ਪਤਨੀ ਤੇ ਸਹੁਰੇ ਪਰਿਵਾਰ ਦੀਆਂ ਧਮਕੀਆਂ ਤੋਂ ਦੁਖੀ ਹੋ ਕੇ ਲਾਇਆ ਮੌਤ ਨੂੰ ਗਲੇ

07/17/2020 2:47:53 PM

ਜਲੰਧਰ (ਵਰੁਣ)— ਕਾਲੀਆ ਕਾਲੋਨੀ 'ਚ ਰਹਿਣ ਵਾਲੇ ਓਲਾ ਬਾਈਕ ਚਾਲਕ ਨੇ ਆਪਣੀ ਪਤਨੀ ਅਤੇ ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਇਸ ਮਾਮਲੇ 'ਚ ਮ੍ਰਿਤਕ ਦੀ ਪਤਨੀ ਸਣੇ 9 ਸਹੁਰੇ ਪਰਿਵਾਰ ਦੇ ਮੈਂਬਰਾਂ 'ਤੇ ਕੇਸ ਦਰਜ ਕਰਕੇ 5 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਗੋਪਾਲ ਪੁੱਤਰ (35) ਪੁੱਤਰ ਰੰਗ ਸਿੰਘ ਵਾਸੀ ਕਾਲੀਆ ਕਾਲੋਨੀ ਦੇ ਰੂਪ 'ਚ ਹੋਈ ਹੈ। ਗੋਪਾਲ ਮੂਲ ਰੂਪ ਨਾਲ ਨੇਪਾਲ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ: ਜਲੰਧਰ: ਨੌਜਵਾਨ ਦਾ ਜਨਮਦਿਨ ਮਨਾਉਂਦੇ ਸਮਾਜਿਕ ਦੂਰੀ ਭੁੱਲੇ ASI, ਤਸਵੀਰਾਂ ਵਾਇਰਲ ਹੋਣ 'ਤੇ ਡਿੱਗੀ ਗਾਜ

ਥਾਣਾ ਨੰਬਰ ਇਕ ਦੇ ਇੰਚਾਰਜ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੋਪਾਲ ਨੇ ਆਪਣੇ ਕਮਰੇ 'ਚ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਗੋਪਾਲ ਦੇ ਭਰਾ ਰਾਜ ਕੁਮਾਰ ਨੇ ਦੱਸਿਆ ਕਿ ਉਹ ਕੁੱਲ 5 ਭਾਰ ਹਨ। ਗੋਪਾਲ ਦਾ ਵਿਆਹ ਲਕਸ਼ਮੀ ਵਾਸੀ ਕਪੂਰਥਲਾ ਦੇ ਨਾਲ ਹੋਇਆ ਸੀ, ਜੋਕਿ ਇਕ ਡਾਂਸਰ ਦਾ ਕੰਮ ਕਰਦੀ ਹੈ। ਦੋਸ਼ ਹੈ ਕਿ ਗੋਪਾਲ ਅਕਸਰ ਲਕਸ਼ਮੀ ਨੂੰ ਡਾਂਸਰ ਦਾ ਕੰਮ ਛੱਡਣ ਨੂੰ ਕਹਿੰਦਾ ਸੀ, ਜਿਸ ਦੇ ਚਲਦਿਆਂ ਪਤੀ-ਪਤਨੀ 'ਚ ਵਿਵਾਦ ਵਧਦਾ ਗਿਆ। ਇਸੇ ਵਿਵਾਦ ਦੇ ਚਲਦਿਆਂ 5 ਮਹੀਨੇ ਪਹਿਲਾਂ ਲਕਸ਼ਮੀ ਆਪਣੇ ਪੇਕੇ ਘਰ ਚਲੀ ਗਈ। ਕਈ ਵਾਰ ਗੋਪਾਲ ਨੇ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਲਕਸ਼ਮੀ ਵਾਪਸ ਨਹੀਂ ਆਈ।

ਇਹ ਵੀ ਪੜ੍ਹੋ: ਪ੍ਰੇਮਿਕਾ ਨਾਲ ਖਿੱਚੀਆਂ ਅਸ਼ਲੀਲ ਤਸਵੀਰਾਂ ਵਾਇਰਲ ਕਰਨ 'ਤੇ ਪ੍ਰੇਮੀ ਨੂੰ ਭੁਗਤਣਾ ਪਿਆ ਖ਼ੌਫ਼ਨਾਕ ਅੰਜਾਮ

ਰਾਜ ਕੁਮਾਰ ਨੇ ਪੁਲਸ ਨੂੰ ਦਿੱਤੇ ਬਿਆਨ 'ਚ ਕਿਹਾ ਕਿ 2 ਦਿਨ ਪਹਿਲਾਂ ਗੋਪਾਲ ਦੇ ਸਹੁਰੇ ਗੁਰ ਬਹਾਦਰ, ਸੱਸ ਯਮੁਨਾ ਦੇਵੀ, ਗਣੇਸ਼, ਸਾਲਾ ਹਰੀ ਬਹਾਦਰ, ਕਲਪਨਾ, ਸੈਮ, ਸਿਮਰਨ ਕੌਰ ਆਦਿ ਲੋਕ ਉਨ੍ਹਾਂ ਦੇ ਘਰ ਆਏ ਅਤੇ ਜ਼ਬਰਦਸਤੀ ਲਕਸ਼ਮੀ ਦਾ ਸਾਰਾ ਸਾਮਾਨ ਲੈ ਕੇ ਚਲੇ ਗਏ। ਇਸ ਦੌਰਾਨ ਗੋਪਾਲ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਰਾਜ ਕੁਮਾਰ ਨੇ ਕਿਹਾ ਕਿ ਹੁਣ ਗੋਪਾਲ ਦੇ ਸਹੁਰੇ ਵਾਲੇ ਉਸ ਨੂੰ ਫੋਨ ਕਰਕੇ ਕੇਸ ਪਾਉਣ ਦੀ ਧਮਕੀ ਦੇ ਰਹੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਗੋਪਾਲ ਨੇ ਸੁਸਾਈਡ ਕੀਤਾ।

ਇਹ ਵੀ ਪੜ੍ਹੋ: ਭੈਣ ਨੂੰ ਗੋਲੀ ਮਾਰ ਕੇ ਮੌਤ ਦੇਣ ਵਾਲਾ ਭਰਾ ਹੋਇਆ ਗ੍ਰਿਫ਼ਤਾਰ, ਪੁੱਛਗਿੱਛ ''ਚ ਦੱਸਿਆ ਕਤਲ ਦਾ ਰਾਜ਼

ਉਥੇ ਹੀ ਥਾਣਾ ਇੰਚਾਰਜ ਰਾਜੇਸ਼ ਸ਼ਰਮਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਰਾਜ ਕੁਮਾਰ ਦੇ ਬਿਆਨਾਂ 'ਤੇ ਪਤਨੀ ਲਕਸ਼ਮੀ, ਸੱਸ ਯਮੁਨਾ ਦੇਵੀ, ਸਹੁਰਾ ਗੁਰ ਬਹਾਦਰ, ਗਣੇਸ਼, ਸਾਲਾ ਹਰੀ ਬਹਾਦਰ, ਕਲਪਨਾ, ਹਰੀ ਬਹਾਦਰ ਸੈਮ, ਸਾਲੀ ਸਿਮਰਨ ਅਤੇ ਉਸ ਦੇ ਦਿਓਰ ਖ਼ਿਲਾਫ਼ ਵੱਖ-ਵੱਖ ਧਰਾਵਾਂ ਅਧੀਨ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਗਣੇਸ਼, ਗੁਰ ਬਹਾਦਰ, ਲਕਸ਼ਮੀ, ਸ਼ਾਮ ਸੁੰਦਰ ਅਤੇ ਹਰੀ ਬਹਾਦਰ ਉਰਫ ਸੈਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਜਦਕਿ ਬਾਕੀ ਦੇ ਦੋਸ਼ੀ ਅਜੇ ਫਰਾਰ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਵੱਲੋਂ ਰਾਸ਼ਨ ਸਟੋਰ ਕਰਨ ਦੇ ਲਗਾਏ ਦੋਸ਼ਾਂ 'ਤੇ ਵਿਧਾਇਕ ਬੇਰੀ ਦਾ ਪਲਟਵਾਰ


shivani attri

Content Editor

Related News