ਮਲੂਕਪੁਰਾ ''ਚ ਖਾਲਿਸਤਾਨ ਸਮਰਥਕ ਪੋਸਟਰ ਲੱਗਣ ਕਾਰਨ ਮਚੀ ਹਫੜਾ-ਦਫੜੀ

07/03/2020 1:32:57 PM

ਅਬੋਹਰ (ਸੁਨੀਲ)-ਅਬੋਹਰ-ਮਲੋਟ ਰੋਡ 'ਤੇ ਸਥਿਤ ਬੱਲੂਆਣਾ ਵਿਧਾਨ ਸਭਾ ਖੇਤਰ ਦੇ ਪਿੰਡ ਮਲੂਕਪੁਰਾ 'ਚ ਖਾਲਿਸਤਾਨ ਸਮਰਥਕ ਪੋਸਟਰ ਲੱਗਣ ਕਾਰਣ ਨੇੜੇ-ਤੇੜੇ ਦੇ ਖੇਤਰ 'ਚ ਹਫੜਾ-ਦਫੜੀ ਮਚ ਗਈ। ਸੂਚਨਾ ਮਿਲਣ 'ਤੇ ਸਦਰ ਥਾਣਾ ਪੁਲਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਵਰਣਨਯੋਗ ਹੈ ਕਿ ਖਾਲਿਸਤਾਨ ਸਮਰਥਕਾਂ ਵਲੋਂ ਰਿਫੈਂਡਰਮ-2020 ਦੇ ਐਲਾਨ ਦੌਰਾਨ ਅੱਜ ਲੱਗੇ ਪੋਸਟਰਾਂ ਨਾਲ ਲੋਕਾਂ 'ਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਆਈਸੋਲੇਸ਼ਨ ਵਾਰਡ 'ਚ ਤਾਇਨਾਤ ਨਰਸ ਰਾਤ ਸਮੇਂ ਆਪਣੇ ਪਤੀ ਨੂੰ ਮਿਲਣ ਕਾਰਨ ਵਿਵਾਦਾਂ 'ਚ ਘਿਰੀ

ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਕਿਸੇ ਅਣਪਛਾਤੇ ਵਿਅਕਤੀ ਵਲੋਂ ਮਲੋਟ ਰੋਡ 'ਤੇ ਸਥਿਤ ਪਿੰਡ ਮਲੂਕਪੁਰਾ ਦੀਆਂ ਵੱਖ-ਵੱਖ ਕੰਧਾਂ 'ਤੇ ਖਾਲਿਸਤਾਨ ਸਮਰਥਕ ਪੋਸਟਰ ਲਾ ਦੇਣ ਨਾਲ ਨੇੜੇ-ਤੇੜੇ ਦੇ ਖੇਤਰ 'ਚ ਹੜਕੰਪ ਮਚ ਗਿਆ। ਮਾਮਲੇ ਦੀ ਸੂਚਨਾ ਮਿਲਣ 'ਤੇ ਸਦਰ ਥਾਣਾ ਦੇ ਸਹਾਇਕ ਸਬ-ਇੰਸਪੈਕਟਰ
ਕੁਲਵੰਤ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾਂਦਾ ਹੈ ਕਿ ਪੁਲਸ ਵਲੋਂ ਪਿੰਡ ਦੇ ਸ੍ਰੀ ਗੁਰਦੁਆਰਾ ਸਾਹਿਬ ਅਤੇ ਬੈਂਕ ਸਮੇਤ ਹੋਰ ਥਾਵਾਂ 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਚੈੱਕ ਕਰ ਕੇ ਮੁਲਜ਼ਮ ਦੀ ਪਛਾਣ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ। ਪੁਲਸ ਉਪ ਕਪਤਾਨ ਬੱਲੂਆਣਾ ਅਵਤਾਰ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਉਪ ਕਪਤਾਨ ਅਵਤਾਰ ਸਿੰਘ ਨੇ ਕਿਹਾ ਕਿ ਖੇਤਰ 'ਚ ਸਥਿਤੀ ਪੂਰੀ ਤਰ੍ਹਾਂ ਕੰਟਰੋਲ 'ਚ ਹੈ ਅਤੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।

Shyna

This news is Content Editor Shyna