ਲੁਧਿਆਣਾ 'ਚ ਹੁਣ ਤੱਕ 57.05 ਵੋਟਿੰਗ, ਉਮੀਦਵਾਰਾਂ ਦੀ ਕਿਸਮਤ ਈ. ਵੀ. ਐੱਮ 'ਚ ਕੈਦ

05/19/2019 6:17:39 PM

ਲੁਧਿਆਣਾ (ਬਿਪਨ) : ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਲੁਧਿਆਣਾ 'ਚ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਿਆ, ਜੋ ਕਿ ਸ਼ਾਮ ਦੇ 6 ਵਜੇ ਤੱਕ ਚੱਲਿਆ। ਇਸ ਦੌਰਾਨ ਲੁਧਿਆਣਾ ਸ਼ਹਿਰ 'ਚ 57.05 ਫੀਸਦੀ ਵੋਟਾਂ ਪਈਆਂ। ਬਜ਼ੁਰਗਾਂ, ਅੰਗਹੀਣਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲਿਆਂ ਨੇ ਵੋਟਾਂ ਪ੍ਰਤੀ ਕਾਫੀ ਉਤਸ਼ਾਹ ਦਿਖਾਇਆ। ਇਸ ਤੋਂ ਇਲਾਵਾ ਲੁਧਿਆਣਾ ਦੇ ਕਈ ਹਲਕਿਆਂ 'ਚ ਪੋਲਿੰਗ ਬੂਥਾਂ 'ਤੇ ਜਨਤਾ ਲਈ ਵੱਖ-ਵੱਖ ਤਰ੍ਹਾਂ ਦੀਆਂ ਸਹੂਲਤਾਵਾਂ ਮੁਹੱਈਆ ਕਰਾਈਆਂ ਗਈਆਂ ਸਨ। ਕਈ ਪੋਲਿੰਗ ਬੂਥਾਂ 'ਤੇ ਗਰਮੀ ਨੂੰ ਦੇਖਦੇ ਹੋਏ ਛਬੀਲ ਲਾਈ ਗਈ ਸੀ। ਵੋਟ ਪਾਉਣ ਵਾਲਿਆਂ ਦੀਆਂ ਲੰਬੀਆਂ ਲਾਈਨਾਂ ਪੋਲਿੰਗ ਬੂਥਾਂ 'ਤੇ ਦੇਖੀਆਂ ਗਈਆਂ। ਦੱਸ ਦੇਈਏ ਕਿ ਲੁਧਿਆਣਾ 'ਚ ਕਾਂਗਰਸ ਵਲੋਂ ਰਵਨੀਤ ਸਿੰਘ ਬਿੱਟੂ, ਅਕਾਲੀ-ਭਾਜਪਾ ਵਲੋਂ ਮਹੇਸ਼ ਇੰਦਰ ਸਿੰਘ ਗਰੇਵਾਲ, 'ਆਪ' ਵਲੋਂ ਪ੍ਰੋ. ਤੇਜਪਾਲ ਸਿੰਘ ਗਿੱਲ ਅਤੇ ਪੀ. ਡੀ. ਏ. ਵਲੋਂ ਸਿਮਰਜੀਤ ਸਿੰਘ ਬੈਂਸ ਚੋਣ ਮੈਦਾਨ 'ਚ ਉਤਰੇ ਹਨ।
ਆਓ ਜਾਣਦੇ ਹਾਂ ਹੁਣ ਤੱਕ ਲੁਧਿਆਣਾ ਦੇ ਵੱਖ-ਵੱਖ ਹਲਕਿਆਂ 'ਚ ਕਿੰਨੇ ਫੀਸਦੀ ਵੋਟਾਂ ਪਈਆਂ ਹਨ—

ਹੁਣ ਤੱਕ ਦੀ ਵੋਟ ਫੀਸਦੀ
ਲੁਧਿਆਣਾ ਈਸਟ 'ਚ 58.30 ਫੀਸਦੀ ਵੋਟਾਂ ਪਈਆਂ
ਲੁਧਿਆਣਾ ਸਾਊਥ 'ਚ 51.86 ਫੀਸਦੀ ਵੋਟਾਂ ਪਈਆਂ
ਆਤਮਨਗਰ 'ਚ 57.97 ਫੀਸਦੀ ਵੋਟਾਂ ਪਈਆਂ
ਲੁਧਿਆਣਾ ਸੈਂਟਰਲ 'ਚ 56.15 ਫੀਸਦੀ ਵੋਟਾਂ ਪਈਆਂ
ਲੁਧਿਆਣਾ ਵੈਸਟ 'ਚ 58.15 ਫੀਸਦੀ ਵੋਟਾਂ ਪਈਆਂ
ਲੁਧਿਆਣਾ ਨਾਰਥ 'ਚ 56.54 ਫੀਸਦੀ ਵੋਟਾਂ ਪਈਆਂ
ਗਿੱਲ ਹਲਕੇ 'ਚ 56.08 ਫੀਸਦੀ ਵੋਟਾਂ ਪਈਆਂ
ਦਾਖਾਂ ਹਲਕੇ 'ਚ 61.68 ਫੀਸਦੀ ਵੋਟਾਂ ਪਈਆਂ
ਜਗਰਾਓਂ 'ਚ 56.50 ਫੀਸਦੀ ਵੋਟਾਂ ਪਈਆਂ।

1 ਵਜੇ ਤੱਕ ਹਲਕਿਆਂ ਦੀ ਵੋਟ ਫੀਸਦੀ
ਲੁਧਿਆਣਾ ਪੂਰਬੀ 'ਚ 37.42 ਫੀਸਦੀ ਵੋਟਾਂ ਪਈਆਂ
ਲੁਧਿਆਣਾ ਦੱਖਣੀ 'ਚ 33.32 ਫੀਸਦੀ ਵੋਟਾਂ ਪਈਆਂ
ਆਤਮ ਨਗਰ 'ਚ 31.03 ਫੀਸਦੀ ਵੋਟਾਂ ਪਈਆਂ
ਲੁਧਿਆਣਾ ਸੈਂਟਰਲ 'ਚ 28.01 ਫੀਸਦੀ ਵੋਟਾਂ ਪਈਆਂ
ਲੁਧਿਆਣਾ ਪੱਛਮੀ 'ਚ 34.59 ਫੀਸਦੀ ਵੋਟਾਂ ਪਈਆਂ
ਲੁਧਿਆਣਾ ਉੱਤਰੀ 'ਚ 35.08 ਫੀਸਦੀ ਵੋਟਾਂ ਪਈਆਂ
ੱਗਿੱਲ ਹਲਕੇ 'ਚ 36.00 ਫੀਸਦੀ ਵੋਟਾਂ ਪਈਆਂ
ਦਾਖਾਂ 'ਚ 41.34 ਫੀਸਦੀ ਵੋਟਾਂ ਪਈਆਂ
ਜਗਰਾਓਂ 'ਚ 41.89 ਫੀਸਦੀ ਵੋਟਾਂ ਪਈਆਂ

Babita

This news is Content Editor Babita