ਮਲੋਟ : ਮੰਦਬੁੱਧੀ ਕੁੜੀ ਨਾਲ ਜਬਰ-ਜ਼ਨਾਹ

11/29/2019 6:07:36 PM

ਮਲੋਟ (ਜੁਨੇਜਾ) : ਥਾਣਾ ਸਿਟੀ ਦੀ ਪੁਲਸ ਨੇ ਇਕ ਮੰਦਬੁੱਧੀ ਕੁੜੀ ਨਾਲ ਜਬਰ ਜ਼ਨਾਹ ਕਰਨ ਦੇ ਮਾਮਲੇ 'ਚ ਮੁਹੱਲੇ ਦੇ ਹੀ ਇਕ ਲੜਕੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਲੜਕੀ ਦੀ ਮਾਤਾ ਵਲੋਂ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਉਸ ਦੀ 22 ਸਾਲ ਦੀ ਕੁੜੀ ਜੋ ਬਚਪਨ ਤੋਂ ਮੰਦਬੁੱਧੀ ਹੈ। ਉਹ ਕੱਲ ਸ਼ਾਮ ਘਰ ਨਹੀਂ ਸੀ ਜਿਸ 'ਤੇ ਉਸ ਦੀ ਭਾਲ ਕਰਨ ਲੱਗੀ ਤਾਂ ਸਾਹਮਣੇ ਘਰ ਵਾਲੀ ਗੁਆਂਢਣ ਨੇ ਦੱਸਿਆ ਕਿ ਕੁੜੀ ਨੂੰ ਗਲੀ ਦਾ ਹੀ ਮੁੰਡਾ ਮੋਟਰਸਾਈਕਲ 'ਤੇ ਬੈਠਾ ਕੇ ਲਿਜਾ ਰਿਹਾ ਸੀ। ਕੁੜੀ ਦੀ ਮਾਤਾ ਅਨੁਸਾਰ ਉਨ੍ਹਾਂ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਤਾਂ ਸ਼ੇਖੂ ਰੋਡ ਨੇੜੇ ਝਾੜੀਆਂ 'ਚ ਉਕਤ ਲੜਕਾ ਨਾਲ ਜਬਰ ਜ਼ਨਾਹ ਕਰ ਰਿਹਾ ਸੀ। ਪੁਲਸ ਨੇ ਦੋਸ਼ੀ ਵਿਰੁੱਧ ਜਬਰ ਜ਼ਨਾਹ ਕਰਨ ਦਾ ਮਾਮਲਾ ਦਰਜ ਕਰ ਦਿੱਤਾ ਹੈ।


Baljeet Kaur

Content Editor

Related News