ਲੁਧਿਆਣਾ 'ਚ ਦੋ ਫੈਕਟਰੀਆਂ ਨੂੰ ਲੱਗੀ ਅੱਗ, ਸਮਾਨ ਹੋਇਆ ਸੜ ਕੇ ਸੁਆਹ

11/22/2017 12:32:19 AM

ਲੁਧਿਆਣਾ—ਇਥੋਂ ਦੇ ਰਿਹਾਇਸ਼ੀ ਇਲਾਕੇ ਕੁੰਦਨ ਪੂਰੀ 'ਚ ਸਥਿਤ ਇਕ ਧਾਗਾ ਫੈਕਟਰੀ ਨੂੰ ਮੰਗਲਵਾਰ ਦੇਰ ਰਾਤ ਅੱਗ ਲੱਗ ਗਈ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 3 ਗੱਡੀਆਂ ਮੌਕੇ 'ਤੇ  ਅੱਗ ਬੁਝਾਉਣ ਲਈ ਪੁੱਜੀਆਂ। ਅੱਗ ਲੱਗਣ ਕਾਰਨ ਧਾਗਾ ਫੈਕਟਰੀ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ।

ਇਸ ਤੋਂ ਪਹਿਲਾਂ ਮੰਗਲਵਾਰ ਦੁਪਹਿਰ 12 ਵਜੇ ਦੇ ਕਰੀਬ ਸੈਦਾ ਚੌਕ ਨੇੜੇ ਆਰ. ਕੇ. ਦਰਸ਼ਨ ਹੌਜਰੀ ਨਾਂ ਦੀ ਫੈਕਟਰੀ 'ਚ ਵੀ ਭਿਆਨਕ ਅੱਗ ਲੱਗ ਗਈ ਸੀ। ਇਥੇ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਚੁਸਤੀ ਦਿਖਾਉਂਦੇ ਹੋਏ ਅੱਗ 'ਤੇ ਕਾਬੂ ਪਾ ਲਿਆ ਸੀ। ਦੱਸ ਦਈਏ ਕਿ ਪਿਛਲੇ 12 ਘੰਟਿਆਂ ਵਿਚਕਾਰ ਅੱਗ ਲੱਗਣ ਦੀ ਇਹ ਦੂਜੀ ਘਟਨਾ ਹੈ।