ਸ਼ਿਕਾਇਤ ਦੇਣ ਥਾਣੇ ਪੁੱਜੀ ਭੂਆ ਸਮੇਤ ਬੱਚੀ ''ਤੇ ਪੁਲਸ ਨੇ ਢਾਹੇ ਤਸ਼ੱਦਦ, ਲਗਾਇਆ ਕਰੰਟ

05/23/2020 12:20:49 PM

ਮਲੋਟ (ਜੁਨੇਜਾ, ਕਾਠਪਾਲ) : ਬੇਸ਼ੱਕ ਪੁਲਸ ਇਸ ਵੇਲੇ ਕੋਰੋਨਾ ਦੇ ਖਾਤਮੇ ਦੀ ਚੱਲ ਰਹੀ ਜੰਗ 'ਚ ਮੋਹਰਲੀਆਂ ਸਫਾ 'ਚ ਸ਼ਾਨਦਾਰ ਭੂਮਿਕਾ ਨਿਭਾ ਰਹੀ ਹੈ ਪਰ ਇਸ ਦੇ ਨਾਲ-ਨਾਲ ਅਜਿਹੀਆਂ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਜਿਸ ਨਾਲ ਪੁਲਸ ਦੇ ਅਕਸ ਨੂੰ ਢਾਹ ਲੱਗ ਰਹੀ ਹੈ। ਤਾਜ਼ਾ ਮਾਮਲਾ ਮਲੋਟ ਤੋਂ ਸਾਹਮਣੇ ਆਇਆ ਹੈ।

ਇਹ ਵੀ ਪੜ੍ਹੋ : ਲਾੜੇ ਦੇ ਪਰਿਵਾਰਕ ਮੈਂਬਰਾਂ ਅਤੇ ਮਹੰਤਾਂ 'ਚ ਵਿਵਾਦ, ਚੱਲੇ ਇੱਟਾਂ-ਰੋੜ੍ਹੇ

ਮਲੋਟ ਦੇ ਸਿਵਲ ਹਸਪਤਾਲ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਬਿੰਦਰ ਕੌਰ ਵਾਸੀ ਵਾਸੀ ਤੂਤਾਂ ਵਾਲੀ ਨੇ ਦੱਸਿਆ ਉਸਦਾ ਭਰਾ ਸੁਖਚੈਣ ਸਿੰਘ ਪਿਛਲੇ ਦੋ ਮਹੀਨਿਆਂ ਤੋਂ ਗੁੰਮ ਹੈ। ਜਿਸ ਸਬੰਧੀ ਉਸਦੀ ਭਤੀਜੀ ਨੇ ਆਪਣੀ ਮਾਂ ਨੂੰ ਇਸ ਲਈ ਦੋਸ਼ੀ ਦੱਸਿਆ। ਬਿੰਦਰ ਕੌਰ ਅਨੁਸਾਰ ਉਸਨੇ ਆਪਣੀ 12-13 ਸਾਲਾਂ ਦੀ ਭਤੀਜੀ ਨੂੰ ਨਾਲ ਲੈਕੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ । ਇਸ ਤੋਂ ਬਾਅਦ ਪਹਿਲਾਂ ਤਾਂ ਪੁਲਸ ਨੇ ਉਸਦੀ ਭਰਜਾਈ ਨੂੰ ਪੁੱਛਗਿੱਛ ਲਈ ਬੁਲਾਇਆ ਪਰ ਬਾਅਦ 'ਚ ਉਨ੍ਹਾਂ ਨੂੰੰ ਕਿਹਾ ਕਿ ਉਹ ਥਾਣੇ ਆ ਕੇ ਬਿਆਨ ਲਿਖਾਉਣ। ਬਿੰਦਰ ਕੌਰ ਦਾ ਕਹਿਣਾ ਹੈ ਜਦੋਂ ਉਹ ਬਿਆਨ ਦਰਜ ਕਰਵਾਉਣ ਗਈ ਤਾਂ ਥਾਣਾ ਮੁਖੀ ਨੇ ਉਨ੍ਹਾਂ ਨੂੰ ਮਹਿਲਾ ਪੁਲਸ ਕਾਮਿਆਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਭੂਆ ਭਤੀਜੀ ਦੀਆਂ ਬਾਹਾਂ ਬੰਨ੍ਹ ਕਿ
ਬੇਰਹਿਮੀ ਕੁੱਟ-ਮਾਰ ਕੀਤੀ ਅਤੇ ਕਰੰਟ ਤੱਕ ਲਾਇਆ ਗਿਆ।

ਇਹ ਵੀ ਪੜ੍ਹੋ : ਜਲੰਧਰ 'ਚ 'ਕੋਰੋਨਾ' ਦਾ ਕਹਿਰ ਜਾਰੀ, 3 ਹੋਰ ਪਾਜ਼ੇਟਿਵ ਕੇਸਾਂ ਦੀ ਹੋਈ ਪੁਸ਼ਟੀ

ਇਸ ਸਬੰਧੀ ਨਾਬਾਲਗ ਕੁੜੀ ਦਾ ਕਹਿਣਾ ਸੀ ਮਹਿਲਾ ਪੁਲਸ ਕਰਮੀਆਂ ਨੇ ਉਸਦੀ ਬੇਰਹਿਮੀ ਨਾਲ ਕੁੱਟ-ਮਾਰ ਕੀਤੀ ਅਤੇ ਕੰਨ 'ਤੇ ਕਰੰਟ ਵੀ ਲਾਇਆ, ਜਿਸ ਕਰ ਕੇ ਉਨ੍ਹਾਂ ਨੂੰ ਸੁਣਾਈ ਨਹੀਂ ਦੇ ਰਿਹਾ। ਉਧਰ ਬੱਚੀ ਦੇ ਤਾਏ ਜੋਗਿੰਦਰ ਸਿੰਘ ਦਾ ਕਹਿਣਾ ਸੀ ਪੁਲਸ ਨੇ ਭੂਆ ਭਤੀਜੀ ਤੋਂ ਕਈ ਥਾਵਾਂ 'ਤੇ ਦਸਖਤ ਅਗੂੰਠੇ ਲਵਾ ਲਏ। ਪੁਲਸ ਨੇ ਬੱਚੀ ਅਤੇ ਉਸਦੀ ਭੂਆ ਨੂੰ ਉਸਦੇ ਸਾਹਮਣੇ ਜਲੀਲ ਕੀਤਾ ਜਦੋਂ ਉਸਨੇ ਵਿਰੋਧ ਕੀਤਾ ਤਾਂ ਥਾਣਾ ਮੁਖੀ ਨੇ ਉਸਨੂੰ ਵੀ ਕੇਸ 'ਚ ਫਸਾਉਣ ਦੀ ਧਮਕੀ ਦਿੱਤੀ।  

ਇਹ ਵੀ ਪੜ੍ਹੋ : ਅੰਮ੍ਰਿਤਸਰ : ਕੋਰੋਨਾ ਵਾਇਰਸ ਨਾਲ ਪੀੜਤ ਮਰੀਜ਼ ਦੀ ਹਾਲਤ ਗੰਭੀਰ

ਇਸ ਮਾਮਲੇ 'ਤੇ ਗੱਲਬਾਤ ਕਰਦਿਆਂ ਥਾਣਾ ਮੁਖੀ ਵਿਸ਼ਨ ਲਾਲ ਨੇ ਇਨ੍ਹਾਂ ਦੋਸ਼ਾਂ ਨੂੰ ਝੂਠ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਸਿਰਫ ਬੱਚੀ ਅਤੇ ਉਸਦੀ ਭੂਆ ਨੂੰ ਪੁੱਛਗਿੱਛ ਲਈ ਬੁਲਾਇਆ ਸੀ, ਜਿਸ ਤੋਂ ਪੁੱਛਗਿੱਛ ਮਹਿਲਾ ਸਬ-ਇੰਸਪਕੈਟਰ ਇੰਦਰਜੀਤ ਕੌਰ ਨੇ ਕੀਤੀ ਪਰ ਕਿਸੇ ਨੇ ਉਨ੍ਹਾਂ ਦੀ ਕੁੱਟ-ਮਾਰ ਨਹੀਂ ਕੀਤੀ। ਬੇਸ਼ੱਕ ਦੋਵਾਂ ਧਿਰਾਂ ਵਲੋਂ ਆਪੋ ਆਪਣੇ ਦਾਅਵੇ ਕੀਤੇ ਜਾ ਰਹੇ ਹਨ 12-13 ਸਾਲਾਂ ਦੀ ਨਾਬਾਲਗ ਕੁੜੀ ਨੂੰ ਪੂਰਾ ਦਿਨ ਥਾਣੇ 'ਚ ਰੱਖ ਕੇ ਪੁੱਛਗਿੱਛ ਕਰਨਾ ਵੀ ਪੂਰੀ ਤਰ੍ਹਾਂ ਗੈਰ ਕਾਨੂੰਨੀ ਹੈ।

 

Baljeet Kaur

This news is Content Editor Baljeet Kaur