ਸੁਖਬੀਰ ਦੇ ਸਿਰ ਪ੍ਰਧਾਨਗੀ ਦਾ ਤਾਜ ਸੱਜਣਾ ਤੈਅ!

12/02/2019 9:30:40 AM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੀ 5 ਸਾਲ ਬਾਅਦ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਦਸੰਬਰ ਦੇ ਮਹੀਨੇ ਡੈਲੀਗੇਟ ਦੀ ਮੀਟਿੰਗ ਤੋਂ ਬਾਅਦ ਮੁਕੰਮਲ ਹੋ ਜਾਵੇਗੀ। ਪਾਰਟੀ ਪ੍ਰਧਾਨ ਲਈ ਸ਼੍ਰੋਮਣੀ ਅਕਾਲੀ ਦਲ ਵਿਚ ਕੋਈ ਵੀ ਅਜਿਹਾ ਅਕਾਲੀ ਨੇਤਾ ਦਿਖਾਈ ਨਹੀਂ ਦੇ ਰਿਹਾ, ਜੋ ਮੌਜੂਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਖਿਲਾਫ ਕਾਰਜ ਕਰਨ ਦੀ ਹਿੰਮਤ ਕਰ ਸਕੇ। ਇਸ ਲਈ ਹੁਣ ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਜ਼ਿਲਾ ਵਾਈਜ਼ ਭਰਤੀ ਦੀਆਂ ਰਿਪੋਰਟਾਂ ਦੇਖ ਕੇ ਸਥਾਨਕ ਡੈਲੀਗੇਟ ਜਿਨ੍ਹਾਂ 'ਤੇ ਸੂਬਾ ਪੱਧਰੀ ਡੈਲੀਗੇਟ ਬਣਾਉਣ ਸਬੰਧੀ ਕਰਵਾਈ ਨੂੰ ਹਰੀ ਝੰਡੀ ਦੇ ਦਿੱਤੀ ਹੈ। ਇਹ ਸ਼ੁਰੂ ਭਾਵੇਂ ਅੱਜ ਹੋ ਗਈ ਪਰ ਲੁਧਿਆਣਾ ਮਹਾਨਗਰ ਵਿਚ 4 ਦਸੰਬਰ ਨੂੰ ਡੈਲੀਗੇਟ ਦੀ ਚੋਣ 'ਤੇ ਫਿਰ ਸੂਬੇ ਦੇ ਡੈਲੀਗੇਟ ਦਾ ਐਲਾਨ ਹੋਵੇਗਾ।

ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੁੜ 5 ਸਾਲਾਂ ਲਈ ਫਿਰ ਪ੍ਰਧਾਨ ਚੁਣੇ ਜਾਣਗੇ। ਭਾਵੇਂ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਖਫਾ ਹੋ ਕੇ ਕਈ ਅਸਤੀਫਾ ਦੇ ਗਏ ਸਨ ਪਰ ਇਨ੍ਹਾਂ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਭਰੋਸੇ ਵਿਚ ਲੈਣ ਦੀ ਬਜਾਏ ਸੁਖਬੀਰ ਸਿੰਘ ਬਾਦਲ ਦੇ ਨਾਂ 'ਤੇ ਮੋਹਰ ਲਾ ਕੇ ਜੈਕਾਰੇ ਛੱਡੇਗਾ ਕਿਉਂਕਿ ਉਹ ਬਾਗੀ ਹੋਏ ਨੇਤਾਵਾਂ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਨਾਮਨਜ਼ੂਰ ਹੋਵੇਗੀ।

cherry

This news is Content Editor cherry