ਦਸੂਹਾ: ਮੇਨ ਬਾਜ਼ਾਰ 'ਚ ਗਿਫਟ ਸੈਂਟਰ ਨੂੰ ਲੱਗੀ ਭਿਆਨਕ ਅੱਗ, ਕਰੋੜਾਂ ਦਾ ਨੁਕਸਾਨ (ਤਸਵੀਰਾਂ)

12/14/2020 1:47:10 PM

ਦਸੂਹਾ (ਝਾਵਰ)— ਦਸੂਹਾ ਦੇ ਮੁੱਖ ਬਾਜ਼ਾਰ ਮਾਤਾ ਰਾਣੀ ਚੌਂਕ ਅਤੇ ਲਾਇਬਰੇਰੀ ਚੌਂਕ ਵਿਚਕਾਰ ਮਹਾਜਨ ਗਿਫ਼ਟ ਜਨਰਲ ਸਟੋਰ 'ਚ ਲਗਭਗ ਅੱਧੀ ਰਾਤ ਤੋਂ ਬਾਅਦ ਤੜਕ ਸਾਰ ਜਨਰਲ ਸਟੋਰ ਨੂੰ ਅੱਗ ਲੱਗ ਗਈ। ਵੇਖਦੇ ਹੀ ਵੇਖਦੇ ਅੱਗ ਨੇ ਆਪਣਾ ਭਿਆਨਕ ਉਹ ਰੂਪ ਧਾਰਨ ਕਰ ਲਿਆ ਅਤੇ ਅੱਗ ਦੇ ਭਾਂਬੜ ਅਸਮਾਨ ਨੂੰ ਛੂਹਣ ਲੱਗ ਪਏ।

ਮਿਲੀ ਜਾਣਕਾਰੀ ਮੁਤਾਬਕ ਭੱਪ ਮਹਾਜਨ ਐਂਡ ਬ੍ਰਦਰਜ਼ ਦੀ ਚਾਰ ਮੰਜ਼ਿਲਾ ਜਨਰਲ ਸਟੋਰ ਨੂੰ ਅੱਗ ਲੱਗੀ ਹੈ। ਅੱਗ ਲੱਗਣ ਤੋਂ ਬਾਅਦ ਸਟੋਰ ਦੇ ਮਾਲਕਾਂ ਨੂੰ ਜਦ ਜਾਣਕਾਰੀ ਮਿਲੀ ਅਤੇ ਉਹ ਮੌਕੇ 'ਤੇ ਪਹੁੰਚੇ। ਵਪਾਰ ਮੰਡਲ ਦਸੂਹਾ ਦੇ ਪ੍ਰਧਾਨ ਅਮਰੀਕ ਸਿੰਘ ਗੱਗੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹੁਸ਼ਿਆਰਪੁਰ ਤਲਵਾੜਾ ਉੱਚੀ ਬੱਸੀ ਅਤੇ ਦਸੂਹਾ ਫਾਇਰ ਬ੍ਰਿਗੇਡ ਮੌਕੇ 'ਤੇ ਬੁਲਾਏ ਗਏ ਹਨ।

ਇਹ ਵੀ ਪੜ੍ਹੋ: ਵਿਆਹ ਲਈ ਰਾਜ਼ੀ ਨਾ ਹੋਣ 'ਤੇ ਕੁੜੀ ਦੀ ਪੱਤ ਰੋਲਦਿਆਂ ਨੌਜਵਾਨ ਨੇ ਸੋਸ਼ਲ ਮੀਡੀਆ 'ਤੇ ਕੀਤਾ ਹੈਰਾਨ ਕਰਦਾ ਕਾਰਾ

ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਵੱਲੋਂ ਦਸ ਵਜੇ ਤੱਕ ਵੀ ਅੱਗ ਨੂੰ ਬੁਝਾਉਣ ਦੇ ਯਤਨ ਜਾਰੀ ਰਹੇ। ‍ਸ਼ਹਿਰ ਦੇ ਨਿਵਾਸੀ ਵੀ ਇਸ ਅੱਗ ਨੂੰ ਬੁਝਾਉਣ 'ਚ ਵੀ ਮਦਦ ਕਰ ਰਹੇ ਹਨ। ਵਪਾਰ ਮੰਡਲ ਦੇ ਪ੍ਰਧਾਨ ਅਮਰੀਕ ਗੱਗੀ ਨੇ ਦੱਸਿਆ ਕਿ ਸ਼ਾਰਟ ਸਰਕਟ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ ਅਤੇ ਬਿਜਲੀ ਮਹਿਕਮੇ ਦੀ ਇਸ 'ਚ ਬਹੁਤ ਵੱਡੀ ਅਣਗਹਿਲੀ ਹੈ।

ਇਹ ਵੀ ਪੜ੍ਹੋ:  ਚਿਹਰੇ ਦਾ ਰੁੱਖ਼ਾਪਣ ਦੂਰ ਕਰਨ ਲਈ ਲਾਹੇਵੰਦ ਹੁੰਦੀ ਹੈ ਬਾਦਾਮ ਤੇਲ ਦੀ ਕ੍ਰੀਮ, ਜਾਣੋ ਬਣਾਉਣ ਦਾ ਤਰੀਕਾ

ਅੱਗ ਲੱਗਣ ਵਾਲੀ ਜਗ੍ਹਾ ਉੱਤੇ ਮੌਕੇ 'ਤੇ ਡੀ. ਐੱਸ. ਪੀ. ਦਸੂਹਾ ਮਨੀਸ਼ ਕੁਮਾਰ ਅਤੇ ਹੋਰ ਅਧਿਕਾਰੀ ਵੀ ਪਹੁੰਚੇ। ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਨਾਲ ਕਰੋੜਾਂ ਦਾ ਨੁਕਸਾਨ ਹੋਇਆ ਹੈ।

ਨੋਟ: ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri