ਕਾਂਗਰਸੀ ਮੈਂਬਰ ਪੰਚਾਇਤ ਨੂੰ ਕੁੱਟ-ਮਾਰ ਕਰ ਕੇ ਕੀਤਾ ਜ਼ਖਮੀ

07/19/2018 7:37:17 AM

 ਮੋਗਾ (ਅਜਾਦ) - ਕੋਕਰੀ ਕਲਾਂ ’ਚ ਦੋ ਧਿਰਾਂ ਦੇ ਵਿਚਕਾਰ ਚੱਲਦੀ ਆ ਰਹੀ ਪਾਰਟੀਬਾਜ਼ੀ ਨੂੰ ਲੈ ਕੇ ਹੋਏ ਲਡ਼ਾਈ-ਝਗਡ਼ੇ ’ਚ ਕਾਂਗਰਸੀ ਮੈਂਬਰ ਪੰਚਾਇਤ ਗੁਰਮੇਲ ਸਿੰਘ ਨੂੰ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਾਇਆ ਗਿਆ। ਇਸ ਸੰਬਧ ਵਿਚ ਅਜੀਤਵਾਲ ਪੁਲਸ ਵੱਲੋਂ ਬਲਵੀਰ ਸਿੰਘ, ਸਤਨਾਮ ਸਿੰਘ, ਜੋਤੀ ਸਿੰਘ ਸਾਰੇ ਨਿਵਾਸੀ ਪਿੰਡ ਕੋਕਰੀ ਕਲਾਂ ਅਤੇ 3-4 ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਬੇਅੰਤ ਸਿੰਘ ਨੇ ਦੱਸਿਆ, ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਗੁਰਮੇਲ ਸਿੰਘ ਨੇ ਕਿਹਾ ਕਿ ਮੈਂ ਕਾਂਗਰਸ ਪਾਰਟੀ ਨਾਲ ਸਬੰਧਤ ਹਾਂ ਅਤੇ ਮੈਂਬਰ ਪੰਚਾਇਤ ਹਾਂ। ਜਦਕਿ ਕਥਿਤ ਦੋਸ਼ੀ ਹੋਰ ਰਾਜਨੀਤਿਕ ਪਾਰਟੀ ਨਾਲ ਸਬੰਧ ਰੱਖਦਾ ਹੈ। ਵਿਧਾਨ ਸਭਾ ਚੋਣਾਂ ਦੇ ਸਮੇਂ ਵੋਟਾਂ ਦੀ ਰਾਜਨੀਤੀ ਨੂੰ ਲੈ ਕੇ ਸਾਡਾ ਤਕਰਾਰ ਚੱਲਦਾ ਆ ਰਿਹਾ ਸੀ। ਇਸ ਕਾਰਨ ਕਥਿਤ ਦੋਸ਼ੀਆਂ ਨੇ ਮੇਰੇ ਨਾਲ ਰੰਜ਼ਿਸ਼ ਰੱਖਣੀ ਸ਼ੁਰੂ ਕਰ ਦਿੱਤੀ ਅਤੇ ਮੇਰੇ ਘਰ ’ਚ ਦਾਖਲ ਹੋ ਕੇ ਮੈਨੂੰ ਤੇਜਧਾਰ ਹਥਿਆਰਾਂ ਦੇ ਇਲਾਵਾ ਬੇਸਬਾਲ ਆਦਿ ਨਾਲ ਕੁੱਟ-ਮਾਰ ਕਰ ਕੇ ਬੁਰੀ ਤਰਾਂ ਜ਼ਖਮੀ ਕਰ ਦਿੱਤਾ, ਜਿਸ ਤੇ ਮੈਂ ਰੋਲਾ ਪਾਇਆ ਤਾਂ ਕਥਿਤ ਦੋਸ਼ੀ ਉਥੋਂ ਭੱਜ ਗਏ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਕੇ ਸਚਾਈ ਜਾਨਣ ਦਾ ਯਤਨ ਕੀਤਾ ਜਾ ਰਿਹਾ ਹੈ, ਜਿੰਨਾਂ ਦੀ ਗ੍ਰਿਫਤਾਰੀ ਬਾਕੀ ਹੈ।