ਪੁਲਸ ਚੌਕੀ 'ਚ ਚੱਲ ਰਹੇ ਸਨ ਪੈੱਗ, 'ਆਪ' ਵਿਧਾਇਕ ਦੀ ਛਾਪੇਮਾਰੀ 'ਤੇ ਇੰਚਾਰਜ ਖ਼ਿਲਾਫ਼ ਵੱਡੀ ਕਾਰਵਾਈ

04/17/2022 4:51:20 PM

ਡੇਰਾਬੱਸੀ (ਜ. ਬ.): ਡੇਰਾਬੱਸੀ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਸ਼ੁੱਕਰਵਾਰ ਦੇਰ ਰਾਤ ਮੁਬਾਰਕਪੁਰ ਪੁਲਸ ਚੌਕੀ ’ਤੇ ਛਾਪੇਮਾਰੀ ਕੀਤੀ ਗਈ। ਉੱਥੇ ਚੌਕੀ ਇੰਚਾਰਜ ਨੂੰ ਆਪਣੇ ਦੋਸਤ ਨਾਲ ਸ਼ਰਾਬ ਪੀਂਦੇ ਰੰਗੇ ਹੱਥੀਂ ਫੜਨ ਦਾ ਦਾਅਵਾ ਕਰਦਿਆਂ ਇੰਚਾਰਜ ਅਤੇ ਉਸ ਦੇ ਦੋਸਤ ਦਾ ਮੈਡੀਕਲ ਕਰਵਾਇਆ ਗਿਆ। ਡੀ. ਐੱਸ. ਪੀ. ਡੇਰਾਬੱਸੀ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ, ਜਿਨ੍ਹਾਂ ਨੇ ਆਪਣੀ ਰਿਪੋਰਟ ਵਿਚ ਐੱਸ. ਐੱਸ. ਪੀ. ਨੂੰ ਚੌਕੀ ਇੰਚਾਰਜ ਨੂੰ ਮੁਅੱਤਲ ਕਰਕੇ ਲਾਈਨ ਦਿਖਾਉਣ ਦੀ ਸਿਫਾਰਸ਼ ਕੀਤੀ ਸੀ। ਤਾਜ਼ਾ ਜਾਣਕਾਰੀ ਅਨੁਸਾਰ ਚੌਕੀ ਇੰਚਾਰਜ ਗੁਲਸ਼ਨ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ:  CM ਮਾਨ ਦਾ ਬਿਆਨ, ਪਹਾੜੀਆਂ ਦੀਆਂ ਜੜ੍ਹਾਂ ’ਚ ਪਿਆ ਹੈ ਪੰਜਾਬ ਸਿਰ ਚੜ੍ਹਿਆ ਕਰਜ਼ਾ, ਕਰਨੀ ਹੈ ਰਿਕਵਰੀ

ਵਿਧਾਇਕ ਕੁਲਜੀਤ ਰੰਧਾਵਾ ਅਨੁਸਾਰ ਉਹ ਇਕ ਧਾਰਮਿਕ ਸਮਾਗਮ ਤੋਂ ਵਾਪਸ ਆ ਰਹੇ ਸਨ। ਰਸਤੇ ਵਿਚ ਉਨ੍ਹਾਂ ਨੇ ਮੁਬਾਰਕਪੁਰ ਪੁਲਸ ਚੌਕੀ ਦਾ ਹਾਲ ਚਾਲ ਜਾਣਨਾ ਚਾਹਿਆ ਤਾਂ ਉਥੇ ਚੌਕੀ ਇੰਚਾਰਜ ਆਪਣੇ ਇਕ ਦੋਸਤ ਧੀਰੇਂਦਰ ਨਾਲ ਮਿਲ ਕੇ ਦਾਰੂ ਪੀ ਰਿਹਾ ਸੀ, ਜਿਸ ਦੀ ਉਸ ਨੇ ਵੀਡੀਓ ਵੀ ਬਣਾਈ। ਦੋਵਾਂ ਦਾ ਡੇਰਾਬੱਸੀ ਸਿਵਲ ਹਸਪਤਾਲ ਵਿਚ ਮੈਡੀਕਲ ਕਰਵਾਇਆ ਗਿਆ। ਚੌਕੀ ਇੰਚਾਰਜ ਦੇ ਖ਼ੂਨ ਅਤੇ ਪਿਸ਼ਾਬ ਦੇ ਸੈਂਪਲ ਲਏ ਗਏ।

ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਪ੍ਰੋਡਕਸ਼ਨ ਵਾਰੰਟ ਜਾਰੀ

ਦੂਜੇ ਪਾਸੇ ਚੌਕੀ ਇੰਚਾਰਜ ਗੁਲਸ਼ਨ ਨੇ ਦੱਸਿਆ ਕਿ ਉਸ ਦਾ ਦੋਸਤ ਧੀਰੇਂਦਰ ਉਸ ਨੂੰ ਮਿਲਣ ਲਈ ਚੌਕੀ ’ਤੇ ਆਇਆ ਸੀ। ਉਹ ਰਾਤ 8 ਵਜੇ ਡਿਊਟੀ ਛੱਡ ਕੇ ਜਾਣ ਲੱਗਾ ਸੀ ਪਰ ਬੋਤਲ ਲੈ ਕੇ ਆਏ ਧੀਰੇਂਦਰ ਨੇ ਪੈੱਗ ਲਗਾਉਣਾ ਚਾਹਿਆ। ਉਹ ਮੁਬਾਰਕਪੁਰ ਚੌਕੀ ਕੰਪਲੈਕਸ ਵਿਚ ਇੱਕ ਵੱਖਰੇ ਕਮਰੇ ਵਿਚ ਸੀ। ਇੰਨੇ ਵਿਚ ਵਿਧਾਇਕ ਸਾਹਿਬ ਉੱਥੇ ਪਹੁੰਚ ਗਏ। ਉਸ ਨੇ ਨਾ ਤਾਂ ਸ਼ਰਾਬ ਪੀਤੀ ਅਤੇ ਨਾ ਹੀ ਵਿਧਾਇਕ ਨਾਲ ਦੁਰਵਿਵਹਾਰ ਕੀਤਾ, ਸਗੋਂ ਹੱਥ ਜੋੜ ਕੇ ਮੁਆਫ਼ੀ ਮੰਗਦੇ ਰਹੇ। ਉਸ ਦੀ ਮੈਡੀਕਲ ਰਿਪੋਰਟ ਆਉਣ ’ਤੇ ਹੀ ਸੱਚਾਈ ਸਾਹਮਣੇ ਆਵੇਗੀ। ਜਾਂਚ ਰਿਪੋਰਟ ਵਿਚ ਜੇਕਰ ਉਹ ਗ਼ਲਤ ਸਾਬਿਤ ਹੁੰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

 

ਨੋਟ : ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ? ਕੁਮੈਂਟ ਕਰਕੇ ਦੱਸੋ

Harnek Seechewal

This news is Content Editor Harnek Seechewal