ਲੁਧਿਆਣਾ 'ਚ 'ਵੋਟਾਂ' ਦੀ ਗਿਣਤੀ ਸ਼ੁਰੂ, ਜਾਣੋ ਕਿਸ ਵਾਰਡ ਤੋਂ ਕਿਹੜਾ ਉਮੀਦਵਾਰ ਰਿਹਾ ਜੇਤੂ

02/17/2021 10:39:47 AM

ਲੁਧਿਆਣਾ (ਵਿਨਾਇਕ, ਮਹਿੰਦਰੂ) : ਪੰਜਾਬ 'ਚ 14 ਫਰਵਰੀ ਨੂੰ 7 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਲਈ ਪਈਆਂ ਵੋਟਾਂ ਦੀ ਗਿਣਤੀ ਦਾ ਕੰਮ ਬੁੱਧਵਾਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਚੁੱਕਾ ਹੈ। ਵੋਟਾਂ ਦੀ ਗਿਣਤੀ ਦੇ ਮੱਦੇਨਜ਼ਰ ਪੁਲਸ ਵੱਲੋਂ ਕਾਊਂਟਿੰਗ ਸੈਂਟਰਾਂ ਦੇ ਬਾਹਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪੰਜਾਬ 'ਚ ਹੋਈਆਂ 'ਸਥਾਨਕ ਚੋਣਾਂ' ਦੇ ਨਤੀਜੇ ਅੱਜ, ਵੋਟਾਂ ਦੀ ਗਿਣਤੀ ਸ਼ੁਰੂ
ਵੋਟਾਂ ਦੀ ਗਿਣਤੀ ਦੌਰਾਨ ਨਤੀਜੇ ਇਸ ਤਰ੍ਹਾਂ ਹਨ-

ਮੁੱਲਾਂਪੁਰ ਦਾਖਾ ਦੇ ਵਾਰਡ ਨੰਬਰ-8 ਤੋਂ ਕਾਂਗਰਸ ਦੇ ਜਬਰਜੰਗ ਸਿੰਘ ਨੇ ਅਕਾਲੀ ਦਲ ਦੇ ਸੁਸ਼ੀਲ ਕੁਮਾਰ ਨੂੰ 446 ਵੋਟਾਂ ਨਾਲ ਹਰਾਇਆ

ਸਮਰਾਲਾ ਨਗਰ ਕੌਂਸਲ 'ਚ ਕਾਂਗਰਸ ਨੂੰ ਭਾਰੀ ਬਹੁਮਤ, 10 ਸੀਟਾਂ 'ਤੇ ਮਿਲੀ ਜਿੱਤ, ਅਕਾਲੀ ਦਲ ਨੂੰ 5 ਸੀਟਾਂ ਮਿਲੀਆਂ ਤੇ ਆਮ ਆਦਮੀ ਪਾਰਟੀ 15 ਵਾਰਡ ਹਾਰੀ
ਨੋਟ : ਪੰਜਾਬ 'ਚ ਹੋਈਆਂ ਸਥਾਨਕ ਚੋਣਾਂ ਦੇ ਸਾਹਮਣੇ ਆ ਰਹੇ ਨਤੀਜਿਆਂ ਬਾਰੇ ਦਿਓ ਆਪਣੀ ਰਾਏ

Babita

This news is Content Editor Babita