ਮਾਲਵੇ ਦੇ ਲੋਕਾਂ ਨੇ ਥਾਲੀਆਂ, ਤਾਲੀਆਂ ਵਜਾ ਕੋਰੋਨਾ ਵਿਰੁੱਧ ਲੜਣ ਵਾਲਿਆਂ ਦਾ ਕੀਤਾ ਸਵਾਗਤ (ਤਸਵੀਰਾਂ)

03/22/2020 6:42:37 PM

ਮਾਲਵਾ (ਰਿਣੀ, ਆਵਲਾ, ਸੇਤਿਆ) - ਮਾਲਵੇ ਜ਼ਿਲੇ ਦੇ ਵੱਖ-ਵੱਖ ਸ਼ਹਿਰਾਂ ’ਚ ਰਹਿ ਰਹੇ ਲੋਕਾਂ ਵਲੋਂ ਜਿਥੇ ਅੱਜ ਜਨਤਾ ਕਰਫਿਊ ਨੂੰ ਪੂਰਨ ਸਮਰਥਨ ਦਿੱਤਾ ਗਿਆ, ਉਥੇ ਹੀ ਉਨ੍ਹਾਂ ਵਲੋਂ ਕੋਰੋਨਾ ਵਿਰੁੱਧ ਲੜਣ ਵਾਲਿਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ। ਜਨਤਾ ਕਰਫਿਊ ਤੋਂ ਬਾਅਦ ਸਾਰੇ ਲੋਕਾਂ ਨੇ ਆਪਣੇ ਘਰਾਂ ਦੇ ਬਾਹਰ ਨਿਕਲ ਕੇ ਖੂਬ ਤਾੜੀਆਂ, ਥਾਲੀਆਂ ਦੇ ਨਾਲ-ਨਾਲ ਬੈਂਡ ਵੀ ਵਜਾਏ। ਦੱਸ ਦੇਈਏ ਕਿ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਜਿਥੇ ਜਨਤਕ ਕਰਫਿਊ ਦਾ ਭਰਪੂਰ ਸਮਰਥਨ ਕੀਤਾ ਗਿਆ। ਉਥੇ ਲੋਕਾਂ ਨੇ ਮੁਹੱਲਿਆਂ ਵਿਚ ਨਿਕਲ ਕਤਾਰਾਂ ਬਣਾ ਗੇਟਾਂ ਅਗੇ ਖੜੇ ਹੋ ਤਾੜੀਆਂ ਅਤੇ ਥਾਲੀਆਂ ਵਜਾ ਕੋਰੋਨਾ ਵਿਰੁੱਧ ਲੜਣ ਵਾਲਿਆਂ ਦਾ ਸਵਾਗਤ ਕੀਤਾ ਗਿਆ। ਸ਼ਹਿਰ ਵਿਚ ਸ਼ਾਮ ਤਕ ਜਨਤਕ ਕਰਫਿਊ ਦਾ ਅਸਰ ਦਿਖਾਈ ਦਿੰਦਾ ਰਿਹਾ। ਮੁਕਤਸਰ ਤੋਂ ਇਲਾਵਾ ਬਠਿੰਡਾ, ਕੋਟਕਪੂਰਾ, ਗੁਰੂਹਰਸਹਾਏ, ਜਲਾਲਾਬਾਦ ਆਦਿ ਦੇ ਲੋਕਾਂ ਨੇ ਵੱਡੀ ਗਿਣਤੀ ’ਚ ਇਕੱਠੇ ਹੋ ਕੇ ਕੋਰੋਨਾ ਵਿਰੁੱਧ ਲੜਣ ਵਾਲਿਆਂ ਦਾ ਸਵਾਗਤ ਕੀਤਾ।

PunjabKesariਲੌਂਗੋਵਾਲ (ਵਸ਼ਿਸ਼ਟ)- ਕੋਰੋਨਾ ਵਾਇਰਸ ਦੇ ਕਾਰਨ ਲਗਾਏ ਗਏ ਜਨਤਾ ਕਰਫਿਉ ਦੌਰਾਨ ਲੌਂਗੋਵਾਲ ਕਸਬੇ ਦੇ ਬਾਜ਼ਾਰ ਪੂਰੀ ਤਰ੍ਹਾਂ ਸੁੰਨਸਾਨ ਦੇਖੇ ਗਏ। ਇਸ ਜਨਤਕ ਕਰਫ਼ਿਊ ਦੌਰਾਨ ਹਰ ਤਰਾ਼ ਦੀਆਂ ਦੁਕਾਨਾਂ, ਸ਼ੋ-ਰੂਮ, ਸਬਜ਼ੀ ਦੀਆਂ ਦੁਕਾਨਾਂ ਰੇਹੜੀਆਂ, ਹੋਟਲ, ਢਾਬੇ, ਮੈਡੀਕਲ ਸਟੋਰ, ਕਰਿਆਨਾ ਸਟੋਰ ਆਦਿ ਪੂਰੀ ਤਰ੍ਹਾਂ ਬੰਦ ਰਹੇ। ਸ਼ਾਮ 5 ਵਜੇ ਲੋਕਾਂ ਨੇ ਆਪਣੇ ਆਪਣੇ ਘਰਾਂ ਦੇ ਬਾਹਰ ਆ ਕੇ ਥਾਲੀਆਂ ਤਾਲੀਆਂ ਅਤੇ ਘੰਟੀਆਂ ਵਜਾ ਕੇ ਮੈਡੀਕਲ ਟੀਮਾਂ ਅਤੇ ਹੋਰਨਾਂ ਵਲੋਂ ਲੋਕਾਂ ਦਾ ਧੰਨਵਾਦ ਕੀਤਾ। ਗੋਬਿੰਦ ਵਿਹਾਰ ਕਾਲੋਨੀ ਵਿਚ ਵੀ ਆਪਣੇ ਘਰਾਂ ਦੇ ਅੱਗੇ ਲਾ ਕੇ ਮਿਊਜ਼ਿਕ ਸਿਸਟਮ ਰਾਹੀਂ ਸੰਖਨਾਦ ਘੰਟੀਆਂ ਵਜਾ ਕੇ ਇਸ ਰਸਮ ਨੂੰ ਪੂਰਾ ਕੀਤਾ।

PunjabKesari

ਜਲਾਲਾਬਾਦ (ਮਿੱਕੀ) - ਕੋਰੋਨਾ ਨੂੰ ਲੈ ਕੇ ਲਗਾਏ ਜਨਤਾ ਕਰਫਿਊ ਦੌਰਾਨ ਜਿੱਥੇ ਸਰਹੱਦੀ ਖੇਤਰ ਅੰਦਰ ਲੋਕਾਂ ਨੇ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ ਕੀਤਾ, ਉਥੇ ਸ਼ਾਮ 5 ਵਜੇ ਲੋਕਾਂ ਨੇ ਥਾਲੀਆਂ ਵਜਾ ਸਿਹਤ ਸੇਵਾਵਾਂ ਨਿਭਾਅ ਰਹੇ ਡਾਕਟਰਾਂ ਅਤੇ ਪੁਲਸ ਕਰਮਚਾਰੀਆਂ ਦੀ ਹੌਂਸਲਾ ਹਫਜਾਈ ਕੀਤੀ। ਇਸ ਦੌਰਾਨ ਛੋਟੇ-ਛੋਟੇ ਬੱਚੇ ਕਾਫੀ ਉਤਸ਼ਾਹਿਤ ਦਿਖਾਈ ਦਿੱਤੇ ਅਤੇ ਹਰ ਵਰਗ ਨੇ ਕੋਰੋਨਾ ਵਾਇਰਸ ਦੇ ਖਤਰੇ ਦੌਰਾਨ ਚੜ੍ਹਦੀ ਕਲਾ 'ਚ ਹੋਣ ਦਾ ਸਬੂਤ ਦਿੱਤਾ।

PunjabKesari

ਰਾਜਪੁਰਾ (ਮਸਤਾਨਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵੱਲੋਂ ਦਿੱਤੀ ਗਈ ਦਾਤਾ ਮੁਤਾਬਕ ਅੱਜ ਸ਼ਾਮ ਨੂੰ ਪੰਜ ਵਜਦੇ ਹੀ ਲੋਕ ਆਪਣੇ ਘਰਾਂ ਦੀ ਬਾਲਕੋਨੀ ਵਿੱਚ ਆ ਗਏ ਆ ਗਏ ਅਤੇ ਜ਼ੋਰ-ਜ਼ੋਰ ਦੀ ਤਾੜੀਆਂ, ਥਾਲੀਆਂ ਅਤੇ ਘੰਟੀਆਂ ਵਜਾਉਣ ਲੱਗ ਪਏ। ਇਨ੍ਹਾਂ ਸੰਘਣੀਆਂ ਵਜਾਉਣ ਵਾਲਿਆਂ ਵਿੱਚ ਬਜ਼ੁਰਗ ਬੱਚੇ ਔਰਤਾਂ, ਕੁੜੀਆਂ ਸਾਰੇ ਸ਼ਾਮਲ ਸਨ। ਇਸ ਦੌਰਾਨ ਲੋਕਾਂ ਵਿਚ ਬਹੁਤ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਸਾਰੇ ਲੋਕ ਨਰਿੰਦਰ ਮੋਦੀ ਜੀ ਵਲੋਂ ਕੀਤੇ ਗਏ ਸਪੈਸ਼ਲ ਦਾ ਦਿਲੋਂ ਸਵਾਗਤ ਕਰ ਰਹੇ ਹਨ ਅਤੇ ਸਾਰੇ ਲੋਕੀ ਇਸ ਜਨਤਾ ਕਰਫਿਊ ਦਾ ਵੀ ਪੂਰਾ ਦਿਲੋਂ ਸਮਰਥਨ ਦੇ ਰਹੇ ਸਨ।

ਮੋਗਾ (ਸੰਦੀਪ ਸ਼ਰਮਾ) - ਕੋਰੋਨਾ ਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਜਨਤਾ ਕਰਫਿਊ ਦੀ ਅਪੀਲ ਕੀਤੀ, ਉਥੇ ਹੀ ਉਨ੍ਹਾਂ ਵਾਤਾਵਰਣ ’ਚ ਫੈਲੇ ਬੀਮਾਰੀਆਂ ਫੈਲਾਉਣ ਵਾਲੇ ਕੀਟਾਣੂਆਂ ਨੂੰ ਨਸ਼ਟ ਕਰਨ ਲਈ ਸ਼ਾਮ 5 ਵਜੇ ਤੋਂ 5 ਮਿੰਟ ਤੱਕ ਤਾੜੀਆਂ, ਭਾਂਡੇ ਖੜਕਾਉਣ ਅਤੇ ਸ਼ੰਖ਼ ਵਜਾਉਣ ਦੀ ਅਪੀਲ ਕੀਤੀ। ਇਸ ਨਾਲ ਵਾਤਾਵਰਣ ’ਚ ਕੰਪੇਨ ਪੈਦਾ ਹੋਵੇ ਅਤੇ ਕੰਪਨ ਨਾਲ ਵਾਤਾਵਰਣ ’ਚ ਫੈਲੇ ਵਿਸ਼ਾਣੂਆਂ ਅਤੇ ਜਰਾਸੀਨ ਖਤਮ ਹੋ ਸਕਣ।  ਕਰਫਿਊ ਦੌਰਾਨ ਲੋਕਾਂ ਵਲੋਂ ਜ਼ਿਲੇ ਦੇ ਵੱਖ-ਵੱਖ ਕਸਬਿਆਂ ’ਚ ਤਾੜੀਆਂ ਵਜਾਈਆਂ, ਭਾਂਡੇ ਖੜਕਾਏ ਅਤੇ ਸ਼ੰਖ ਵੀ ਵਜਾਏ ਗਏ।


rajwinder kaur

Content Editor

Related News