ਪੰਜਾਬ ''ਚ ''ਸ਼ਿਵਰਾਤਰੀ'' ਦੀਆਂ ਰੌਣਕਾਂ, ਭੋਲੇ ਦੇ ਜੈਕਾਰਿਆਂ ਨਾਲ ਗੂੰਜ ਰਹੇ ਮੰਦਰ

02/21/2020 8:58:23 AM

ਚੰਡੀਗੜ੍ਹ : ਪੂਰੇ ਦੇਸ਼ ਸਮੇਤ ਪੰਜਾਬ 'ਚ 21 ਫਰਵਰੀ ਨੂੰ ਮਹਾਂ ਸ਼ਿਵਰਾਤਰੀ ਦਾ ਤਿਉਹਾਰ ਬੜੇ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਸਾਰੇ ਮੰਦਰ ਬਮ-ਬਮ ਭੋਲੇ ਦੇ ਜੈਕਾਰਿਆਂ ਨਾਲ ਗੂੰਜ ਰਹੇ ਹਨ। ਮੰਦਰਾਂ 'ਚ ਭੋਲੇ ਸ਼ੰਕਰ ਦੇ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਲੋਕ ਮੰਦਰਾਂ 'ਚ ਭੋਲੇ ਸ਼ੰਕਰ ਦੇ ਸ਼ਿਵਲਿੰਗ 'ਤੇ ਜਲ ਅਤੇ ਬੇਲ-ਪੱਤਰੇ ਚੜ੍ਹਾ ਕੇ ਉਨ੍ਹਾਂ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।

ਭੋਲੇ ਦੇ ਭਗਤਾਂ ਨੇ ਅੱਜ ਸ਼ਿਵਰਾਤਰੀ ਦੇ ਵਰਤ ਰੱਖੇ ਹੋਏ ਹਨ, ਜਿਸ ਨਾਲ ਉਨ੍ਹਾਂ ਨੂੰ ਭਗਵਾਨ ਸ਼ਿਵ ਦੀ ਕਿਰਪਾ ਮਿਲਦੀ ਹੈ। ਭਗਵਾਨ ਸ਼ਿਵ ਦੇ ਮੰਦਰਾਂ ਨੂੰ ਬੜੀ ਹੀ ਖੂਬਸੂਰਤੀ ਨਾਲ ਸਜਾਇਆ ਗਿਆ ਹੈ ਅਤੇ ਥਾਂ-ਥਾਂ ਸੜਕਾਂ 'ਤੇ ਭੋਲੇ ਦੇ ਨਾਂ ਦੇ ਲੰਗਰ ਲੋਕਾਂ ਵਲੋਂ ਲਾਏ ਗਏ ਹਨ। ਹਰ ਪਾਸੇ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਣ ਹੋ ਰਿਹਾ ਹੈ।

Babita

This news is Content Editor Babita