ਮਕਸੂਦਾਂ ਮੰਡੀ ਨੇੜੇ ਦਰਦਨਾਕ ਹਾਦਸਾ, ਟਰੱਕ ਨੇ ਦਰੜਿਆ ਮੋਟਰਸਾਈਕਲ ਸਵਾਰ

08/22/2016 11:53:31 AM

ਜਲੰਧਰ (ਸੋਨੂੰ) : ਸ਼ਹਿਰ ਦੇ ਮਕਸੂਦਾਂ ਮੰਡੀ ''ਚ ਪੈਂਦੇ ਡੀ. ਏ. ਵੀ. ਕਾਲਜ ਨੇੜੇ ਸੋਮਵਾਰ ਦੀ ਸਵੇਰ ਨੂੰ ਇਕ ਦਰਦਨਾਕ ਹਾਦਸੇ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਦਰੜ ਦਿੱਤਾ, ਜਿਸ ਕਾਰਨ ਵਿਅਕਤੀ ਦੀ ਮੌਕੇ ''ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸੂਰਾਨੂੱਸੀ ਦਾ ਰਹਿਣ ਵਾਲਾ ਹੈ। ਇਸ ਹਾਦਸੇ ਤੋਂ ਬਾਅਦ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ।

Babita Marhas

This news is News Editor Babita Marhas