ਮਾਲ ਖੁੱਲ੍ਹੇ ਪਰ ਨਹੀਂ ਦਿਖੇ ਗਾਹਕ, ਪੁਲਸ ਪੁੱਜੀ ਚੈਕਿੰਗ ਕਰਨ

06/09/2020 10:31:58 AM

ਲੁਧਿਆਣਾ (ਰਿਸ਼ੀ) : ਕੋਵਿਡ-19 ਦੌਰਾਨ ਕਰੀਬ 77 ਦਿਨਾਂ ਬਾਅਦ ਸੋਮਵਾਰ ਨੂੰ ਸ਼ਹਿਰ ਦੇ ਮਾਲ ਖੁੱਲ੍ਹੇ। ਉੱਥੇ ਗਾਹਕ ਤਾਂ ਨਜ਼ਰ ਨਹੀਂ ਆਏ ਪਰ ਪੁਲਸ ਟੀਮਾਂ ਚੈਕਿੰਗ ਕਰਨ ਜ਼ਰੂਰ ਪੁੱਜ ਗਈਆਂ। ਜਾਣਕਾਰੀ ਮੁਤਾਬਕ ਹਰ ਮਾਲ 'ਚ ਇਲਾਕਾ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਪੁਲਸ ਵੱਲੋਂ ਕੋਰੋਨਾ ਵਾਇਰਸ ਨਾਲ ਲੜਨ ਲਈ ਕੀਤੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਅਤੇ ਰੂਲਜ਼ ਫੋਲੋ ਕਰਨ ਦੀ ਚੈਕਿੰਗ ਕਰਨ ਦੇ ਨਾਲ-ਨਾਲ ਕਮੀਆਂ ਦੂਰ ਕਰਨ ਨੂੰ ਕਿਹਾ।

ਇਹ ਵੀ ਪੜ੍ਹੋ : ਪੰਜਾਬ 'ਚ ਇਕ ਮਹੀਨੇ ਅੰਦਰ ਕਰੋੜਾਂ ਦੀ ਸ਼ਰਾਬ ਪੀ ਗਏ ਪਿਆਕੜ, ਅੰਕੜੇ ਆਏ ਸਾਹਮਣੇ

ਮਾਲ 'ਚ ਐਂਟਰੀ ’ਤੇ ਹੀ ਬੁਖਾਰ ਚੈੱਕ ਕੀਤਾ ਜਾ ਰਿਹਾ ਸੀ, ਜਦੋਂ ਕਿ 2 ਮੀਟਰ ਦੀ ਦੂਰੀ ਨੂੰ ਹਰ ਸ਼ੋਅਰੂਮ ਦੇ ਅੰਦਰ ਮੇਨਟੇਨ ਰੱਖਣ ਦੇ ਨਾਲ-ਨਾਲ ਲਿਫਟਾਂ 'ਚ ਵੀ ਨਿਸ਼ਾਨ ਲਾਏ ਗਏ ਸਨ ਤਾਂ ਕਿ ਕਿਤੇ ਵੀ ਕੋਈ ਕਮੀ ਨਾ ਰਹਿ ਸਕੇ।
ਇਹ ਵੀ ਪੜ੍ਹੋ : ...ਤੇ ਹੁਣ ਇਕ ਮਿਸਡ ਕਾਲ 'ਤੇ ਦਰਜ ਹੋਵੇਗੀ 'ਬਿਜਲੀ ਗੁੱਲ' ਦੀ ਸ਼ਿਕਾਇਤ
 

Babita

This news is Content Editor Babita