ਮਾਲ ਗੱਡੀ ਨਾਲ ਟਕਰਾਉਣ ਕਾਰਨ ਵਿਅਕਤੀ ਦੀ ਮੌਤ

09/24/2017 6:01:25 PM

ਬੁਢਲਾਡਾ(ਬਾਂਸਲ)— ਰੇਲਵੇ ਲਾਈਨ ਕਰੋਸ ਕਰਦੇ ਸਮੇਂ ਅਚਾਨਕ ਮਾਲ ਗੱਡੀ ਨਾਲ ਟਕਰਾ ਜਾਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਮਿਲਿਆ ਹੈ। ਚੌਕੀ ਇੰਚਾਰਜ ਸੋਦਾਗਰ ਸਿੰਘ ਨੇ ਦੱਸਿਆ ਕਿ ਪਸ਼ੂ ਹਸਪਤਾਲ ਵਿੱਚ ਕੰਮ ਕਰਦਾ ਨਰੇਸ਼ ਕੁਮਾਰ(40) ਪੁੱਤਰ ਸੁਰਜੀਤ ਰਾਮ ਐਤਵਾਰ ਸਵੇਰੇ ਕਿਸੇ ਕੰਮ ਧੰਦੇ ਲਈ ਰੇਲਵੇ ਲਾਈਨ ਕਰੋਸ ਕਰਨ ਲੱਗਿਆ ਤਾਂ ਅਚਾਨਕ ਮਾਲ ਗੱਡੀ ਨਾਲ ਟਰਕਾ ਗਿਆ, ਜਿਸ ਨਾਲ ਉਸ ਦੀ ਮੋਤ ਹੋ ਗਈ। ਪੁਲਸ ਨੇ ਪਰਿਵਾਰ ਦੇ ਮੈਂਬਰਾ ਦੇ ਬਿਆਨ ਤੇ ਧਾਰਾ 174 ਅਧੀਨ ਪੋਸਟ ਮਾਰਟਮ ਉਪਰੰਤ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।