ਜ਼ੋਰਾ ਸਿੰਘ ਲਈ ਜ਼ੋਰ ਲਗਾਉਣ ਜਲੰਧਰ ਪੁੱਜੇ ਸਿਸੋਦੀਆ ਰੋਡ ਸ਼ੋਅ ਵਿਚਾਲੇ ਛੱਡ ਵਾਪਸ ਤੁਰੇ

05/16/2019 12:17:24 PM

ਜਲੰਧਰ— ਪੰਜਾਬ 'ਚ ਲੋਕ ਸਭਾ ਚੋਣਾਂ ਹੋਣ ਨੂੰ ਸਿਰਫ ਤਿੰਨ ਦਿਨ ਬਾਕੀ ਰਹਿ ਗਏ ਹਨ। ਵੋਟਿੰਗ ਤੋਂ ਠੀਕ ਚਾਰ ਦਿਨ ਪਹਿਲਾਂ ਜ਼ੋਰਾ ਸਿੰਘ ਦੇ ਚੋਣ ਪ੍ਰਚਾਰ 'ਚ ਜ਼ੋਰ ਲਗਾਉਣ ਲਈ ਜਲੰਧਰ ਪਹੁੰਚੇ 'ਆਪ' ਦੀ ਦਿੱਲੀ ਸਰਕਾਰ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਰੋਡ 'ਚ ਨੂੰ ਵਿਚਾਲੇ ਹੀ ਛੱਡ ਕੇ ਨਿਕਲ ਗਏ। ਜ਼ੋਰਾ ਸਿੰਘ ਦੇ ਚੋਣ ਪ੍ਰਚਾਰ 'ਚ ਮਨੀਸ਼ ਸਿਸੋਦੀਆ ਦੇ ਰੋਡ ਸ਼ੋਅ ਨੂੰ ਮੈਗਾ ਇਵੈਂਟ ਦੇ ਤੌਰ 'ਤੇ ਪ੍ਰਚਾਰਿਤ ਕਰਨ ਦੇ ਬਾਵਜੂਦ ਬੁੱਧਵਾਰ ਨੂੰ 'ਆਪ' ਦੇ ਅੰਦਰੂਨੀ ਕਲੇਸ਼ ਦਾ ਅਸਰ ਸਾਫ ਨਜ਼ਰ ਆਇਆ ਅਤੇ ਸੋਮਵਾਰ ਰਾਤ ਨੂੰ ਰੋਡ ਸ਼ੋਅ 'ਚ ਕਾਰਾਂ ਅਤੇ ਮੋਟਰਸਾਈਕਲ ਲਿਆਉਣ ਨੂੰ ਕੀਤੇ ਗਏ ਵਾਅਦੇ ਬੁੱਧਵਾਰ ਨੂੰ ਪੂਰੇ ਹੁੰਦੇ ਨਜ਼ਰ ਨਹੀਂ ਆਏ। ਰੋਡ ਸ਼ੋਅ ਦੌਰਾਨ ਬੁੱਧਵਾਰ ਨੂੰ ਵਾਅਦਿਆਂ ਤੋਂ ਵੀ ਘੱਟ ਵਾਹਨ ਸ਼ਾਮਲ ਹੋਏ ਸਨ। ਢੋਲ ਵੱਜਣ ਦੇ ਬਾਵਜੂਦ ਰੋਡ ਸ਼ੋਅ ਦੇ ਪੂਰੇ ਰਸਤੇ 'ਚ ਵਾਲੰਟੀਅਰਾਂ 'ਚ ਜੋਸ਼ ਅਤੇ ਜਜ਼ਬਾ ਗਾਇਬ ਹੀ ਮਿਲਿਆ। 

ਜ਼ਿਕਰਯੋਗ ਹੈ ਕਿ ਬੁੱਧਵਾਰ ਸਵੇਰੇ 10.30 ਵਜੇ ਤੋਂ ਬਾਅਦ ਅਰਬਨ ਸਟੇਟ ਫੇਜ਼ ਦੋ ਸਥਿਤ 'ਆਪ' ਦੇ ਚੋਣ ਪ੍ਰਚਾਰ ਦਫਤਰ ਤੋਂ ਰੋਡ ਸ਼ੋਅ ਸ਼ੁਰੂ ਹੋਇਆ ਸੀ ਅਤੇ ਚੀਮਾ ਚੌਕ, ਗੌਲ ਮਾਰਕਿਟ, ਸਾਬਕਾ ਸੰਸਦ ਮਹਿੰਦਰ ਸਿੰਘ ਕੇ. ਪੀ. ਦੇ ਨਿਵਾਸ ਸਥਾਨ ਨੇੜਿਓਂ ਹੁੰਦੇ ਹੋਏ ਮਾਡਲ ਟਾਊਨ ਮਾਰਕਿਟ ਗੁਰਦੁਆਰਾ ਸਾਹਿਬ ਤੱਕ ਪਹੁੰਚਿਆ, ਜਿੱਥੇ ਮਨੀਸ਼ ਸਿਸੋਦੀਆ ਅਤੇ ਜ਼ੋਰਾ ਸਿੰਘ ਪਾਰਟੀ ਦੇ ਹੋਰ ਨੇਤਾਵਾਂ ਨਾਲ ਉਥੇ ਨਤਮਸਤਕ ਹੋਏ। ਇਸ ਦੇ ਬਾਅਦ ਮੈਨਬ੍ਰੋ ਚੌਕ, ਰਵਿਦਾਸ ਚੌਕ, ਬਸਤੀ ਸ਼ੇਖ ਰੋਡ, ਵਾਲੀਮਿਕ ਮੰਦਿਰ, ਬਬਰੀਕ ਚੌਕ, ਬਸਤੀ ਨੌ ਰੋਡ, ਇਵਨਿੰਗ ਕਾਲਜ, ਸਪੋਰਟਸ ਮਾਰਕਿਟ, ਪੀਰ ਝੰਡੀਆਂ ਵਾਲਾ ਚੌਕ, ਫੁੱਟਬਾਲ ਚੌਕ, ਨਕੋਦਰ ਚੌਕ, ਬਸਤੀ ਅੱਡਾ, ਜੋਤੀ ਚੌਕ, ਪਟੇਲ ਚੌਕ, ਸਾਈਂਦਾਸ ਸਕੂਲ ਤੋਂ ਹੁੰਦੇ ਹੋਏ ਮਾਈਂ ਹੀਰਾ ਗੇਟ, ਅੱਡਾ ਹੁਸ਼ਿਆਰਰਪੁਰ ਅਤੇ ਖਿੰਗਰਾ ਗੇਟ, ਭਗਤ ਸਿੰਘ ਚੌਕ, ਫਗਵਾੜਾ ਗੇਟ, ਲਵ ਕੁਸ਼ ਚੌਕ, ਕੰਪਨੀ ਬਾਗ, ਸ਼ਾਤਰੀ ਚੌਕ, ਅਲਾਸਕਾ ਚੌਕ, ਲਾਡੋਵਾਲੀ ਚੌਕ ਤੋਂ ਹੁੰਦੇ ਹੋਏ ਬੀ. ਐੱਸ. ਐੱਫ. ਚੌਕ ਤੱਕ ਪਹੁੰਚਿਆ। ਬੀ. ਐੱਸ. ਐੱਫ. ਚੌਕ ਨੇੜੇ ਰੋਡ ਸ਼ੋਅ ਪਹੁੰਚਣ 'ਤੇ ਮਨੀਸ਼ ਸਿਸੋਦੀਆ 'ਚ ਹੀ ਛੱਡ ਕੇ ਪੰਜਾਬ ਦੇ ਬਾਕੀ ਦੌਰਿਆਂ 'ਤੇ ਚਲੇ ਗਏ। ਇਸ ਮੌਕੇ ਉਨ੍ਹਾਂ ਨੇ ਤਰਕ ਦਿੱਤਾ ਕਿ ਉਨ੍ਹਾਂ ਨੇ ਹੁਸ਼ਿਆਰਪੁਰ 'ਚ ਰੋਡ ਸ਼ੋਅ ਕਰਨ ਜਾਣਾ ਹੈ। ਹਾਲਾਂਕਿ ਤੈਅ ਸਮੇਂ ਮੁਤਾਬਕ ਸਿਸੋਦੀਆ ਨੂੰ ਬੀ. ਐੱਸ. ਐੱਫ. ਚੌਕ ਤੋਂ ਡਿਫੈਂਸ ਕਾਲੋਨੀ, ਗੜਾ ਰੋਡ, ਅਰਬਨ ਅਸਟੇਟ ਫੇਜ਼ 1 ਤੋਂ ਹੁੰਦੇ ਹੋਏ ਵਾਪਸ ਪਾਰਟੀ ਦੇ ਦਫਤਰ ਪਹੁੰਚਣਾ ਸੀ। ਮਨੀਸ਼ ਸਿਸੋਦੀਆ ਦੇ ਜਾਣ ਤੋਂ ਬਾਅਦ ਜ਼ੋਰਾ ਸਿੰਘ ਆਪਣੇ ਸਮਰਥਕਾਂ ਦੇ ਨਾਲ ਅਰਬਨ ਅਸਟੇਟ ਫੇਜ਼-2 ਸਥਿਤ ਚੋਣਾਵੀ ਦਫਤਰ ਤੱਕ ਪਹੁੰਚੇ।

shivani attri

This news is Content Editor shivani attri