ਲੁਧਿਆਣਾ 'ਚ ਛਾ ਗਈਆਂ 'ਜੁੜਵਾ ਭੈਣਾਂ', ਮਾਪਿਆਂ ਨੂੰ ਦਿੱਤੀ ਦੋਹਰੀ ਖੁਸ਼ੀ(ਤਸਵੀਰਾਂ)

01/19/2018 12:51:40 PM

ਲੁਧਿਆਣਾ (ਵਿੱਕੀ) : ਭੀੜ ਪਿੱਛੇ ਚੱਲਣ ਦੀ ਬਜਾਏ ਖੁਦ ਦੇ ਚੁਣੇ ਰਸਤੇ 'ਤੇ ਚੱਲ ਕੇ ਵੀ ਸਫਲਤਾ ਦੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਇਸ ਗੱਲ ਨੂੰ ਸਹੀ ਸਾਬਤ ਕਰ ਦਿਖਾਇਆ ਹੈ, ਲੁਧਿਆਣਾ ਦੇ ਉਨ੍ਹਾਂ ਲੜਕਿਆਂ-ਲੜਕੀਆਂ ਨੇ ਜਿਨ੍ਹਾਂ ਨੇ ਖੁਦ ਚਾਰਟਿਡ ਅਕਾਊਂਟੈਂਟ ਬਣਨ ਦਾ ਸੁਪਨਾ ਦੇਖਿਆ ਅਤੇ ਉਸ ਨੂੰ ਪੂਰਾ ਕਰਨ ਲਈ ਦ੍ਰਿੜ੍ਹ ਲਗਨ ਨਾਲ ਅੱਗੇ ਵਧੇ। ਇੰਸਟੀਚਿਊਟ ਆਫ ਚਾਰਟਿਡ ਅਕਾਉੂਂਟੈਂਟ ਆਫ ਇੰਡੀਆ (ਆਈ. ਸੀ. ਏ. ਆਈ.) ਵਲੋਂ ਐਲਾਨੇ ਗਏ ਸੀ. ਏ. ਐਂਟਰੈਂਸ ਦੇ ਕਾਮਨ ਪ੍ਰੋਫੀਸ਼ੈਂਸ਼ੀ ਟੈਸਟ (ਸੀ. ਪੀ. ਟੀ.) ਵਿਚ ਸ਼ਹਿਰ ਦੇ ਅੰਸ਼ੁਮਨ ਚਾਨਾ ਨੇ 168, ਤੰਨਵੀ ਕਾਲੜਾ ਨੇ 167, ਮੁਸਕਾਨ ਜਸਵਾਲ ਨੇ 161 ਤੇ ਕਸ਼ਿਸ਼ ਵਾਸਨ ਨੇ 160 ਅੰਕ ਹਾਸਲ ਕਰ ਕੇ ਆਪਣੀ ਕਾਮਯਾਬੀ ਦਾ ਝੰਡਾ ਲਹਿਰਾਇਆ। ਸੀ. ਏ. ਕੋਚਿੰਗ ਦੇ ਪ੍ਰਮੁੱਖ ਇੰਸਟੀਚਿਊਟ ਏ. ਬੀ. ਸੀ. ਟਿਊਟੋਰੀਅਲਜ਼ ਦੇ 16 ਵਿਦਿਆਰਥੀਆਂ ਨੇ ਇਸ ਮੁਸ਼ਕਿਲ ਪ੍ਰੀਖਿਆ 'ਚ 70 ਫੀਸਦੀ ਅੰਕ ਹਾਸਲ ਕਰ ਕੇ ਡਿਸਟੰਕਸ਼ਨ (ਮੈਰਿਟ) ਨਾਲ ਸੀ. ਪੀ. ਟੀ. ਕਲੀਅਰ ਕੀਤੀ ਹੈ। ਟਿਊਟੋਰੀਅਲਜ਼ ਦੇ ਸੀ. ਈ. ਓ. ਫਾਊੁਂਡਰ ਡਾਇਰੈਕਟਰ ਅਮ੍ਰਿਤ ਮੋਹਨ ਸਿੰਘ ਮੱਕੜ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਚਿੰਗ ਲੈਣ ਵਾਲੇ 85 ਫੀਸਦੀ ਵਿਦਿਆਰਥੀਆਂ ਨੇ ਸੀ. ਪੀ. ਟੀ. ਕਲੀਅਰ ਕਰਦੇ ਹੋਏ ਸੀ. ਏ. ਬਣਨ ਵੱਲ ਕਦਮ ਵਧਾਏ ਹਨ।
ਇਕੱਠਿਆਂ ਜਨਮ ਲਿਆ, ਇਕੱਠੀਆਂ ਹੀ ਸੀ. ਏ. ਬਣੀਆਂ ਜੁੜਵਾਂ ਭੈਣਾਂ
ਕਹਿੰਦੇ ਹਨ ਕਿ ਭਗਵਾਨ ਜਦੋਂ ਕਿਸੇ ਨੂੰ ਪੈਦਾ ਕਰਦਾ ਹੈ ਤਾਂ ਉਸ ਦੀ ਕਿਸਮਤ ਵੀ ਨਾਲ ਹੀ ਲਿਖਦਾ ਹੈ। ਮਾਡਲ ਟਾਊਨ ਵਿਚ ਇਕ ਹੀ ਘਰ ਵਿਚ ਪੈਦਾ ਹੋਈਆਂ ਜੁੜਵਾਂ ਭੈਣਾਂ ਇਸ ਗੱਲ ਦੀ ਤਾਜ਼ਾ ਮਿਸਾਲ ਹਨ। ਭਗਵਾਨ ਨੇ ਦੋਵਾਂ ਨੂੰ ਇਕੱਠਿਆਂ ਪੈਦਾ ਕਰਨ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਵਿਚ ਇਕੱਠਿਆਂ ਹੀ ਸਫਲਤਾ ਦੇ ਮੁਕਾਮ ਛੂਹਣੇ ਵੀ ਲਿਖੇ ਹਨ। ਇੰਸਟੀਚਿਊਟ ਆਫ ਚਾਰਟਿਡ ਅਕਾਊਂਟੈਂਟਸ ਆਫ ਇੰਡੀਆ ਵੱਲੋਂ ਐਲਾਨੇ ਗਏ ਸੀ. ਏ. ਫਾਈਨਲ ਦੇ ਪ੍ਰੀਖਿਆ ਨਤੀਜੇ ਵਿਚ ਜੁੜਵਾਂ ਭੈਣਾਂ ਦਮਨਪ੍ਰੀਤ ਕੌਰ ਤੇ ਬਿਪਨਪ੍ਰੀਤ ਕੌਰ ਨੇ ਇਕੱਠਿਆਂ ਹੀ ਸੀ. ਏ. ਬਣਨ ਦਾ ਮਾਣ ਵੀ ਹਾਸਲ ਕਰ ਲਿਆ ਹੈ। ਖਾਸ ਗੱਲ ਤਾਂ ਇਹ ਹੈ ਕਿ ਦਮਨਪ੍ਰੀਤ ਅਤੇ ਬਿਪਨਪ੍ਰੀਤ ਕੌਰ ਨੇ ਇਕੱਠੀਆਂ ਸੀ. ਏ. ਬਣਨ ਦਾ ਟੀਚਾ ਤੈਅ ਕੀਤਾ ਸੀ।
 


Related News