ਫਿਰੋਜ਼ਪੁਰ ''ਚ ਹੋਏ ਮਹਿੰਦਰ ਸਿੰਘ ਦੇ ਕਤਲ ਦੀ ਗੁੱਥੀ ਸੁਲਝੀ, 5 ਕਾਤਲ ਗ੍ਰਿਫ਼ਤਾਰ

04/18/2021 6:44:38 PM

ਫਿਰੋਜ਼ਪੁਰ (ਹਰਚਰਨ,ਬਿੱਟੂ)- ਪੰਜੇ ਕੇ ਉਤਾੜ ਵਿਖੇ 14 ਅਪ੍ਰੈਲ ਨੂੰ ਹੋਏ ਮਹਿੰਦਰ ਸਿੰਘ ਦੇ ਕਤਲ ਨੂੰ ਲੇ ਕੇ ਫਿਰੋਜ਼ਪੁਰ ਪੁਲਸ ਵੱਲੋ ਜਾਰੀ ਕਾਰਵਾਈ ਦੋਰਾਨ ਇਸ ਕੇਸ ਦੇ ਮੁੱਖ ਮੁਜਰਮ ਸਮੇਤ 5 ਦੋਸ਼ੀਆਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਸਲ ਕੀਤੀ ਹੈ। ਭਾਗੀਰਥ ਮੀਨਾ ਐੱਸ. ਐੱਸ. ਪੀ. ਫਿਰੋਜ਼ਪੁਰ ਨੇ ਪ੍ਰੈਸ ਕਾਨਫਰੰਸ ਰਾਹੀ ਦੱਸਿਆ ਕਿ ਗੁਰਮੀਤ ਸਿੰਘ ਚੀਮਾਂ ਪੀ. ਪੀ. ਐੱਸ. ਰਵਿੰਦਰ ਸਿੰਘ ਅਤੇ ਇੰਸਪੈਕਟਰ ਜਸਵਰਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰੂ ਹਰਸਹਾਏ ਦੀ ਅਗਵਾਈ ਹੇਠ ਮਹਿੰਦਰ ਸਿੰਘ ਦੇ ਕਤਲ ਕੇਸ ਨੂੰ ਸੂਲਝਾਉਣ ਵਿਚ ਟੈਕਨਕੀਲ ਵਿਆਨਿਕ ਤਰੀਕੇ ਨਾਲ ਮੁਜਰਮਾਂ ਨੂੰ ਕਾਬੂ ਕੀਤਾ ਹੈ। 

ਇਹ ਵੀ ਪੜ੍ਹੋ : ਵੱਡੀ ਘਟਨਾ: ਕਰਤਾਰਪੁਰ ਥਾਣੇ 'ਚ ਨੌਜਵਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਕਿਹਾ ਕਤਲ ਹੋਇਆ


ਉਨ੍ਹਾਂ ਦੱਸਿਆ ਕਿ ਮਹਿੰਦਰ ਸਿੰਘ ਅਤੇ ਸੁਖਵਿੰਦਰ ਸਿੰਘ ਦਾ ਪਿਛਲੇ ਸਮੇਂ ਤੋਂ 7 ਕਨਾਲ ਜ਼ਮੀਨ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ, ਜਿਸ ਨੂੰ ਲੈ ਕੇ ਦੋਸ਼ੀਆਂ ਨੇ ਇਸ ਘਟਨਾ ਅਨਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਨਿਰਮਲ ਸਿੰਘ ਪੁੱਤਰ ਰਣਜੀਤ ਸਿੰਘ ਦੇ ਬਿਆਨ ਉਤੇ ਕਰਾਵਾਈ ਕਰਦਿਆਂ ਫਿਰੋਜ਼ਪੁਰ ਦੀ ਪੁਲਸ ਨੇ ਮਿਤੀ 18 ਅਪ੍ਰੈਲ ਨੂੰ ਤਿੰਨ ਦੋਸ਼ੀ ਗੁਰਦੇਵ ਸਿੰਘ ਪੁੱਤਰ ਸੰਤਾਂ ਸਿੰਘ, ਸੁਖਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ, ਜਸਵਿੰਦਰ ਸਿੰਘ ਪੁੱਤਰ ਗੁਰਦੇਵ ਸਿੰਘ ਕਾਬੂ ਕਰਕੇ ਮੌਕੇ ਉਤੇ ਵਾਰਦਾਤ ਵਰਤੀ ਗਏ 12 ਬੋਰ ਦੋਨਾਲੀ, 22 ਬੋਰ ਰਿਵਾਲਵਰ ਸੇਮਤ 25 ਕਾਰਤੂਸ ਜ਼ਿੰਦਾ ਅਤੇ 2 ਮੋਟਰਸਾਈਕਲ ਹੀਰੋ ਡੀਲੈਕਸ ਬਿਨ੍ਹਾਂ ਨੰਬਰ ਅਤੇ ਪਲਟੀਨਾ ਮੋਟਰਸਾਈਕਲ ਖਾਈ ਨਜਦੀਕ ਭੱਠੇ ਤੋਂ ਬਰਾਮਦ ਕੀਤੇ ਹਨ। ਜਦੋਂਕਿ ਪਰਮਜੀਤ ਸਿੰਘ ਪੁੱਤਰ ਬਗੀਚਾ ਸਿੰਘ, ਬਗੀਚਾ ਸਿੰਘ ਪੁੱਤਰ ਸੰਤਾਂ ਸਿੰਘ ਨੂੰ 15 ਅਪ੍ਰੈਲ ਨੂੰ ਕਾਬੂ ਕਰ ਲਿਆ ਗਿਆ ਸੀ।

ਇਹ ਵੀ ਪੜ੍ਹੋ : ਅਮਰੀਕਾ ’ਚ ਗੋਲੀਬਾਰੀ ਦੌਰਾਨ ਮਾਰੀ ਗਈ ਜਲੰਧਰ ਦੀ ਅਮਰਜੀਤ ਕੌਰ, ਸਦਮੇ ’ਚ ਪਰਿਵਾਰ

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਲੈ ਕੇ ਜਲੰਧਰ ਦੇ ਡੀ. ਸੀ. ਨੇ ਪ੍ਰਾਈਵੇਟ ਹਸਪਤਾਲਾਂ ਨੂੰ ਦਿੱਤੇ ਇਹ ਨਵੇਂ ਹੁਕਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 

shivani attri

This news is Content Editor shivani attri