ਪੰਜਾਬ ਨੂੰ ਅੱਤਵਾਦ ਤੋਂ ਬਚਾਉਣੈ, ਪੈ ਚੁੱਕੀ ਹੈ ISIS ਦੀ ਨਜ਼ਰ : ਬਿੱਟਾ (ਵੀਡੀਓ)

08/03/2015 6:24:59 PM

ਗੁਰਦਾਸਪੁਰ-ਪੰਜਾਬ ''ਚ ਫੈਲ ਰਹੇ ਅੱਤਵਾਦ ਦੇ ਮਾਮਲੇ ''ਚ ਬੋਲਦਿਆਂ ਆਲ ਇੰਡੀਆ ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਕਿਹਾ ਹੈ ਕਿ ਪੰਜਾਬ ਨੂੰ ਅੱਤਵਾਦ ਤੋਂ ਬਚਾਉਣ ਦੀ ਲੋੜ ਹੈ ਕਿਉਂਕਿ ਆਈ. ਐੱਸ. ਆਈ. ਐੱਸ. ਵਰਗੇ ਅੱਤਵਾਦੀ ਸੰਗਠਨ ਦੀਆਂ ਏਜੰਸੀਆਂ ਦੀ ਨਜ਼ਰ ਇਸ ''ਤੇ ਪੈ ਚੁੱਕੀ ਹੈ।
ਦੀਨਾਨਗਰ ਪਹੁੰਚੇ ਮਨਿੰਦਰਜੀਤ ਸਿੰਘ ਬਿੱਟਾ ਨੇ ਯਾਕੂਬ ਮੈਮਨ ਦੀ ਫਾਂਸੀ ਬਾਰੇ ਬੋਲਦਿਆਂ ਕਿਹਾ ਕਿ ਜਿਹੜੀਆਂ ਵੀ ਪਾਰਟੀਆਂ ਮੈਮਨ ਦੀ ਫਾਂਸੀ ''ਤੇ ਰਾਜਨੀਤੀ ਕਰ ਰਹੀਆਂ ਹਨ, ਉਹ ਸਾਰੀਆਂ ਦੇਸ਼ ਧ੍ਰੋਹੀ ਹਨ। ਉਨ੍ਹਾਂ ਕਿਹਾ ਕਿ ਯਾਕੂਬ ਨੂੰ ਫਾਂਸੀ ਦੇਣ ਦਾ ਫੈਸਲਾ ਸੁਪਰੀਮ ਕੋਰਟ ਦਾ ਹੈ ਅਤੇ ਜੋ ਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਦਰਕਿਨਾਰ ਕਰਦਾ ਹੈ, ਉਸ ''ਤੇ ਦੇਸ਼ ਧਰੋਹ ਦਾ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ।

Babita Marhas

This news is News Editor Babita Marhas