਈਮਾਲ ਵਿਚ ਕਤਲ ਹੋਏ ਮਨਪ੍ਰੀਤ ਮੰਨਾ ਦੇ ਕਤਲ ਮਾਮਲੇ ਦੀ ਲਾਂਰੇਸ ਬਿਸ਼ਨੋਈ ਗਰੁੱਪ ਵੱਲੋਂ ਜਿੰਮੇਵਾਰੀ ਲੈਣ ਤੋਂ ਬਾਅਦ ਮਲੋਟ ਪੁਲਸ ਅਤੇ ਸਿਟ ਵੱਲੋਂ ਇਸ ਮਾਮਲੇ ਵਿਚ ਲਾਰੇਂਸ ਬਿਸ਼ਨੋਈ ਸਮੇਤ ਕਰੀਬ ਅੱਧੀ ਦਰਜਨ ਹੋਰ ਦੋਸ਼ੀਆਂ ਨੂੰ ਪ੍ਰੋਡਕਸ਼ਨ ਰਿਮਾਂਡ ਤੇ ਲਿਆ ਕਿ ਕੀਤੀ ਪੁੱਛਗਿੱਛ ਤੋਂ ਬਾਅਦ ਇਸ ਮਾਮਲੇ ਦਾ ਹੱਲ ਕਰਨ ਦਾ ਦਾਅਵਾ ਕੀਤਾ ਸੀ ਜਿਸ ਅਨੁਸਾਰ ਫਰਵਰੀ 2018 ਵਿਚ ਜ਼ੀਰਕਪੁਰ ਵਿਖੇ ਮਾਰੇ ਗਏ ਅੰਕਿਤ ਭਾਦੂ ਦੀ ਮੌਤ ਲਈ ਮੰਨੇ ਦੀ ਮੁਖਬਰੀ ਨੂੰ ਜਿੰਮੇਵਾਰ ਸਮਝਦਿਆਂ  ਭਰਤਪੁਰ ਜੇਲ੍ਹ ਚ ਬੈਠੇ ਲਾਰੇਂਸ ਨੇ ਥਾਂਈਲੈਂਡ ਬੈਠੇ ਰਾਜੂ ਬਿਸੋਡੀ ਨੂੰ ਮੰਨਾ ਦੇ ਕਤਲ ਦਾ ਆਦੇਸ਼ ਦਿੱਤਾ ਸੀ। ਰਾਜੂ ਨੇ ਰੋਹਿਤ ਗੋਦਾਰਾ ਅਤੇ ਕਪਿਲ ਰਾਹੀਂ ਚਾਰ ਸ਼ੂਟਰਾਂ ਤੋਂ ਮੰਨੇ ਦਾ ਕਤਲ ਕਰਾਇਆ ਸੀ । ਪੁਲਸ ਵੱਲੋਂ ਨਾਮਜ਼ਦ 8 ਦੋਸ਼ੀਆਂ ਵਿਚੋਂ ਲਾਂਰੇਸ, ਕਪਿਲ ਅਤੇ ਰੋਹਿਤ ਗੋਦਾਰਾ ਦਾ ਚਲਾਨ ਅਦਾਲਤ ਨੂੰ ਪੇਸ਼ ਕਰ ਦਿੱਤਾ ਹੈ।

ਦਿੱਲੀ ਧਰਨੇ ਤੋਂ ਪਰਤੇ ਕੋਟਕਪੂਰਾ ਦੇ ਨੌਜਵਾਨ ਕਿਸਾਨ ਦੀ ਮੌਤ

ਹੁਣ ਰਾਜੂ ਬਿਸੋਡੀ ਦੀ ਪੁੱਛਗਿੱਛ ਬਾਰੇ ਪੁਲਸ ਨੇ ਅਜੇ ਕੋਈ ਖੁਲਾਸਾ ਨਹੀਂ ਕੀਤਾ । ਇਸ ਲਈ ਭਲਕੇ ਫਿਰ ਪੇਸ਼ ਕਰਨ ਸਬੰਧੀ ਪੁਲਸ ਨੇ ਦੁਬਾਰਾ ਰਿਮਾਂਡ ਮੰਗਿਆਂ ਤਾਂ ਸਮਝਿਆ ਜਾਵੇਗਾ ਕਿ ਪੁਲਸ ਨੂੰ ਇਸ ਮਾਮਲੇ ਵਿਚ ਕੋਈ ਹਰ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਇਸ ਮਾਮਲੇ ਵਿਚ ਨਾਮਜਦ ਦੋਸ਼ੀਆਂ ਵਿਚੋਂ ਬਾਕੀ ਚਾਰ ਰਜੇਸ਼ ਟਾਂਡਾ, ਪ੍ਰਦੀਪ ਭੋਲਾ,ਰਾਜਨ ਅਤੇ ਰਾਹੁਲ ਅਜੇ ਵੀ ਪੁਲਸ ਦੀ ਪਕੜ ਤੋਂ ਬਾਹਰ ਹਨ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਕੋਲ ਇਹਨਾਂ ਦੋਸ਼ੀਆਂ ਦੇ ਪਤੇ ਵੀ ਅੱਧੇ ਅਧੂਰੇ ਹਨ।

ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਦਿੱਲੀ ਮੋਰਚੇ ’ਚ ਸ਼ਾਮਲ ਪਿੰਡ ਢੱਡੇ ਦੇ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna