ਦਿਮਾਗੀ ਤੌਰ ''ਤੇ ਪਰੇਸ਼ਾਨ ਪ੍ਰਵਾਸੀ ਮਜਦੂਰ ਨੇ ਫਾਹਾ ਲੈ ਕੇ ਕੀਤੀ ਖੁਦਕੁਸ਼ੀ

09/21/2017 5:45:32 PM

ਰਾਹੋਂ(ਪ੍ਰਭਾਕਰ)— ਪਿੰਡ ਕਾਹਲੋਂ ਵਿਖੇ ਇਕ ਪ੍ਰਵਾਸੀ ਮਜ਼ਦੂਰ ਵੱਲੋਂ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਥਾਣਾ ਰਾਹੋਂ ਦੇ ਏ. ਐੱਸ. ਆਈ. ਜਸਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਕਾਹਲੋਂ ਦੇ ਰਹਿਣ ਵਾਲੇ ਬਲਵੀਰ ਸਿੰਘ ਪੁੱਤਰ ਲੈਂਬਰ ਸਿੰਘ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਕੁਝ ਦਿਨ ਪਹਿਲਾਂ ਉਹ ਆਪਣਾ ਨਿਜੀ ਕੰਮ ਕਰਦੇ ਰਾਹੋਂ ਤੋਂ ਪਿੰਡ ਕਾਹਲੋਂ ਨੂੰ ਜਾ ਰਹੇ ਸੀ ਕਿ ਰਸਤੇ ਵਿੱਚ ਇਕ ਪ੍ਰਵਾਸੀ ਮਜਦੂਰ ਨੇ ਹੱਥ ਦਿੱਤਾ ਤਾਂ ਉਹ ਰੁਕ ਗਿਆ। ਪ੍ਰਵਾਸੀ ਨੇ ਆਪਣਾ ਨਾਂ ਪ੍ਰੀਤ ਦੱਸਿਆ ਅਤੇ ਕਿਹਾ ਕਿ ਉਸ ਨੇ ਕਾਫੀ ਸਮੇਂ ਤੋਂ ਕੁਝ ਖਾਧਾ ਨਹੀਂ ਹੈ ਅਤੇ ਰੋਣ ਲੱਗ ਗਿਆ। ਬਲਵੀਰ ਨੇ ਅੱਗੇ ਕਿਹਾ, ''ਮੈਂ ਉਸ 'ਤੇ ਤਰਸ ਖਾ ਕੇ ਉਸ ਨੂੰ ਆਪਣੇ ਨਾਲ ਪਿੰਡ ਲੈ ਆਇਆ ਅਤੇ ਉਸ ਨੇ ਆਪਣੇ ਮਾਤਾ-ਪਿਤਾ ਬਾਰੇ ਕੁਝ ਵੀ ਜਾਣਕਾਰੀ ਨਹੀਂ ਦਿੱਤੀ । ਉਹ ਦਿਮਾਗੀ ਤੌਰ 'ਤੇ ਠੀਕ ਨਹੀਂ ਸੀ। ਉਹ ਮੇਰੇ ਡੰਗਰਾਂ ਵਾਲੇ ਪਾਸੇ ਬਣੇ ਕਮਰੇ ਵਿਚ ਰਹਿਣ ਲੱਗ ਪਿਆ।'' ਉਸ ਨੇ ਦੱਸਿਆ ਕਿ ਵੀਰਵਾਰ ਸਵੇਰੇ ਰੋਜ਼ਾਨਾ ਦੀ ਤਰ੍ਹਾਂ ਜਦੋਂ ਉਹ ਬਾਹਰ ਨਹੀਂ ਆਇਆ ਅਤੇ ਅੰਦਰੋਂ ਦਰਵਾਜ਼ਾ ਲੱਗਾ ਹੋਇਆ ਸੀ। ਜਦੋਂ ਅਸੀਂ ਕੰਧ ਦੇ ਸੁਰਾਖ ਰਾਹੀਂ ਅੰਦਰ ਦੇਖਿਆ ਤਾਂ ਪ੍ਰੀਤ ਨੇ ਫਾਹਾ ਲਿਆ ਹੋਇਆ ਸੀ ਤਾਂ ਉਨ੍ਹਾਂ ਨੇ ਪਿੰਡ ਵਾਲਿਆਂ ਨੂੰ ਬੁਲਾ ਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਪ੍ਰੀਤ ਦੀ ਲਾਸ਼ ਨੂੰ ਥੱਲੇ ਉਤਾਰਿਆ ਤਾਂ ਉਸ ਦੇ ਗਲੇ 'ਤੇ ਰੱਸੀ ਦਾ ਨਿਸ਼ਾਨ ਸੀ। ਐੱਸ. ਐੱਚ. ਓ. ਸੁਭਾਸ਼ ਬਾਠ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪ੍ਰਵਾਸੀ ਮਜਦੂਰ ਪ੍ਰਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ 72 ਘੰਟੇ ਲਈ ਬਲਵੀਰ ਸਿੰਘ ਦੇ ਬਿਆਨਾਂ 'ਤੇ 174 ਦੀ ਕਾਰਵਾਈ ਕਰਕੇ ਪਛਾਣ ਲਈ ਰੱਖ ਦਿੱਤਾ ਹੈ।