ਸੁਖਬੀਰ ਦੇ ਇਸ ਫੈਸਲੇ ਨੇ ਖੁਸ਼ ਕੀਤੇ ਢੀਂਡਸਾ ਪਿਓ-ਪੁੱਤ

08/05/2019 10:17:06 AM

ਲੁਧਿਆਣਾ(ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਆਖਰ ਅੰਕਲ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਨੂੰ ਕਿਸੇ ਨਾ ਕਿਸੇ ਤਰੀਕੇ ਅਕਾਲੀ ਦਲ 'ਚ ਸਿੱਧੇ ਜਾਂ ਅਸਿੱਧੇ ਤੌਰ 'ਤੇ ਰੱਖਣ ਲਈ ਇਕ ਹੋਰ ਪੈਂਤੜਾ ਖੇਡਿਆ ਹੈ, ਜੋ ਉਨ੍ਹਾਂ ਨੇ ਵਿਧਾਨ ਸਭਾ 'ਚ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਥਾਂ ਵਾਲੀ ਕੁਰਸੀ ਸ. ਢੀਂਡਸਾ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਨੂੰ ਸੌਂਪ ਕੇ ਸਦਨ ਦਾ ਅਕਾਲੀ ਨੇਤਾ ਬਣਾ ਦਿੱਤਾ ਹੈ। ਜਦੋਂਕਿ ਇਸ ਤੋਂ ਪਹਿਲਾਂ ਸੰਗਰੂਰ ਤੋਂ ਟਿਕਟ ਦੇ ਕੇ ਪੱਤਾ ਖੇਡਿਆ ਸੀ। ਬਾਕੀ ਮੀਡੀਆ 'ਚ ਇਸ ਗੱਲ ਦਾ ਰੌਲਾ ਸੀ ਕਿ ਬਿਕਰਮ ਸਿੰਘ ਮਜੀਠੀਆ ਨੂੰ ਇਹ ਵਿਧਾਨ ਸਭਾ 'ਚ ਆਪਣੀ ਥਾਂ ਦੇਣਗੇ ਪਰ ਲਗਦਾ ਹੈ ਕਿ ਸੁਖਬੀਰ ਬਾਦਲ ਦੇ ਸ਼ਾਇਦ ਨਸ਼ੇ ਦੇ ਮਾਮਲੇ ਨੂੰ ਦੇਖਦੇ ਹੋਏ ਕਿਸੇ ਤਰ੍ਹਾਂ ਦੀ ਕਿਰਕਿਰੀ ਤੋਂ ਬਚਣ ਲਈ ਜਾਂ ਪਰਿਵਾਰਵਾਦ ਦੇ ਦੋਸ਼ਾਂ ਤੋਂ ਮੁਕਤ ਹੋਣ ਲਈ ਪਰਮਿੰਦਰ ਢੀਂਡਸਾ ਨੂੰ ਕਮਾਨ ਸੌਂਪ ਕੇ ਇਕ ਪੰਥ ਦੋ ਕਾਜ ਵਾਲਾ ਕੰਮ ਕੀਤਾ ਹੈ।

ਬਾਕੀ ਪਰਮਿੰਦਰ ਢੀਂਡਸਾ ਨੂੰ ਵਿਧਾਨ ਸਭਾ 'ਚ ਆਪਣੀ ਕੁਰਸੀ ਦੇਣ ਦੇ ਮਸਲੇ 'ਚ ਰਾਜਸੀ ਪੰਡਤਾਂ ਨੇ ਕਿਹਾ ਕਿ ਸੁਖਬੀਰ ਜਾਣਦੇ ਹਨ ਕਿ ਵਿਧਾਨ ਸਭਾ 'ਚ ਹੁਣ ਅਕਾਲੀ ਦਲ ਵੱਡੇ ਫੈਸਲੇ ਅਤੇ ਵੱਡੀ ਗੱਲ ਕਰਨ ਤੋਂ ਇਕ ਤਰ੍ਹਾਂ ਨਾਲ ਅਸਮਰੱਥ ਹਨ, ਜਿਸ ਲਈ ਇਹ ਜ਼ਿੰਮੇਵਾਰੀ ਸ. ਢੀਂਡਸਾ ਨੂੰ ਸੌਂਪੀ ਹੈ। ਰਾਜਸੀ ਪੰਡਤਾਂ ਨੇ ਕਿਹਾ ਕਿ ਜੇਕਰ ਵਿਰੋਧੀ ਧਿਰ ਦੀ ਕੁਰਸੀ ਹੁੰਦੀ ਤਾਂ ਉਸ 'ਚ ਕੋਠੀ, ਕਾਰ ਅਤੇ ਕੈਬਨਿਟ ਰੈਂਕ ਸ਼ਾਮਲ ਹੋਣਾ ਸੀ ਤਾਂ ਫਿਰ ਉਹ ਕੁਰਸੀ ਆਪਣੇ ਸਤਿਕਾਰਯੋਗ ਪਿਤਾ ਪ੍ਰਕਾਸ਼ ਸਿੰਘ ਬਾਦਲ ਨੂੰ ਦਿੰਦੇ ਕਿਉਂਕਿ ਉਹ ਵੀ ਸਦਨ ਦੇ ਮੈਂਬਰ ਹਨ। ਇਸ ਲਈ ਹੁਣ ਸ. ਢੀਂਡਸਾ ਨੂੰ ਅਤੇ ਉਸ ਦੇ ਡੈਡੀ ਨੂੰ ਬਾਗੋ ਬਾਗ ਕਰ ਦਿੱਤਾ ਹੈ।

cherry

This news is Content Editor cherry