ਮਹਿਤਪੁਰ ਵਿਖੇ ਪਤਨੀ, 2 ਬੱਚੇ ਤੇ ਸੱਸ-ਸਹੁਰੇ ਨੂੰ ਜਿਊਂਦਾ ਸਾੜਨ ਵਾਲੇ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

10/19/2022 5:12:36 PM

ਜਲੰਧਰ/ਮਹਿਤਪੁਰ/ਸਿੱਧਵਾਂ ਬੇਟ (ਮੁਨੀਸ਼, ਸੂਦ, ਚਾਹਲ)— ਜਲੰਧਰ ਵਿਖੇ ਮਹਿਤਪੁਰ ਦੇ ਸਿੱਧਵਾਂ ਬੇਟ ’ਚ ਬੀਤੇ ਦਿਨ ਪਤਨੀ, 2 ਬੱਤਿਆਂ ਅਤੇ ਸੱਸ-ਸਹੁਰੇ ਦਾ ਕਤਲ ਕਰਨ ਵਾਲੇ ਮੁਲਜ਼ਮ ਵੱਲੋਂ ਖ਼ੁਦਕੁਸ਼ੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮ ਕੁਲਦੀਪ ਸਿੰਘ ਉਰਫ਼ ਕਾਲੀ ਨੇ ਦਰੱਖ਼ਤ ਨਾਲ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਸਤਲੁਜ ਦਰਿਆ ਦੇ ਕੋਲ ਇਕ ਦਰੱਖ਼ਤ ਨਾਲ ਲਟਕਦੀ ਮਿਲੀ ਹੈ। ਪੁਲਸ ਵੱਲੋਂ ਉਸ ਦੀ ਗਿ੍ਰਫ਼ਤਾਰੀ ਲਈ ਕੋਸ਼ਿਸ਼ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ: ਚਮਕੀ ਕਿਸਮਤ: ਪੈਂਚਰ ਲਾਉਣ ਵਾਲਾ ਮਾਹਿਲਪੁਰ ਦਾ ਸ਼ਖ਼ਸ ਬਣਿਆ ਕਰੋੜਪਤੀ, ਨਿਕਲੀ 3 ਕਰੋੜ ਦੀ ਲਾਟਰੀ

ਸੂਚਨਾ ਪਾ ਕੇ ਮੌਕੇ ’ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਥੇ ਦੱਸਣਯੋਗ ਹੈ ਕਿ ਘਰੇਲੂ ਕਲੇਸ਼ ਦੇ ਚਲਦਿਆਂ ਕੁਲਦੀਪ ਨੇ ਆਪਣੇ ਪੂਰੇ ਪਰਿਵਾਰ ’ਤੇ ਪੈਟਰੋਲ ਛਿੜਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਘਟਨਾ ਨੂੰ ਅੰਜਾਮ ਦੇਣ ਮਗਰੋਂ ਉਕਤ ਦੋਸ਼ੀ ਫਰਾਰ ਹੋ ਗਿਆ ਸੀ ਅਤੇ ਪੁਲਸ ਵੱਲੋਂ ਤਲਾਸ਼ ਲਈ ਛਾਪੇਮਾਰੀ ਕੀਤੀ ਜਾ ਰਹੀ ਸੀ। 
ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬੀਟਲਾਂ ਵਿਖੇ ਆਪਣੀ ਪਤਨੀ ਪਰਮਜੀਤ ਕੌਰ, ਬੇਟਾ ਅਨਮੋਲ ਸਿੰਘ, ਬੇਟੀ ਅਰਸ਼ਦੀਪ ਕੌਰ, ਸੱਸ ਜੋਗਿੰਦਰੋ ਬਾਈ ਅਤੇ ਸਹੁਰਾ ਸੁਰਜਨ ਸਿੰਘ ਨੂੰ ਜ਼ਿੰਦਾ ਸਾੜਨ ਵਾਲੇ ਸ਼ਖ਼ਸ ਵੱਲੋਂ ਆਪਣੇ ਪਿੰਡ ਖੁਰਸ਼ੈਦਪੁਰਾ ਵਿਖੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ ਹੈ।

ਇਹ ਵੀ ਪੜ੍ਹੋ: ਜਲੰਧਰ ’ਚ ਇਨਸਾਨੀਅਤ ਸ਼ਰਮਸਾਰ, ਆਟੋ ਚਾਲਕ ਵੱਲੋਂ 70 ਸਾਲਾ ਬਜ਼ੁਰਗ ਔਰਤ ਨਾਲ ਜਬਰ-ਜ਼ਿਨਾਹ

ਜਦ ਪੁਲਸ ਪਾਰਟੀ ਨੇ ਮੌਕੇ 'ਤੇ ਜਾ ਕੇ ਵੇਖਿਆ ਤਾਂ ਕੁਲਦੀਪ ਸਿੰਘ ਦੀ ਲਾਸ਼ ਦਰੱਖ਼ਤ ਨਾਲ ਲਟਕ ਰਹੀ ਸੀ, ਜਿਸ ਨੂੰ ਉਤਾਰ ਕੇ ਸਿਵਲ ਹਸਪਤਾਲ ਜਗਰਾਓਂ ਵਿਖੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਕਾਲੀ ਵੱਲੋਂ ਖ਼ੁਦਕੁਸ਼ੀ ਕੀਤੇ ਜਾਣ ਦੀ ਸੂਚਨਾ ਥਾਣਾ ਮਹਿਤਪੁਰ ਨੇ ਪੁਲਸ ਨੂੰ ਦੇ ਦਿੱਤੀ ਗਈ ਹੈ।

ਜਾਣੋ ਕੀ ਹੈ ਪੂਰਾ ਮਾਮਲਾ 
ਮਹਿਤਪੁਰ ਦੇ ਪਿੰਡ ਬੀਤਲਾ ਵਿਖੇ ਸੋਮਵਾਰ ਰਾਤ ਵਾਪਰੀ ਇਕ ਦਿੱਲ ਕੰਬਾਊ ਘਟਨਾ 'ਚ ਇਕ ਨਸ਼ੇੜੀ ਜਵਾਈ ਨੇ ਆਪਣੀ ਸੱਸ, ਸਹੁਰਾ, ਪਤਨੀ ਅਤੇ ਦੋ ਬੱਚਿਆਂ ਨੂੰ ਜ਼ਿੰਦਾ ਸਾੜ ਦਿੱਤਾ ਸੀ। ਸਾਰਿਆਂ ਨੂੰ ਅੱਗ ਲਾਉਣ ਤੋਂ ਬਾਅਦ ਲਲਕਾਰਦੇ ਹੋਏ ਜਵਾਈ ਨੇ ਕਿਹਾ ਕਿ ਉਸ ਨੇ ਆਪਣਾ ਕੰਮ ਕਰ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਸੁਰਜਨ ਸਿੰਘ (ਸਹੁਰਾ), ਜੋਗਿੰਦਰ ਕੌਰ (ਸੱਸ), ਪਰਮਜੀਤ ਕੌਰ (ਪਤਨੀ), ਅਰਸ਼ਦੀਪ ਕੌਰ (ਧੀ) ਅਤੇ ਅਨਮੋਲ ਸਿੰਘ (ਪੁੱਤਰ) ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮ ਕੁਲਦੀਪ ਸਿੰਘ ਉਰਫ਼ ਕਾਲੀ ਵਾਸੀ ਖੁਰਸ਼ੇਦਪੁਰਾ ਖ਼ਿਲਾਫ਼ ਥਾਣਾ ਮਹਿਤਪੁਰ ਵਿੱਚ ਧਾਰਾ 302, 307, 436, 427, 148, 149 ਅਧੀਨ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ 4 ਹੋਰ ਅਣਪਛਾਤੇ ਲੋਕਾਂ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਸਮਾਰਟ ਸਿਟੀ ਜਲੰਧਰ ਦੇ ਘਪਲੇ ’ਚ ਪੰਜਾਬ ਦੇ ਇਕ ਵੱਡੇ ਅਧਿਕਾਰੀ ਨੂੰ ਤਲਬ ਕਰ ਸਕਦੀ ਹੈ ਵਿਜੀਲੈਂਸ

ਏ. ਐੱਸ. ਆਈ ਬਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਖਵਿੰਦਰ ਸਿੰਘ ਪੁੱਤਰ ਈਸ਼ਰ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਲਖਵਿੰਦਰ ਸਿੰਘ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਸੁਰਜਨ ਸਿੰਘ ਉਸ ਦਾ ਭਰਾ ਸੀ। ਉਸ ਦੀਆਂ ਦੋ ਬੇਟੀਆਂ ਅਤੇ ਇਕ ਬੇਟਾ ਹੈ। ਛੋਟੀ ਬੇਟੀ ਪਰਮਜੀਤ ਕੌਰ (28) ਦੇ ਪਤੀ ਚਰਨਜੀਤ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਭਤੀਜੀ ਪਰਮਜੀਤ ਆਪਣੇ ਦੋ ਬੱਚਿਆਂ ਅਰਸ਼ਦੀਪ ਕੌਰ ਅਤੇ ਅਨਮੋਲ ਸਿੰਘ ਨਾਲ ਸੁਰਜਨ ਸਿੰਘ ਦੇ ਘਰ ਰਹਿ ਰਹੀ ਸੀ। ਇੱਕ ਸਾਲ ਪਹਿਲਾਂ ਪਰਮਜੀਤ ਕੌਰ ਦਾ ਦੂਜਾ ਵਿਆਹ ਮੁਲਜ਼ਮ ਕੁਲਦੀਪ ਸਿੰਘ ਉਰਫ਼ ਕਾਲੀ ਪੁੱਤਰ ਜੋਗਿੰਦਰ ਸਿੰਘ ਨਾਲ ਹੋਇਆ ਸੀ। ਕੁਲਦੀਪ ਸਿੰਘ ਨਸ਼ੇ ਦਾ ਆਦੀ ਸੀ । ਉਹ ਪਰਮਜੀਤ ਅਤੇ ਬੱਚਿਆਂ ਦੀ ਕੁੱਟਮਾਰ ਕਰਦਾ ਰਹਿੰਦਾ ਸੀ। ਇਸੇ ਕਾਰਨ ਪਰਮਜੀਤ ਕਰੀਬ 8 ਮਹੀਨਿਆਂ ਤੋਂ ਬੱਚਿਆਂ ਨਾਲ ਆਪਣੇ ਪਿਤਾ ਸੁਰਜਨ ਸਿੰਘ ਕੋਲ ਆ ਕੇ ਰਹਿ ਰਹੀ ਸੀ। ਇਸ ਦੌਰਾਨ ਕਈ ਵਾਰ ਕੁਲਦੀਪ ਸਿੰਘ ਨਸ਼ੇ 'ਚ ਆ ਜਾਂਦਾ ਸੀ ਅਤੇ ਪਰਮਜੀਤ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਬਦਸਲੂਕੀ ਕਰਦਾ ਸੀ। ਮੈਨੂੰ ਵੀ ਧਮਕੀਆਂ ਦਿੰਦਾ ਸੀ ਕਿ ਜੇ ਪਰਮਜੀਤ ਨੂੰ ਮੇਰੇ ਨਾਲ ਨਾ ਭੇਜਿਆ ਤਾਂ ਮੈਂ ਪੂਰੇ ਪਰਿਵਾਰ ਨੂੰ ਮਾਰ ਦਿਆਂਗਾ।

ਇੰਝ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਲਖਵਿੰਦਰ ਸਿੰਘ ਨੇ ਦੱਸਿਆ ਕਿ ਜਿਸ ਸਮੇਂ ਕੁਲਦੀਪ ਸਿੰਘ ਉਰਫ਼ ਕਾਲੀ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਸਮੇਂ ਉਸ ਨਾਲ 4 ਹੋਰ ਅਣਪਛਾਤੇ ਵਿਅਕਤੀ ਵੀ ਸਨ। ਕੁਲਦੀਪ ਸਿੰਘ ਨੇ ਪਹਿਲਾਂ ਸਪਰੇਅ ਪੰਪ ਨਾਲ ਪੈਟਰੋਲ ਛਿੜਕਿਆ ਅਤੇ ਫਿਰ ਸਭ ਨੂੰ ਅੱਗ ਲਾ ਦਿੱਤੀ। ਸਾਰੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri