ਮਾਮਲਾ ਬਰਮਾ ''ਚ ਔਰਤਾਂ ਤੇ ਬੱਚਿਆਂ ਦੇ ਹੋ ਰਹੇ ਕਤਲੇਆਮ ਦਾ : ਪ੍ਰਧਾਨ ਮੰਤਰੀ ਦੇ ਨਾਂ ਤਹਿਸੀਲਦਾਰ ਨੂੰ ਦਿੱਤਾ ਮੰਗ ਪੱਤਰ

09/07/2017 12:54:35 PM


ਮਾਲੇਰਕੋਟਲਾ (ਜ਼ਹੂਰ, ਸ਼ਹਾਬੂਦੀਨ) - ਬਰਮਾ 'ਚ ਔਰਤਾਂ ਤੇ ਬੱਚਿਆਂ ਸਮੇਤ ਹਜ਼ਾਰਾਂ ਮੁਸਲਮਾਨਾਂ ਦੇ ਕਤਲ ਨੂੰ ਰੋਕਣ ਲਈ ਮੁਸਲਿਮ ਫੈੱਡਰੇਸ਼ਨ ਆਫ ਪੰਜਾਬ ਨੇ ਪ੍ਰਧਾਨ ਐਡਵੋਕੇਟ ਮੁਬੀਨ ਫ਼ਾਰੂਕੀ ਦੀ ਅਗਵਾਈ ਹੇਠ ਤਹਿਸੀਲਦਾਰ ਸਿਰਾਜ ਅਹਿਮਦ ਨੂੰ ਪ੍ਰਧਾਨ ਮੰਤਰੀ ਮੋਦੀ ਦੇ ਨਾਂ ਮੰਗ ਪੱਤਰ ਦਿੱਤਾ ।  ਐਡਵੋਕੇਟ ਮੁਬੀਨ ਫ਼ਾਰੂਕੀ ਨੇ ਦੱਸਿਆ ਕਿ ਉਥੋਂ ਦੀ ਫੌਜ ਵੱਲੋਂ ਹਰ ਰੋਜ਼ ਮੁਸਲਮਾਨਾਂ ਦਾ ਕਤਲੇਆਮ ਕੀਤਾ ਜਾ ਰਿਹਾ ਹੈ । ਜਿਸ ਨੂੰ ਰੋਕਣ ਲਈ ਭਾਰਤ ਸਰਕਾਰ ਠੋਸ ਕਦਮ ਚੁੱਕੇ, ਰੋਹਿੰਗਾ ਮੁਸਲਮਾਨ ਜੋ ਕਿ ਸਦੀਆਂ ਤੋਂ ਬਰਮਾ ਵਿਚ ਰਹਿ ਰਹੇ ਹਨ 'ਤੇ ਹੋ ਰਹੇ ਜ਼ੁਲਮ ਅਤੇ ਕਤਲੇਆਮ ਨੂੰ ਅਮਨ ਪਸੰਦ ਇਨਸਾਨ ਬਰਦਾਸ਼ਤ ਨਹੀਂ ਕਰ ਸਕਦਾ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਰੋਹਿੰਗਾ ਮੁਸਲਮਾਨਾਂ ਨੂੰ ਉਥੋਂ ਦੀ ਫੌਜ ਦੇ ਜ਼ੁਲਮਾਂ ਤੋਂ ਬਚਾ ਕੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰੇ, ਧਰਮ ਨਿਰਪੱਖਤਾ ਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨਾ ਸਾਡੇ ਦੇਸ਼ ਦੀ ਪ੍ਰੰਪਰਾ ਰਹੀ ਹੈ । ਤੁਰਕੀ, ਅਫਗਾਨਿਸਤਾਨ, ਮਲੇਸ਼ੀਆ ਆਦਿ ਦੇਸ਼ਾਂ ਨੇ ਵੀ ਬਰਮਾ ਵਿਖੇ ਹੋ ਰਹੇ ਮੁਸਲਮਾਨਾਂ 'ਤੇ ਜ਼ੁਲਮਾਂ ਖਿਲਾਫ ਆਵਾਜ਼ ਚੁੱਕੀ ਹੈ ।
ਇਸ ਮੌਕੇ ਹਾਜੀ ਜਮੀਲ, ਅਖਤਰ ਅਬਦਾਲੀ, ਲਿਆਕਤ, ਮੁਹੰਮਦ ਸ਼ਫੀਕ, ਮੁਜੀਬ, ਇਮਰਾਨ ਅਬਦਾਲੀ, ਈਸ਼ਵਰ ਖਾਂ, ਮੁਹੰਮਦ ਸਿੱਦੀਕ, ਮੁਹੰਮਦ ਸੁਲਤਾਨ, ਮੁਹੰਮਦ ਤਾਰਿਕ, ਬਬਲੀ, ਮੁਹੰਮਦ ਇਰਸ਼ਾਦ ਆਦਿ ਵੀ ਹਾਜ਼ਰ ਸਨ ।