ਹਲਕਾ ਸਾਹਨੇਵਾਲ 'ਚ ਵੱਡੀ ਵਾਰਦਾਤ, ਕਰੀਬ 21 ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਵਿਅਕਤੀ ਦਾ ਕਤਲ

06/16/2021 8:08:56 PM

ਮਾਛੀਵਾੜਾ ਸਾਹਿਬ (ਟੱਕਰ)- ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਸਲੇਮਪੁਰ ਦੇ ਵਾਸੀ ਮੰਗਤ ਸਿੰਘ ’ਤੇ ਰੰਜਿਸ਼ ਕਾਰਨ 21 ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਮਾਮਲੇ ਵਿਚ ਹਲਕਾ ਸਾਹਨੇਵਾਲ ਦੇ ਕਾਂਗਰਸੀ ਆਗੂ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇ ਪਤੀ ਨਛੱਤਰ ਸਿੰਘ, ਭਰਾ ਕਾਲਾ ਸਿੰਘ, ਭਰਾ ਨਾਮ ਸਿੰਘ, ਪੁੱਤਰ ਸ਼ੇਰ ਸਿੰਘ ਤੋਂ ਇਲਾਵਾ ਜਿੰਦਰ ਸਿੰਘ, ਪੱਪਾ ਸਿੰਘ, ਲੱਖੀ ਸਿੰਘ, ਮੇਸ਼ੀ ਸਿੰਘ, ਕਾਕਾ ਸਿੰਘ, ਲੱਖੀ ਸਿੰਘ, ਜਗਤਾਰ ਸਿੰਘ ਤੋਂ ਇਲਾਵਾ 10 ਹੋਰ ਅਣਪਛਾਤੇ ਵਿਅਕਤੀਆਂ ਖਿਲਾਫ਼   ਧਾਰਾ-302, 379-ਬੀ, 506, 148, 149 ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ: ਜਲੰਧਰ: ਕੋਰੋਨਾ ਨੇ ਦੂਰ ਕੀਤੇ ਆਪਣੇ, ਮਰੀਜ਼ ਦੀ ਮੌਤ ਦੇ 10 ਦਿਨਾਂ ਬਾਅਦ ਵੀ ਲਾਸ਼ ਲੈਣ ਨਹੀਂ ਪੁੱਜਾ ਪਰਿਵਾਰ

ਮ੍ਰਿਤਕ ਦੇ ਭਰਾ ਮੇਵਾ ਸਿੰਘ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਮੰਗਤ ਸਿੰਘ ’ਤੇ 307 ਦੀ ਧਾਰਾ ਤਹਿਤ ਪਰਚਾ ਦਰਜ ਹੋਇਆ ਸੀ, ਜਿਸ ਕਾਰਨ ਇਹ ਘਰੋਂ ਫ਼ਰਾਰ ਸੀ। ਕੱਲ੍ਹ ਦੇਰ ਸ਼ਾਮ ਮੇਰੇ ਭਰਾ ਮੰਗਤ ਸਿੰਘ ਦਾ ਫੋਨ ਆਇਆ ਕਿ ਉਹ ਉਸ ਨੂੰ ਕਾਲੇਵਾਲ ਰੋਡ ’ਤੇ ਭਲਵਾਨਾਂ ਦੇ ਅਖਾੜੇ ਕੋਲ ਆ ਕੇ ਮਿਲੇ, ਜਿਸ ’ਤੇ ਉਹ ਰਾਤ 11.30 ਵਜੇ ਗੱਡੀ ਲੈ ਕੇ ਉੱਥੇ ਜੰਗਲੀ ਖੇਤਰ ਵਿਚ ਪਹੁੰਚਿਆ। ਇਸ ਦੌਰਾਨ ਜੰਗਲ ’ਚੋਂ ਮੇਰਾ ਭਰਾ ਮੰਗਤ ਸਿੰਘ ਅਤੇ ਤਾਏ ਦਾ ਲੜਕਾ ਗੁਰਮੁਖ ਸਿੰਘ ਮੇਰੀ ਗੱਡੀ ਕੋਲ ਆ ਗਏ ਪਰ ਪਿੱਛੋਂ ਹੀ ਕੁਝ ਗੱਡੀਆਂ ਆ ਕੇ ਰੁਕੀਆਂ ਜਿਨ੍ਹਾਂ ’ਚੋਂ 15-20 ਵਿਅਕਤੀ ਉਤਰੇ ਜਿਨ੍ਹਾਂ ਦੇ ਹੱਥਾਂ ’ਚ ਕਿਰਪਾਨਾਂ, ਰਾਡਾਂ, ਕੁਹਾੜੀ, ਦਾਤਰ ਅਤੇ ਸੋਟੀਆਂ ਵਗੈਰਾ ਫੜੀਆਂ ਹੋਈਆਂ ਸਨ, ਜੋ ਕਿ ਮੇਰੇ ਪਿੰਡ ਦੇ ਹਨ ਅਤੇ ਉਨ੍ਹਾਂ ਨੂੰ ਮੈਂ ਚੰਗੀ ਤਰ੍ਹਾਂ ਪਛਾਣਦਾ ਹਾਂ। ਇਨ੍ਹਾਂ ਸਾਰੇ ਵਿਅਕਤੀਆਂ ਨੂੰ ਵੇਖ ਕੇ ਮੇਰਾ ਭਰਾ ਮੰਗਤ ਸਿੰਘ ਭੱਜਣ ਲੱਗਾ ਤਾਂ ਹਮਲਾਵਾਰ ਨਛੱਤਰ ਸਿੰਘ ਜਿਸ ਨੇ ਆਪਣੇ ਹੱਥ ’ਚ ਦਾਤਰ ਫੜੀ ਸੀ, ਉਸ ਨਾਲ ਲੱਤ ’ਤੇ ਵਾਰ ਕਰ ਦਿੱਤਾ, ਜਿਸ ਕਾਰਨ ਮੇਰਾ ਭਰਾ ਗਿਰ ਗਿਆ। 

ਇਹ ਵੀ ਪੜ੍ਹੋ: ਜੱਦੀ ਪਿੰਡ ਪਹੁੰਚੀ ਸੈਨਿਕ ਦੀ ਮ੍ਰਿਤਕ ਦੇਹ, 7 ਸਾਲਾ ਪੁੱਤ ਨੇ ਮੁੱਖ ਅਗਨੀ ਦੇ ਕੇ ਪਿਤਾ ਨੂੰ ਦਿੱਤੀ ਅੰਤਿਮ ਵਿਦਾਈ

ਨਛੱਤਰ ਸਿੰਘ ਨਾਲ ਉਸ ਦਾ ਭਰਾ ਕਾਲਾ ਸਿੰਘ, ਭਰਾ ਨਾਮ ਸਿੰਘ, ਪੁੱਤਰ ਸ਼ੇਰ ਸਿੰਘ ਤੋਂ ਇਲਾਵਾ ਜਿੰਦਰ ਸਿੰਘ, ਪੱਪਾ ਸਿੰਘ, ਲੱਖੀ ਸਿੰਘ, ਮੇਸ਼ੀ ਸਿੰਘ, ਕਾਕਾ ਸਿੰਘ, ਲੱਖੀ ਸਿੰਘ, ਜਗਤਾਰ ਸਿੰਘ ਤੋਂ ਇਲਾਵਾ 10 ਹੋਰ ਅਣਪਛਾਤੇ ਵਿਅਕਤੀਆਂ ਨੇ ਮੰਗਤ ਸਿੰਘ ’ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਲਹੂ-ਲੁਹਾਨ ਹੋ ਗਿਆ। ਬਿਆਨਕਰਤਾ ਅਨੁਸਾਰ ਨਛੱਤਰ ਸਿੰਘ ਜਾਂਦਾ ਹੋਇਆ ਉਸ ਦੀ ਜੇਬ ’ਚੋਂ ਜਾਂਦਾ ਹੋਇਆ ਮੋਬਾਇਲ ਫੋਨ ਵੀ ਖੋਹ ਕੇ ਲੈ ਗਿਆ ਅਤੇ ਭਰਾ ਦੇ ਹੱਥ ਵਿਚ ਪਾਈ ਸੋਨੇ ਦੀ ਮੁੰਦਰੀ ਵੀ ਲਾਹ ਲਈ ਅਤੇ ਜਾਂਦੇ ਹੋਏ ਧਮਕੀ ਦਿੱਤੀ ਕਿ ਜੇਕਰ ਉਸ ਨੇ ਕਿਸੇ ਨੂੰ ਵੀ ਘਟਨਾ ਦੀ ਜਾਣਕਾਰੀ ਦਿੱਤੀ ਤਾਂ ਉਸ ਦਾ ਹਸ਼ਰ ਵੀ ਭਰਾ ਵਰਗਾ ਹੋਵੇਗਾ। ਮੇਵਾ ਸਿੰਘ ਅਨੁਸਾਰ ਉਹ ਜਖ਼ਮੀ ਹਾਲਤ ’ਚ ਆਪਣੇ ਭਰਾ ਮੰਗਤ ਸਿੰਘ ਨੂੰ ਕੂੰਮਕਲਾਂ ਹਸਪਤਾਲ ਲੈ ਗਿਆ, ਜਿੱਥੇ ਉਸ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਬਿਆਨਕਰਤਾ ਮੇਵਾ ਸਿੰਘ ਅਨੁਸਾਰ ਮੇਰੇ ਭਰਾ ਮੰਗਤ ਸਿੰਘ ਦਾ ਹਮਲਾਵਾਰ ਜਿੰਦਰ ਸਿੰਘ ਨਾਲ ਰਸਤੇ ਦਾ ਝਗੜਾ ਚੱਲਦਾ ਸੀ ਅਤੇ ਨਛੱਤਰ ਸਿੰਘ ਸਣੇ ਬਾਕੀ ਸਾਰੇ ਵਿਰੋਧੀ ਧਿਰ ਦੀ ਹਮਾਇਤ ਕਰਦੇ ਸਨ। ਜਿਸ ਰੰਜਿਸ਼ ਕਾਰਨ ਹੀ ਉਨ੍ਹਾਂ ਮੇਰੇ ਭਰਾ ਦਾ ਕਤਲ ਕਰ ਦਿੱਤਾ। ਕੂੰਮਕਲਾਂ ਥਾਣਾ ਮੁਖੀ ਹਰਸ਼ਪਾਲ ਸਿੰਘ ਚਾਹਲ ਨੇ ਦੱਸਿਆ ਕਿ ਮ੍ਰਿਤਕ ਮੰਗਤ ਸਿੰਘ ਦਾ ਡਾਕਟਰਾਂ ਦੇ ਪੈਨਲ ਤੋਂ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ ਅਤੇ ਭਰਾ ਦੇ ਬਿਆਨਾਂ ’ਤੇ 11 ਵਿਅਕਤੀਆਂ ਉਪਰ ਨਾਮ ਸਮੇਤ ਜਦਕਿ 10 ਅਣਪਛਾਤੇ ਹਨ।

ਇਹ ਵੀ ਪੜ੍ਹੋ: ਤੇਜ਼ਧਾਰ ਹਥਿਆਰਾਂ ਨਾਲ ਨਿਹੰਗ ਨੂੰ ਵੱਢ ਦਿੱਤੀ ਸੀ ਭਿਆਨਕ ਮੌਤ, ਪੁਲਸ ਨੇ ਲੋੜੀਂਦਾ ਮੁਲਜ਼ਮ ਕੀਤਾ ਗ੍ਰਿਫ਼ਤਾਰ

ਮੰਗਤ ਸਿੰਘ ਨੇ ਗਲਾਡਾ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਖ਼ਿਲਾਫ਼ ਵੀ ਕੀਤੀ ਸੀ ਸ਼ਿਕਾਇਤ

ਕਤਲ ਕੀਤਾ ਗਿਆ ਮੰਗਤ ਸਿੰਘ ਜੋ ਕਿ ਆਪਣੇ ਆਪ ਨੂੰ ਸਮਾਜ ਸੇਵਕ ਵੀ ਕਹਾਉਂਦਾ ਸੀ, ਉਸ ਨੇ ਕੁਝ ਦਿਨ ਪਹਿਲਾਂ ਗਲਾਡਾ ਅਤੇ ਪੁਲਸ ਦੇ ਉੱਚ ਅਧਿਕਾਰੀਆਂ ਖਿਲਾਫ਼ ਸ਼ਿਕਾਇਤ ਕੀਤੀ ਸੀ ਕਿ ਇਨ੍ਹਾਂ ਸਾਰੇ ਅਧਿਕਾਰੀਆਂ ਨੇ ਗਲਾਡਾ ਦੀ ਕਰੀਬ 100 ਏਕੜ ਜਮੀਨ ’ਚੋਂ ਮਿੱਟੀ ਅਤੇ ਰੇਤੇ ਦੀ ਨਾਜਾਇਜ਼ ਢੰਗ ਨਾਲ ਮਾਈਨਿੰਗ ਕਰਵਾ ਲੋਕਾਂ ਤੋਂ ਪੈਸੇ ਲੈ ਕੇ ਕਬਜ਼ੇ ਕਰਵਾ ਦਿੱਛੇ ਹਨ, ਜਿਨ੍ਹਾਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ:  ਸੈਲਾਨੀਆਂ ਲਈ ਅਹਿਮ ਖ਼ਬਰ, ਪੰਜਾਬ ਸਰਕਾਰ ਨੇ ਇੰਟਰ ਸਟੇਟ ਬੱਸਾਂ ਚਲਾਉਣ ਲਈ ਹਿਮਾਚਲ ਨੂੰ ਦਿੱਤੀ ਮਨਜ਼ੂਰੀ

ਮੰਗਤ ਸਿੰਘ ਨੇ ਡਾਇਰੈਕਟਰ ਜਨਰਲ ਆਫ਼ ਵਿਜੀਲੈਂਸ ਸਮੇਤ ਗਵਰਨਰ ਹਾਊਸ ਨੂੰ ਵੀ ਸ਼ਿਕਾਇਤ ਕੀਤੀ ਕਿ ਉਹ ਹਮੇਸ਼ਾ ਲੋਕ ਹਿੱਤਾਂ ਲਈ ਕੰਮ ਕਰਦਾ ਅਤੇ ਹੁਣ ਤੱਕ ਵੱਖ-ਵੱਖ ਮਹਿਕਮਿਆਂ ਵੱਲੋਂ ਕੀਤੇ ਕਰੋੜਾਂ ਰੁਪਏ ਦੇ ਘਪਲਿਆਂ ਦਾ ਪਰਦਾਫ਼ਾਸ਼ ਕਰ ਚੁੱਕਿਆ ਹੈ, ਜਿਸ ਕਾਰਨ ਕੁਝ ਸਰਕਾਰੀ ਅਤੇ ਭ੍ਰਿਸ਼ਟ ਅਧਿਕਾਰੀ ਬਦਲੇ ਦੀ ਭਾਵਨਾ ਨਾਲ ਉਸ ਉੱਪਰ ਨਾਜਾਇਜ਼ ਕਾਰਵਾਈਆਂ ਵੀ ਕਰਵਾ ਰਹੇ ਹਨ। 
ਮੰਗਤ ਸਿੰਘ ਨੇ ਦੱਸਿਆ ਕਿ ਪਿੰਡ ਸਲੇਮਪੁਰ ਅਤੇ ਹੋਰ ਨਾਲ ਲੱਗਦੇ ਪਿੰਡਾਂ ਦੀ ਕਰੀਬ 100 ਏਕੜ ਜ਼ਮੀਨ ਗਲਾਡਾ ਦੀ ਪਈ ਹੈ, ਜਿਸ ਉੱਪਰ ਕੁਝ ਗੈਰ-ਸਮਾਜਿਕ ਤੱਤਾਂ ਵਲੋਂ ਨਾਜਾਇਜ਼ ਤਰੀਕੇ ਨਾਲ ਕਬਜ਼ਾ ਕਰ ਬਿਨ੍ਹਾਂ ਕਿਸੇ ਪ੍ਰਵਾਨਗੀ ਦੇ ਖੇਤੀ ਸ਼ੁਰੂ ਕਰ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਮਿੱਟੀ ਅਤੇ ਰੇਤੇ ਦੀ ਨਾਜਾਇਜ਼ ਮਾਈਨਿੰਗ ਵੀ ਸ਼ੁਰੂ ਕਰਵਾ ਦਿੱਤੀ, ਜਿਸ ਨਾਲ ਸਰਕਾਰ ਦਾ ਕਰੋੜਾਂ ਰੁਪਏ ਦਾ ਨੁਕਸਾਨ ਕੀਤਾ ਜਾ ਰਿਹਾ ਹੈ। 

ਇਹ ਵੀ ਪੜ੍ਹੋ: ਹਾਥੀ ਦੀ ਤੱਕੜੀ ਨਾਲ ਹੋਈ ਐਂਟਰੀ ਨੇ ਜਲੰਧਰ ਨਾਰਥ ਦੇ ਇੰਝ ਬਦਲੇ ਸਮੀਕਰਣ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ

shivani attri

This news is Content Editor shivani attri