ਸਿੱਖ ਵਿਰੋਧੀ ਦੰਗੇ ਮਾਮਲੇ ''ਚ ਕੋਰਟ ਨੇ ਪਾਈ ਸੀ. ਬੀ. ਆਈ. ਨੂੰ ਝਾੜ

11/26/2019 1:32:39 PM

ਜਲੰਧਰ (ਚਾਵਲਾ) : 'ਜਾਗੋ' ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਦਾਅਵਾ ਕੀਤਾ ਹੈ ਕਿ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਦੇ 1984 ਸਿੱਖ ਵਿਰੋਧੀ ਕਤਲੇਆਮ ਮਾਮਲੇ 'ਚ ਕਥਿਤ ਤੌਰ 'ਤੇ ਸ਼ਾਮਲ ਹੋਣ ਨੂੰ ਲੈ ਕੇ ਕੇਸ 'ਚ ਸੀ. ਬੀ. ਆਈ. ਕੋਰਟ ਨੇ ਸਖਤ ਟਿੱਪਣੀਆਂ ਕੀਤੀਆਂ ਹਨ। ਨਾਲ ਹੀ ਸੀ. ਬੀ. ਆਈ. ਵਲੋਂ ਅਭਿਸ਼ੇਕ ਵਰਮਾ ਸਣੇ ਬਾਕੀ ਗਵਾਹਾਂ ਦੀ ਗਵਾਹੀ ਲੈਣ ਅਤੇ ਸੁਰੱਖਿਆ ਦੇ ਮਾਮਲੇ 'ਚ ਵਰਤੀ ਜਾ ਰਹੀ ਅਣਗਹਿਲੀ ਨੂੰ ਲੈ ਕੇ ਸੀ. ਬੀ. ਆਈ. ਨੂੰ ਝਾੜ ਪਾਈ ਹੈ। ਜੀ. ਕੇ. ਨੇ ਦਾਅਵਾ ਕੀਤਾ ਕਿ ਜੇਕਰ ਸੀ. ਬੀ. ਆਈ. ਆਪਣੀ ਜ਼ਿੰਮੇਦਾਰੀ ਸਹੀ ਤਰੀਕੇ ਨਾਲ ਨਿਭਾਉਂਦੀ ਹੈ ਤਾਂ ਟਾਈਟਲਰ ਨੂੰ ਜੇਲ ਜਾਣ ਤੋਂ ਕੋਈ ਨਹੀਂ ਰੋਕ ਸਕਦਾ, ਕਿਉਂਕਿ ਸਾਰੇ ਗਵਾਹ ਟਾਈਟਲਰ ਖਿਲਾਫ ਖੁੱਲ੍ਹ ਕੇ ਬੋਲਣ ਨੂੰ ਤਿਆਰ ਹਨ।

ਜੀ. ਕੇ. ਨੇ ਅਫਸੋਸ ਜਤਾਇਆ ਕਿ ਪਹਿਲਾਂ ਵੀ ਸੀ. ਬੀ. ਆਈ. ਨੇ ਇਸ ਮਾਮਲੇ 'ਚ ਟਾਈਟਲਰ ਨੂੰ ਕਲੀਨ ਚਿੱਟ ਦਿੱਤੀ ਸੀ ਪਰ ਤਦ ਮੇਰੇ ਪ੍ਰਧਾਨਗੀ ਕਾਲ ਦੌਰਾਨ ਦਿੱਲੀ ਕਮੇਟੀ ਵੱਲੋਂ ਸੀ. ਬੀ. ਆਈ. ਮੁੱਖ ਦਫਤਰ ਦਾ ਘਿਰਾਓ ਕੀਤਾ ਗਿਆ ਸੀ, ਜਿਸ ਤੋਂ ਬਾਅਦ ਦੁਬਾਰਾ ਟਾਈਟਲਰ ਖਿਲਾਫ ਇਹ ਮੁਕੱਦਮਾ ਸ਼ੁਰੂ ਹੋਇਆ ਸੀ। ਜੀ. ਕੇ. ਨੇ ਦੱਸਿਆ ਕਿ ਤਦ ਅਸੀਂ ਇਸ ਮਾਮਲੇ 'ਚ ਬੇਦੀ ਜੋੜੇ ਨੂੰ ਨਵੇਂ ਗਵਾਹਾਂ ਦੇ ਰੂਪ 'ਚ ਪੇਸ਼ ਕੀਤਾ ਸੀ। ਅਸੀਂ ਪੂਰੀ ਤਨਦੇਹੀ ਨਾਲ ਲੜਾਈ ਲੜੀ ਸੀ, ਜਿਸ ਕਰ ਕੇ ਕੋਰਟ ਨੂੰ ਇਹ ਲੱਗਾ ਕਿ ਸੀ. ਬੀ. ਆਈ. ਗਵਾਹਾਂ ਨੂੰ ਠੀਕ ਤਰੀਕੇ ਨਾਲ ਸੰਭਾਲ ਨਹੀਂ ਪਾ ਰਹੀ ਹੈ।

Anuradha

This news is Content Editor Anuradha