Punjab Result 2022 : ਅੰਮ੍ਰਿਤਸਰ ਪੂਰਬੀ ਤੋਂ ਬਿਕਰਮ ਮਜੀਠੀਆ ਹਾਰੇ, ਪਤਨੀ ਗਨੀਵ ਨੇ ਮਜੀਠਾ ਤੋਂ ਮਾਰੀ ਬਾਜ਼ੀ

03/10/2022 3:17:08 PM

ਅੰਮ੍ਰਿਤਸਰ (ਵੈੱਬ ਡੈਸਕ) - 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਧਰਮਪਤਨੀ ਗਿਨੀਵ ਕੌਰ ਨੇ ਮਜੀਠਾ ਹਲਕੇ ਤੋਂ 56839 ਵੋਟਾਂ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ ਹੈ। ਅੰਮ੍ਰਿਤਸਰ ਦੇ ਪੂਰਬੀ ਹਲਕੇ ਤੋਂ ਚੋਣ ਲੜਨ ਵਾਲੇ ਬਿਕਰਮ ਮਜੀਠੀਆ ਨੂੰ ਇਨ੍ਹਾਂ ਚੋਣਾਂ ’ਚ ਹਾਰ ਦਾ ਸਾਹਮਣਾ ਕਰਨਾ ਪਿਆ। 

ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਜੀਠੀਆ ਨੂੰ ਚੈਲੇਂਜ ਕੀਤਾ ਸੀ ਕਿ ਜੇਕਰ ਮਜੀਠੀਆ ਵਿੱਚ ਦਮ ਹੈ ਤਾਂ ਉਹ ਅੰਮ੍ਰਿਤਸਰ ਪੂਰਬੀ ਤੋਂ ਹੀ ਚੋਣ ਲੜਨ, ਮਜੀਠਾ ਹਲਕੇ ਤੋਂ ਨਹੀਂ। ਸਿੱਧੂ ਦੇ ਇਸ ਚੈਲੇਂਜ ਤੋਂ ਬਾਅਦ ਮਜੀਠੀਆ ਨੇ ਪਲਟਵਾਰ ਕਰਦੇ ਹੋਏ ਕਿਹਾ ਸੀ ਕਿ ਉਹ ਸਿੱਧੂ ਦਾ ਇਹ ਭੁਲੇਖਾ ਵੀ ਉਹ ਇੱਕ-ਦੋ ਦਿਨਾਂ ਵਿੱਚ ਦੂਰ ਕਰ ਦੇਣਗੇ। ਇਸ ਲਈ ਮਜੀਠੀਆ ਨੇ ਦੋ ਹਲਕਿਆਂ ਤੋਂ ਚੋਣ ਲੜਨ ਦੀ ਥਾਂ ਮਜੀਠਾ ਹਲਕਾ ਛੱਡਣ ਅਤੇ ਸਿਰਫ਼ ਇੱਕ ਥਾਂ ਤੋਂ ਹੀ ਲੜਨ ਦੇ ਸੰਕੇਤ ਦਿੱਤੇ ਸਨ। ਮਜੀਠੀਆ ਨੇ ਮਜੀਠੇ ਹਲਕੇ ਤੋਂ ਆਪਣੀ ਪਤਨੀ ਨੂੰ ਉਮੀਦਵਾਰ ਬਣਾ ਦਿੱਤਾ ਸੀ। 

ਪੜਾਅ ਪਾਰਟੀ ਉਮੀਦਵਾਰ ਵੋਟਾਂ
15ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3290
14ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3905
13ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3454
12ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3383
11ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3878
10ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3328
9ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 4411
8ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3518
7ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 4052
6ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3691
5ਵਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3986
ਚੌਥਾ ਪੜਾਅ ਅਕਾਲੀ ਦਲ ਗਨੀਵ ਮਜੀਠੀਆ 4397
ਤੀਸਰਾ ਪੜਾਅ ਅਕਾਲੀ ਦਲ ਗਨੀਵ ਮਜੀਠੀਆ 4245
ਦੂਜਾ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3824
ਪਹਿਲਾਂ ਪੜਾਅ ਅਕਾਲੀ ਦਲ ਗਨੀਵ ਮਜੀਠੀਆ 3477

rajwinder kaur

This news is Content Editor rajwinder kaur