ਵੱਡੀ ਖ਼ਬਰ: ਮਹਿੰਦਰ ਸਿੰਘ ਕੇ.ਪੀ. ਨੂੰ ਮਿਲਿਆ ਕੈਬਨਿਟ ਰੈਂਕ

11/09/2021 5:15:00 PM

ਜਲੰਧਰ (ਬਿਊਰੋ): ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਮਹਿੰਦਰ ਸਿੰਘ ਕੇ.ਪੀ. ਨੂੰ ਕੈਬਨਿਟ ਦਾ ਰੈਂਕ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਇਸ ਤੋਂ ਪਹਿਲਾਂ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਸਾਬਕਾ ਮਹਿੰਦਰ ਸਿੰਘ ਕੇ.ਪੀ.ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਸਟੇਟ ਟੈਕਨੀਕਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਹਿੰਦਰ ਸਿੰਘ ਕੇ.ਪੀ. ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਦੇ ਕਰੀਬੀ ਦੱਸੇ ਜਾ ਰਹੇ ਹਨ। 

ਇਹ ਵੀ ਪੜ੍ਹੋ :  ਮਾਲਵਾ ਖਿੱਤੇ ਦੀ ਧੁੰਨੀ ਮੋਗਾ ਵਿਖੇ ਗਰਜਣਗੇ ‘ਕੇਜਰੀਵਾਲ’, ਤੀਜੀ ਗਾਰੰਟੀ ਦਾ ਕਰ ਸਕਦੇ ਨੇ ਐਲਾਨ

ਕੈਬਨਿਟ ਮੰਤਰੀ, ਸੰਸਦ ਮੈਂਬਰ ਤੇ 3 ਵਾਰ ਵਿਧਾਇਕ ਰਹੇ
ਮਹਿੰਦਰ ਸਿੰਘ ਕੇ. ਪੀ. 1985 ਤੋਂ 2007 ਦੇ ਸਮੇਂ ਦੌਰਾਨ 3 ਵਾਰ ਵਿਧਾਇਕ ਅਤੇ ਉਸ ਤੋਂ ਬਾਅਦ ਜਲੰਧਰ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਰਹੇ ਹਨ। 2014 'ਚ ਉਨ੍ਹਾਂ ਨੂੰ ਜਲੰਧਰ ਤੋਂ ਤਬਦੀਲ ਕਰ ਕੇ ਹੁਸ਼ਿਆਰਪੁਰ ਰਿਜ਼ਰਵ ਹਲਕੇ ਤੋਂ ਦੁਬਾਰਾ ਲੋਕ ਸਭਾ ਦੀ ਚੋਣ ਲੜਾਈ ਗਈ ਸੀ ਪਰ ਉਹ ਇਥੇ ਹਾਰ ਗਏ ਹਨ। ਇਸ ਤੋਂ ਬਾਅਦ ਕੇ. ਪੀ. ਦੀਆਂ ਸਰਗਰਮੀਆਂ 'ਚ ਕੁਝ ਖੜੋਤ ਆਈ ਸੀ ਅਤੇ ਪਿਛਲੇ ਸਮੇਂ 'ਚ ਉਹ ਮੁੜ ਜਲੰਧਰ ਤੋਂ ਮੁੜ ਲੋਕ ਸਭਾ ਦੀ ਚੋਣ ਲੜਨਾ ਚਾਹੁੰਦੇ ਸਨ ਪਰ ਟਿਕਟ ਚੌਧਰੀ ਸੰਤੋਖ ਸਿੰਘ ਨੂੰ ਮਿਲਣ ਕਾਰਣ ਕੁਝ ਦਿਨਾਂ ਲਈ ਬਾਗੀ ਤੇਵਰ ਵੀ ਅਪਣਾਏ ਸਨ। ਕੈਪਟਨ ਅਮਰਿੰਦਰ ਸਿੰਘ ਦੀ ਪਿਛਲੀ ਸਰਕਾਰ ਸਮੇਂ ਉਹ ਕੈਬਨਿਟ ਮੰਤਰੀ ਸਨ। ਜ਼ਿਕਰਯੋਗ ਹੈ ਕਿ 1956 'ਚ ਜਨਮੇ ਮਹਿੰਦਰ ਸਿੰਘ ਕੇ. ਪੀ. ਸਵ. ਕਾਂਗਰਸੀ ਆਗੂ ਦਰਸ਼ਨ ਸਿੰਘ ਕੇ. ਪੀ. ਦੇ ਬੇਟੇ ਹਨ। ਉਨ੍ਹਾਂ ਨੇ ਡੀ. ਏ. ਵੀ. ਕਾਲਜ ਜਲੰਧਰ ਤੋਂ ਬੀ. ਏ. ਅਤੇ ਪੰਜਾਬ ਯੂਨੀਵਰਸਸਿਟੀ ਤੋਂ ਐੱਲ. ਐੱਲ. ਬੀ. ਕੀਤੀ ਹੈ। ਸਿਆਸਤ ਨਾਲ ਉਨ੍ਹਾਂ ਦਾ ਮੁੱਖ ਕੰਮ ਵਕਾਲਤ ਅਤੇ ਖੇਤੀ ਦਾ ਰਿਹਾ ਹੈ ਅਤੇ ਉਹ ਦਲਿਤ ਭਾਈਚਾਰੇ ਨਾਲ ਸਬੰਧਤ ਹਨ।

ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਅਹਿਮ ਖ਼ਬਰ, ਮੰਤਰੀ ਮੰਡਲ ਵਲੋਂ ‘ਪੰਜਾਬ ਐਕਟ-2008’ ’ਚ ਸੋਧ ਨੂੰ ਪ੍ਰਵਾਨਗੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

Shyna

This news is Content Editor Shyna