ਹੰਬੜਾ ਰੋਡ ''ਤੇ ਦਰੱਖਤ ਨਾਲ ਲਟਕਦੀ ਮਿਲੀ ਵਿਅਕਤੀ ਦੀ ਲਾਸ਼

11/15/2019 2:46:46 PM

ਲੁਧਿਆਣਾ (ਰਿਸ਼ੀ) : ਵੀਰਵਾਰ ਦੁਪਹਿਰ 1 ਵਜੇ ਹੰਬੜਾ ਰੋਡ 'ਤੇ ਸੜਕ ਕੰਢੇ ਇਕ 30 ਸਾਲਾ ਵਿਅਕਤੀ ਦੀ ਲਾਸ਼ ਦਰੱਖਤ ਨਾਲ ਲਟਕਦੀ ਮਿਲੀ। ਪਤਾ ਲੱਗਦੇ ਹੀ ਮੌਕੇ 'ਤੇ ਪੁੱਜੀ ਥਾਣਾ ਪੀ. ਏ. ਯੂ. ਦੀ ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾ ਦਿੱਤੀ ਅਤੇ ਜਾਂਚ 'ਚ ਜੁੱਟ ਗਈ। ਐੱਸ. ਐੱਚ. ਓ. ਪਰਮਦੀਪ ਸਿੰਘ ਮੁਤਾਬਕ ਮ੍ਰਿਤਕ ਦੀ ਪਛਾਣ ਹਨੀ ਵਾਸੀ ਪਿੰਡ ਬੀਰਮੀ ਵਜੋਂ ਹੋਈ ਹੈ। ਹਨੀ ਡਾਇਰ 'ਚ ਹੀ ਕੰਮ ਕਰਦਾ ਸੀ। ਵੀਰਵਾਰ ਸਵੇਰੇ 11 ਵਜੇ ਘਰੋਂ ਨਿਕਲਿਆ ਸੀ, ਜਿਸ ਤੋਂ ਬਾਅਦ ਉਸ ਨੇ ਸਾਈਂ ਮੰਦਰ ਕੋਲ ਇਕ ਕਾਲੋਨੀ 'ਚ ਸੁੰਨਸਾਨ ਥਾਂ 'ਤੇ ਜਾ ਕੇ ਖੁਦਕੁਸ਼ੀ ਕਰ ਲਈ। ਪੁਲਸ ਮੁਤਾਬਕ ਹਨੀ ਨੇ ਬਾਈਕ 'ਤੇ ਚੜ੍ਹ ਕੇ ਰੱਸੀ ਨਾਲ ਦਰੱਖਤ ਦੇ ਸਹਾਰੇ ਫਾਰਾ ਲਾਇਆ ਹੈ। ਪੁਲਸ ਨੂੰ ਤਲਾਸ਼ੀ ਦੌਰਾਨ ਜੇਬ 'ਚੋਂ ਮੋਬਾਇਲ ਮਿਲਿਆ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਗਈ। ਪੁਲਸ ਨੂੰ ਕੋਲ ਹੀ ਇਕ ਮਕਾਨ ਦੀ ਚਾਰਦੀਵਾਰੀ ਕਰ ਰਹੇ ਮਜ਼ਦੂਰ ਨੇ ਸੂਚਨਾ ਦਿੱਤੀ। ਪੁਲਸ ਮੁਤਾਬਕ ਸ਼ੁੱਕਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

Babita

This news is Content Editor Babita