ਪੁਜਾਰੀ ਕਤਲ ਕਾਂਡ ਦੀ CCTV ਫੁਟੇਜ ਆਈ ਸਾਹਮਣੇ, ਇੰਝ ਦਿੱਤੀ ਦਰਦਨਾਕ ਮੌਤ

10/01/2019 10:55:39 AM

ਜਲੰਧਰ (ਵਰੁਣ)— ਡੀ. ਏ. ਵੀ. ਨਹਿਰ ਦੇ ਨਾਲ ਜਾਂਦੀ ਰੋਡ 'ਤੇ ਹੋਏ ਪੁਜਾਰੀ ਦੇਵ ਕੁਮਾਰ ਦੇ ਮਰਡਰ ਕੇਸ ਦੀ ਲਾਈਵ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਇਸ ਫੁਟੇਜ 'ਚ ਸਾਫ ਦਿਸ ਰਿਹਾ ਹੈ ਕਿ ਲੈਬ 'ਚ ਕੰਮ ਕਰਨ ਵਾਲਾ ਹਮਲਾਵਰ ਪਾਗਲਾਂ ਵਾਂਗ ਪੁਜਾਰੀ 'ਤੇ ਟੁੱਟ ਪਿਆ ਅਤੇ 15 ਸੈਕਿੰਡਾਂ 'ਚ ਕੁੱਲ 14 ਵਾਰ ਦੋ ਵੱਖ-ਵੱਖ ਪੱਥਰਾਂ ਨਾਲ ਹਮਲਾ ਕਰਕੇ ਉਥੋਂ ਭੱਜ ਗਿਆ, ਜਦੋਂਕਿ ਭੱਜਣ ਤੋਂ ਪਹਿਲਾਂ ਉਸ ਨੇ ਦੋਵਾਂ ਪੱਥਰਾਂ ਨੂੰ ਛੱਪੜ 'ਚ ਸੁੱਟ ਦਿੱਤਾ।

ਮਾਮਲੇ 'ਚ ਗ੍ਰਿਫਤਾਰ ਕੀਤੇ ਗਏ ਨਵੀਨ ਪੁੱਤਰ ਮੋਹਨ ਲਾਲ ਵਾਸੀ ਨਿਊ ਸ਼ੀਤਲ ਨਗਰ ਨੂੰ ਅਦਾਲਤ 'ਚ ਪੇਸ਼ ਕਰਕੇ ਜੇਲ ਭੇਜ ਦਿੱਤਾ ਗਿਆ ਹੈ। ਪੁਲਸ ਦਾ ਕਹਿਣਾ ਹੈ ਕਿ ਨਵੀਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਹੈ। ਇਸ ਹੱਤਿਆ ਕਾਂਡ ਦੀ 1.39 ਮਿੰਟ ਦੀ ਸੀ. ਸੀ. ਟੀ. ਵੀ. ਫੁਟੇਜ ਸਾਹਮਣੇ ਆਈ ਹੈ। ਫੁਟੇਜ 'ਚ ਦਿਸ ਰਿਹਾ ਹੈ ਕਿ ਪੁਜਾਰੀ ਦੇਵ ਕੁਮਾਰ ਇਕ ਬੱਚੇ ਨਾਲ ਖੜ੍ਹਾ ਹੈ। ਕਰੀਬ 57 ਸਕਿੰਟ ਬਾਅਦ ਤੇਜ਼ੀ ਨਾਲ ਚੱਲਦੇ ਹੋਏ ਨਵੀਨ ਨੇ ਪੁਜਾਰੀ ਨਾਲ ਕਰੀਬ 6 ਸਕਿੰਟ ਤੱਕ ਗੱਲ ਕੀਤੀ ਅਤੇ ਇਸ ਦੌਰਾਨ ਜ਼ਮੀਨ ਤੋਂ ਪੱਥਰ ਚੁੱਕ ਕੇ ਕਾਫੀ ਤੇਜ਼ੀ ਨਾਲ ਪੁਜਾਰੀ ਦੇ ਸਿਰ 'ਤੇ ਮਾਰ ਦਿੱਤਾ। ਪੱਥਰ ਲੱਗਣ ਤੋਂ ਬਾਅਦ ਪੁਜਾਰੀ ਸੜਕ 'ਤੇ ਡਿੱਗ ਪਿਆ ਅਤੇ ਬਾਅਦ 'ਚ ਨਵੀਨ ਨੇ ਉਸੇ ਪੱਥਰ ਨਾਲ ਨਵੀਨ ਦੇ ਸਿਰ 'ਤੇ 9 ਵਾਰ ਕੀਤੇ ਅਤੇ ਪੱਥਰ ਨੂੰ ਛੱਪੜ 'ਚ ਸੁੱਟ ਦਿੱਤਾ। ਜਿਵੇਂ ਹੀ ਪੁਜਾਰੀ ਤੜਫਦਾ ਹੋਇਆ ਕੁਝ ਹਿੱਲਿਆ ਤਾਂ ਨਵੀਨ ਨੇ ਦੂਜਾ ਪੱਥਰ ਚੁੱਕ ਕੇ ਪੁਜਾਰੀ ਦੇ ਸਿਰ ਤੇ ਮੱਥੇ 'ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। 15 ਸੈਕਿੰਡਾਂ 'ਚ 14 ਵਾਰ ਕਰਕੇ ਦੂਜੇ ਪੱਥਰ ਨੂੰ ਵੀ ਛੱਪੜ 'ਚ ਸੁੱਟ ਦਿੱਤਾ। ਇਸ ਦੌਰਾਨ ਕੁਝ ਲੋਕ ਨਵੀਨ ਵੱਲ ਭੱਜੇ ਪਰ ਉਹ ਆਪਣਾ ਹੱਥ ਛੁਡਾ ਕੇ ਭੱਜ ਗਿਆ।

ਥਾਣਾ-1 ਦੇ ਏ. ਐੱਸ. ਆਈ. ਦੇਵੀ ਚੰਦ ਦਾ ਕਹਿਣਾ ਹੈ ਕਿ ਹੱਤਿਆ ਦਾ ਕੋਈ ਵੀ ਕਾਰਨ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਨਵੀਨ ਨੂੰ ਦੌਰੇ ਪੈਂਦੇ ਹਨ, ਜਦੋਂਕਿ ਉਹ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਹੈ। ਦੱਸਣਯੋਗ ਹੈ ਕਿ ਸੂਰਿਆ ਐਨਕਲੇਵ ਵਿਖੇ ਰਹਿਣ ਵਾਲਾ ਪੁਜਾਰੀ ਦੇਵ ਕੁਮਾਰ ਕਿਸੇ ਕੰਮ ਲਈ ਸ਼ਾਮ ਨੂੰ ਘਰੋਂ ਨਿਕਲਿਆ ਸੀ। ਇਸ ਦੌਰਾਨ ਨਵੀਨ ਕੁਮਾਰ ਨੇ ਪੁਜਾਰੀ 'ਤੇ ਹਮਲਾ ਕਰ ਦਿੱਤਾ ਅਤੇ ਖੂਨ ਨਾਲ ਲਥਪਥ ਹਾਲਤ 'ਚ ਛੱਡ ਕੇ ਫਰਾਰ ਹੋ ਗਿਆ। ਰਾਹਗੀਰਾਂ ਨੇ ਪੁਜਾਰੀ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਕੁਝ ਸਮੇਂ ਬਾਅਦ ਹੀ ਪੁਜਾਰੀ ਦੀ ਮੌਤ ਹੋ ਗਈ। ਥਾਣਾ-1 ਦੀ ਪੁਲਸ ਨੇ ਦੇਰ ਰਾਤ ਹੀ ਨਵੀਨ 'ਤੇ ਹੱਤਿਆ ਦਾ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਸੀ। ਮੁਲਜ਼ਮ ਇਕ ਕਾਲਜ ਦੀ ਲੈਬ 'ਚ ਕੰਮ ਕਰਦਾ ਹੈ। ਪਿਤਾ ਦੀ ਮੌਤ ਤੋਂ ਬਾਅਦ ਉਸ ਨੂੰ ਪਿਤਾ ਦੀ ਥਾਂ ਨੌਕਰੀ ਮਿਲੀ ਸੀ।

shivani attri

This news is Content Editor shivani attri