ਚੰਡੀਗੜ੍ਹ 'ਚ ਖੁੱਲ੍ਹਿਆ ਪਹਿਲਾ 'ਮਮਾ ਮਿਲਕ ਬੈਂਕ', ਹੁਣ ਨਵਜਨਮੇ ਬੱਚਿਆਂ ਨੂੰ ਮੁਫ਼ਤ ਮਿਲੇਗਾ ਮਾਂ ਦਾ ਦੁੱਧ

05/08/2022 10:50:25 AM

ਚੰਡੀਗੜ੍ਹ (ਅਰਚਨਾ) : ਜਨਮ ਤੋਂ ਬਾਅਦ ਪਹਿਲੇ ਘੰਟੇ 'ਚ ਮਾਂ ਦਾ ਦੁੱਧ ਪੀਣ ਵਾਲੇ ਬੱਚਿਆਂ ਦੀ ਰੋਗ ਨਾਲ ਲੜਨ ਦੀ ਸਮਰੱਥਾ ਤਾਂ ਵੱਧਦੀ ਹੀ ਹੈ, ਤਿੰਨ ਸਾਲ ਦੀ ਉਮਰ ਤੱਕ ਲਗਾਤਾਰ ਇਸ ਪੌਸ਼ਟਿਕ ਦੁੱਧ ਦਾ ਸੇਵਨ ਕਰਨ ਵਾਲੇ ਬੱਚਿਆਂ ਦਾ ਦਿਮਾਗ, ਅੱਖਾਂ ਅਤੇ ਸਰੀਰਕ ਵਿਕਾਸ ਉਨ੍ਹਾਂ ਬੱਚਿਆਂ ਦੇ ਮੁਕਾਬਲੇ ਵਿਚ ਤੇਜ਼ ਰਫ਼ਤਾਰ ਨਾਲ ਹੁੰਦਾ ਹੈ, ਜੋ ਡੱਬੇ ਵਾਲਾ ਦੁੱਧ ਪੀਂਦੇ ਹਨ। ਮਾਂ ਦੇ ਦੁੱਧ ਵਿਚ ਪੌਸ਼ਟਿਕ ਪਦਾਰਥ ਬੱਚੇ ਦੇ ਸਰੀਰ ਲਈ ਵਾਈਟ ਗੋਲਡ ਦਾ ਕੰਮ ਕਰਦੇ ਹਨ ਪਰ ਅਜਿਹੇ ਬਹੁਤ ਸਾਰੇ ਨਵਜਨਮੇ ਬੱਚੇ ਹੁੰਦੇ ਹਨ, ਜੋ ਸਮੇਂ ਤੋਂ ਪਹਿਲਾਂ ਜਨਮ ਲੈ ਲੈਂਦੇ ਹਨ ਅਤੇ ਉਨ੍ਹਾਂ ਦੀ ਮਾਂ ਹਾਈ ਰਿਸਕ ਮਦਰ ਹੋਣ ਕਾਰਨ ਆਪਣੇ ਦੁਲਾਰੇ ਨੂੰ ਦੁੱਧ ਨਹੀਂ ਪਿਆ ਸਕਦੀ। ਅਜਿਹੇ ਬੱਚਿਆਂ ਨੂੰ ਮਾਂ ਦਾ ਪੌਸ਼ਟਿਕ ਦੁੱਧ ਮੁਹੱਈਆ ਕਰਵਾਉਣ ਵਿਚ ਮਦਰ ਮਿਲਕ ਬੈਂਕ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਵੱਡੀ ਵਾਰਦਾਤ, ਹੇਅਰ ਡਰੈੱਸਰ ਦਾ ਉਸਤਰੇ ਨਾਲ ਗਲਾ ਵੱਢ ਕੀਤਾ ਕਤਲ

ਇਸ ਕਾਰਨ ਬੇਦੀ ਹਸਪਤਾਲ ਵਿਚ ਉੱਤਰ ਭਾਰਤ ਦੇ ਪਹਿਲੇ ‘ਮਮਾ ਮਿਲਕ ਬੈਂਕ’ ਦੀ ਸ਼ੁਰੂਆਤ ਕੀਤੀ ਗਈ ਹੈ। ਇਹ ਗੱਲ ਟ੍ਰਾਈਸਿਟੀ ਦੇ ਮਸ਼ਹੂਰ ਬੱਚਾ ਰੋਗ ਮਾਹਰ ਡਾ. ਵਿਕਰਮ ਬੇਦੀ ਨੇ ਕਹੀ। ਡਾ. ਬੇਦੀ ਨੇ ਵਿਸ਼ੇਸ਼ ਗੱਲਬਾਤ ਵਿਚ ਦੱਸਿਆ ਕਿ ਦੇਸ਼ ਵਿਚ ਹਰ ਸਾਲ 35 ਲੱਖ ਬੱਚੇ ਸਮੇਂ ਤੋਂ ਪਹਿਲਾਂ ਜਨਮ ਲੈਂਦੇ ਹਨ ਅਤੇ ਬਹੁਤ ਸਾਰੇ ਬੱਚੇ ਮਾਂ ਦੇ ਦੁੱਧ ਦੀ ਕਮੀ ਕਾਰਨ ਜਨਮ ਤੋਂ ਕੁੱਝ ਘੰਟਿਆਂ ਬਾਅਦ ਹੀ ਮੌਤ ਦੀ ਨੀਂਦ ਸੌਂ ਜਾਂਦੇ ਹਨ। ਜੇਕਰ ਅਜਿਹੇ ਬੱਚਿਆਂ ਨੂੰ ਮਾਂ ਦਾ ਦੁੱਧ ਪੀਣ ਲਈ ਮਿਲੇਗਾ ਤਾਂ ਉਨ੍ਹਾਂ ਦੇ ਸਰੀਰ ਵਿਚ ਬੀਮਾਰੀਆਂ ਨਾਲ ਲੜਨ ਦੀ ਤਾਕਤ ਵਧੇਗੀ ਅਤੇ ਉਹ ਵੀ ਦੂਜੇ ਬੱਚਿਆਂ ਵਾਂਗ ਸਾਹ ਲੈ ਸਕਣਗੇ।

ਇਹ ਵੀ ਪੜ੍ਹੋ : ਹਾਈਕੋਰਟ ਵੱਲੋਂ ਭਾਜਪਾ ਆਗੂ ਤਜਿੰਦਰ ਪਾਲ ਬੱਗਾ ਮਾਮਲੇ ਦੀ ਸੁਣਵਾਈ ਮੰਗਲਵਾਰ ਤੱਕ ਮੁਲਤਵੀ
ਬੱਚਾ ਮੌਤ ਦਰ ਨੂੰ 26 ਤੋਂ ਘਟਾ ਕੇ ਕਰਨਾ ਹੈ 12 : ਡਾ. ਵਿਕਰਮ ਬੇਦੀ
ਡਾ. ਬੇਦੀ ਨੇ ਦੱਸਿਆ ਕਿ ਅੱਜ ਦੇਸ਼ ਵਿਚ ਬੱਚਾ ਮੌਤ ਦਰ 26/1000 ਹੈ ਅਤੇ ਵਿਸ਼ਵ ਸਿਹਤ ਸੰਗਠਨ ਦਾ ਟੀਚਾ ਹੈ ਕਿ 2030 ਤੱਕ ਇਸ ਦਰ ਨੂੰ ਘਟਾ ਕੇ 12/1000 ਲੈ ਕੇ ਆਉਣਾ ਹੈ ਅਤੇ ਇਸ ਲਈ ਨਵਜਨਮੇ ਬੱਚਿਆਂ ਨੂੰ ਮਾਂ ਦਾ ਦੁੱਧ ਮੁਹੱਈਆ ਕਰਵਾਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਦੇਸ਼ ਵਿਚ ਪਹਿਲੇ ਹਿਊਮਨ ਮਿਲਕ ਬੈਂਕ ਦੀ ਸ਼ੁਰੂਆਤ 1989 ਵਿਚ ਹੋਈ ਸੀ, ਜਦੋਂ ਕਿ ਬ੍ਰਾਜ਼ੀਲ ਵਿਚ 1985 ਵਿਚ ਪਹਿਲਾ ਮਿਲਕ ਬੈਂਕ ਸ਼ੁਰੂ ਕੀਤਾ ਗਿਆ ਸੀ। ਬ੍ਰਾਜ਼ੀਲ ਵਿਚ ਮਿਲਕ ਬੈਂਕਾਂ ਦੀ ਗਿਣਤੀ 2000 ਨੂੰ ਪਾਰ ਕਰ ਚੁੱਕੀ ਹੈ ਪਰ ਸਾਡੇ ਦੇਸ਼ ਵਿਚ ਸਿਰਫ਼ 40 ਮਿਲਕ ਬੈਂਕ ਹੀ ਖੁੱਲ੍ਹ ਸਕੇ ਹਨ। ਅਧਿਐਨਾਂ ਦੀ ਰਿਪੋਰਟ ਕਹਿੰਦੀ ਹੈ ਕਿ ਬ੍ਰਾਜ਼ੀਲ ਵਿਚ ਮਿਲਕ ਬੈਂਕਾਂ ਦੀ ਗਿਣਤੀ ਵੱਧਣ ਤੋਂ ਬਾਅਦ ਇਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀਆਂ ਮੌਤਾਂ ਵਿਚ 71 ਫ਼ੀਸਦੀ ਕਮੀ ਦੇਖਣ ਨੂੰ ਮਿਲੀ ਹੈ। ਸਿਰਫ਼ ਇੰਨਾ ਹੀ ਨਹੀਂ, ਯੂ. ਐੱਸ. ਸਟੱਡੀ ਦੀ ਮੰਨੀਏ ਤਾਂ ਮਦਰ ਮਿਲਕ ਬੈਂਕ ਕਾਰਨ ਪ੍ਰੀਮੈਚਿਓਰ ਬੱਚਿਆਂ ਦੇ ਖ਼ਰਚ ਵਿਚ 8000 ਡਾਲਰ ਘੱਟ ਖ਼ਰਚ ਹੁੰਦੇ ਹਨ ਕਿਉਂਕਿ ਬੱਚਿਆਂ ਨੂੰ ਅੱਖ, ਦਿਮਾਗ ਅਤੇ ਬੀਮਾਰੀ ਦੇ ਇਲਾਜ ’ਤੇ ਲਾਉਣੇ ਨਹੀਂ ਪੈਂਦੇ। ਪੀ. ਜੀ. ਆਈ., ਜੀ. ਐੱਮ. ਸੀ. ਐੱਚ.-32 ਵਿਚ ਮਿਲਕ ਬੈਂਕ ਜ਼ਰੂਰ ਹਨ ਪਰ ਉੱਥੇ ਮਾਂ ਦੇ ਦੁੱਧ ਨੂੰ ਲਿਕਵਿਡ ਰੂਪ ਵਿਚ ਸਟੋਰ ਕੀਤਾ ਜਾਂਦਾ ਹੈ ਪਰ ‘ਮਮਾ ਮਿਲਕ ਬੈਂਕ’ ਵਿਚ ਮਾਂ ਦਾ ਦੁੱਧ ਪੂਰੇ ਸਾਲ ਲਈ ਸੁਰੱਖਿਅਤ ਕਰਨ ਲਈ ਪਾਊਡਰ ਰੂਪ ਵਿਚ ਤਬਦੀਲ ਕੀਤਾ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News