ਢੀਂਡਸਾ ਪਿਓ-ਪੁੱਤ ਨੇ ਉਡਾਈ ਬਾਦਲ ਦੀ ਨੀਂਦ, ਅਸਤੀਫਾ ਮੰਗਣ ਦੀ ਨਹੀਂ ਹੋ ਰਹੀ ਹਿੰਮਤ

01/05/2020 2:46:12 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਤਾਨਾਸ਼ਾਹੀ ਵਤੀਰੇ ਦੇ ਚਲਦੇ ਸਾਬਕਾ ਕੇਂਦਰੀ ਮੰਤਰੀ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਤੇ ਉਨ੍ਹਾਂ ਦੇ ਸੁਪੱਤਰ ਪਰਮਿੰਦਰ ਸਿੰਘ ਢੀਂਡਸਾ ਨੇ ਇਕ ਲਹਿਰ ਚਲਾ ਕੇ ਅਕਾਲੀ ਦਲ ਨੂੰ (ਸਿਆਸੀ ਗੱਦੀ) ਮੁਸ਼ਕਲ ਵਿਚ ਪਾ ਦਿੱਤਾ ਹੈ, ਕਿਉਂਕਿ ਇਨ੍ਹਾਂ ਦੋਵੇਂ ਆਗੂਆਂ ਕੋਲ ਪਾਰਟੀ ਦੇ ਵੱਡੇ ਸੰਵਿਧਾਨਕ ਅਹੁਦੇ ਹਨ ਜਿਵੇਂ ਮੈਂਬਰੀ ਰਾਜ ਸਭਾ ਅਤੇ ਮੈਂਬਰ ਤੋਂ ਅਸਤੀਫਾ ਮੰਗਦੇ ਹਨ ਤਾਂ ਸ. ਢੀਂਡਸਾ ਉਸ ਵੇਲੇ ਦੇ ਦੇਣਗੇ ਕਿਉਂਕਿ ਸ. ਢੀਂਡਸਾ ਵੱਲੋਂ ਦਿੱਤੇ ਅਸਤੀਫੇ 'ਤੇ ਕਾਂਗਰਸ ਫੌਰੀ ਤੌਰ 'ਤੇ ਆਪਣਾ ਐੱਮ. ਪੀ. ਲਾ ਲਵੇਗੀ। ਇਸ ਲਈ ਸੁਖਬੀਰ ਬਾਦਲ ਸ. ਢੀਂਡਸੇ ਤੋਂ ਅਸਤੀਫਾ ਨਹੀਂ ਮੰਗਣਗੇ।

ਬਾਕੀ ਜੇਕਰ ਉਨ੍ਹਾਂ ਦੇ ਸਪੁੱਤਰ ਪਰਮਿੰਦਰ ਢੀਂਡਸਾ ਤੋਂ ਵਿਧਾਇਕ ਦਾ ਅਸਤੀਫਾ ਮੰਗਦੇ ਹਨ ਤਾਂ ਅਕਾਲੀ ਦਲ ਦੇ ਪਹਿਲਾਂ ਹੀ 15 ਵਿਧਾਇਕ ਹਨ, ਜੇਕਰ ਸ. ਪਰਮਿੰਦਰ ਵੀ ਅਸਤੀਫਾ ਦੇ ਗਿਆ ਤਾਂ ਲਹਿਰਾਗਾਗਾ ਉਪ ਚੋਣ ਹੋਵੇਗੀ ਤੇ ਸੱਤਾਧਾਰੀ ਕਾਂਗਰਸ ਨਾਲ ਮੁੜ ਜੱਫਾ ਲਾਉਣਾ ਪਵੇਗਾ। ਫਿਰ ਸੀਟ ਮਿਲਦੀ ਹੈ ਜਾਂ ਨਹੀਂ, ਇਸ ਸਬੰਧੀ ਆਖਣਾ ਮੁਸ਼ਕਲ ਹੈ। ਇਸ ਲਈ ਸੁਖਬੀਰ ਸਿੰਘ ਬਾਦਲ ਪਰਮਿੰਦਰ ਤੋਂ ਅਸਤੀਫਾ ਨਹੀਂ ਮੰਗਣਗੇ। ਗੱਲ ਕੀ, ਦੋਵੇਂ ਪਿਤਾ-ਪੁੱਤਰ ਸ਼੍ਰੋਮਣੀ ਅਕਾਲੀ ਦਲ ਤੋਂ ਬਾਹਰ ਹੋ ਕੇ ਅਕਾਲੀ ਦਲ ਸਿਆਸੀ ਲੂਣ ਦੇਣਗੇ ਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਹਿੰਮਤ ਨਹੀਂ ਹੋਵੇਗੀ ਕਿ ਉਹ ਉਨ੍ਹਾਂ ਤੋਂ ਅਸਤੀਫਾ ਮੰਗ ਸਕੇ।

ਇਸ ਮਸਲੇ 'ਤੇ ਇਕ ਟਕਸਾਲੀ ਅਕਾਲੀ ਆਗੂ ਨੇ ਕਿਹਾ ਕਿ ਸ. ਢੀਂਡਸਾ ਜੋੜੀ ਤਾਂ ਬੱਸ ਇਸ ਗੱਲ ਦਾ ਇੰਤਜ਼ਾਰ ਕਰ ਰਹੀ ਹੈ ਕਿ ਸੁਖਬੀਰ ਬਾਦਲ ਅਸਤੀਫਾ ਮੰਗਣ ਤੇ ਉਹ ਦੇਣ ਲਈ ਤਿਆਰ ਹੋਣਗੇ ਪਰ ਦਿੱਲੀ ਬੈਠੀ ਭਾਜਪਾ ਨਾਲ ਗੱਠਜੋੜ ਕਾਰਣ ਸੁਖਬੀਰ ਬਾਦਲ ਇਨ੍ਹਾਂ ਸੋਚਾਂ 'ਚ ਪਏ ਹਨ ਕਿ ਸ. ਢੀਂਡਸਾ ਦੇ ਅਸਤੀਫੇ ਤੋਂ ਬਾਅਦ ਕਾਂਗਰਸ ਦੇ ਹੱਥ ਰਾਜ ਸਭਾ ਲੱਗਣ 'ਤੇ ਉਨ੍ਹਾਂ ਦੀ ਕਿਰਕਿਰੀ ਹੋਵੇਗੀ ਤੇ ਦਿੱਲੀ ਵਾਲੇ ਨਾਰਾਜ਼ ਹੋ ਸਕਦੇ ਹਨ। ਇਸ ਲਈ ਹੁਣ ਤਾਂ ਹਾਲਾਤ ਇਹ ਬਣ ਗਏ ਹਨ ਕਿ ਸੱਪ ਦੇ ਮੂੰਹ ਵਿਚ ਕੋਹੜ ਕਿਰਲੀ ਖਾਵੇ ਤਾਂ ਕਲੰਕ ਨਾ ਖਾਵੇ ਤਾਂ ਜ਼ਹਿਰ ਵਾਲੀ ਸਥਿਤੀ ਹੈ।

cherry

This news is Content Editor cherry