ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਦਾ ਲੁਕ ਆਊਟ ਨੋਟਿਸ ਜਾਰੀ

10/10/2019 7:21:12 PM

ਜਲੰਧਰ-ਫਾਰਮਾ ਕੰਪਨੀ ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਮਾਲਵਿੰਦਰ ਸਿੰਘ ਦੀ ਗ੍ਰਿਫਤਾਰੀ ਲਈ ਅੱਜ ਪੁਲਸ ਵਲੋਂ ਲੁਕ ਆਊਟ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਰੈਲੀਗੇਅਰ ਫਿਨਵੇਸਟ ਦੀ ਸ਼ਿਕਾਇਤ ਉਤੇ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਰੈਲੀਗੇਅਰ ਫਿਨਵੇਸਟ ਦਾ ਦੋਸ਼ ਹੈ ਕਿ ਮਾਲਵਿੰਦਰ ਸਿੰਘ ਅਤੇ ਉਸਦੇ ਭਰਾ ਸ਼ਿਵਿੰਦਰ ਸਿੰਘ ਨੇ ਉਨ੍ਹਾਂ ਨਾਲ ਧੋਖਾਧੜੀ ਅਤੇ ਠੱਗੀ ਕੀਤੀ ਹੈ। ਜਿਸ ਆਧਾਰ ਉਤੇ ਦਿੱਲੀ ਪੁਲਸ ਵਲੋਂ ਅੱਜ ਸਵੇਰੇ ਸ਼ਿਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। 
ਇਥੇ ਇਹ ਵੀ ਦੱਸਦਇਏ ਕਿ ਹਲੇ ਬੀਤੇ ਕੱਲ ਹੀ ਦਿੱਲੀ ਹਾਈ ਕੋਰਟ ਨੇ ਰੈਨਬੈਕਸੀ ਲੈਬਾਰਟਰੀ ਦੇ ਨੁਮਾਇੰਦੇ ਮਲਵਿੰਦਰ ਅਤੇ ਸ਼ਵਿੰਦਰ ਸਿੰਘ ਖਿਲਾਫ ਜਾਪਾਨੀ ਦਵਾ ਕੰਪਨੀ ਦਾਇਚੀ ਸਾਂਕਓ ਦੇ ਪੱਖ ਵਿਚ 3,500 ਕਰੋੜ ਰੁਪਏ ਦੀ ਡਿਕਰੀ ਨੂੰ ਲਾਗੂ ਕਰਨ ਸਬੰਧੀ ਮਾਮਲੇ ’ਚ ਰਾਧਾ ਸੁਆਮੀ ਸਤਿਸੰਗ ਬਿਆਸ (ਆਰ. ਐੱਸ. ਐੱਸ. ਬੀ.) ਮੁਖੀ ਗੁਰਿੰਦਰ ਸਿੰਘ ਢਿੱਲੋਂ ਸਣੇ ਤੀਜੇ ਪੱਖ ਦੇ 55 ਲੋਕਾਂ ਨੂੰ ਉਨ੍ਹਾਂ ’ਤੇ ਆਰ. ਐੱਚ. ਸੀ. ਹੋਲਡਿੰਗ ਕੰਪਨੀ ਦੇ ਬਕਾਇਆਂ ਦੀ ਰਾਸ਼ੀ ਅਦਾਲਤ ਵਿਚ ਜਮ੍ਹਾ ਕਰਾਉਣ ਦਾ ਬੁੱਧਵਾਰ ਨੂੰ ਹੁਕਮ ਦਿੱਤਾ। ਆਰ. ਐੱਚ. ਸੀ. ਹੋਲਡਿੰਗ ਮਾਲਵਿੰਦਰ ਤੇ ਸ਼ਿਵਿੰਦਰ ਸਿੰਘ ਭਰਾਵਾਂ ਦੀ ਹੈ।

Arun chopra

This news is Content Editor Arun chopra